Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ‘ਚ ਮੁੜ ਵਧ ਸਕਦੀਆਂ ਹਨ ਗਰੌਸਰੀ ਦੀਆਂ ਕੀਮਤਾਂ!

ਕੈਨੇਡਾ ‘ਚ ਮੁੜ ਵਧ ਸਕਦੀਆਂ ਹਨ ਗਰੌਸਰੀ ਦੀਆਂ ਕੀਮਤਾਂ!

ਟੋਰਾਂਟੋ/ਬਿਊਰੋ ਨਿਊਜ਼ : ਇੱਕ ਵਾਰੀ ਫਿਰ ਕੈਨੇਡਾ ਭਰ ਦੇ ਸਟੋਰਾਂ ਵਿੱਚ ਗਰੌਸਰੀ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਪਿਛਲੇ ਸਾਲ ਲੋਬਲਾਅ ਕੌਸ ਲਿਮਟਿਡ ਨੇ ਆਖਿਆ ਸੀ ਕਿ ਉਸ ਵੱਲੋਂ 31 ਜਨਵਰੀ ਤੱਕ ਆਪਣੀਆਂ ਨੋ ਨੇਮ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਉੱਤੇ ਰੋਕ ਲਾਈ ਜਾਵੇਗੀ। ਇਸੇ ਤਰ੍ਹਾਂ ਮੈਟਰੋ ਇੰਕ. ਨੇ ਆਖਿਆ ਸੀ ਕਿ ਉਨ੍ਹਾਂ ਵੱਲੋਂ ਪ੍ਰਾਈਵੇਟ ਲੇਬਲ ਵਾਲੀਆਂ ਬਹੁਤੀਆਂ ਆਈਟਮਾਂ ਦੀਆਂ ਕੀਮਤਾਂ ਨੈਸ਼ਨਲ ਬ੍ਰੈਂਡ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿੱਚ 5 ਫਰਵਰੀ ਤੱਕ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਗਰੌਸਰੀ ਦੀਆਂ ਵੱਧ ਰਹੀਆਂ ਕੀਮਤਾਂ ਤੇ ਗ੍ਰੌਸਰਜ ਨੂੰ ਹੋਣ ਵਾਲੇ ਮੁਨਾਫੇ ਦਾ ਮੁਲਾਂਕਣ ਕਰਨ ਕਾਰਨ ਖਪਤਕਾਰਾਂ ਵਿੱਚ ਵੱਧ ਰਹੇ ਰੋਹ ਦੇ ਚਲਦਿਆਂ ਇਨ੍ਹਾਂ ਕੀਮਤਾਂ ਦੇ ਵਾਧੇ ਉੱਤੇ ਲਾਈ ਰੋਕ ਹਟਾਈ ਜਾ ਰਹੀ ਹੈ। ਪਰ ਗਰੌਸਰੀ ਚੇਨਜ਼ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਫੂਡ ਆਈਟਮਾਂ ਤੋਂ ਕੋਈ ਮੁਨਾਫਾ ਨਹੀਂ ਕਮਾਇਆ ਜਾ ਰਿਹਾ ਸਗੋਂ ਆਪਣੀਆਂ ਸੈਲਫਾਂ ਨੂੰ ਭਰ ਕੇ ਰੱਖਣ ਲਈ ਉਨ੍ਹਾਂ ਨੂੰ ਮਹੀਨਾ ਦਰ ਮਹੀਨਾ ਵੱਧ ਰਕਮ ਖਰਚਣੀ ਪੈ ਰਹੀ ਹੈ।
ਲੋਬਲਾਅ ਦੀ ਤਰਜਮਾਨ ਕੈਥਰੀਨ ਥੌਮਸ ਨੇ ਆਖਿਆ ਕਿ ਜਹਿਰਜ, ਪ੍ਰੋਵਿਗੋ ਤੇ ਨੋ ਫਰਿੱਲਜ਼ ਵਰਗੇ ਬੈਨਰਜ਼ ਨੂੰ ਆਪਰੇਟ ਕਰਨ ਵਾਲੀ ਉਨ੍ਹਾਂ ਦੀ ਕੰਪਨੀ ਅਜੇ ਵੀ ਬਹੁਤੀਆਂ ਚੀਜ਼ਾਂ ਦੀਆਂ ਵਸਤਾਂ ਵਿੱਚ ਕੋਈ ਵਾਧਾ ਨਹੀਂ ਕਰੇਗੀ ਤੇ ਉਨ੍ਹਾਂ ਦੇ ਨੋ ਨੇਮ ਪ੍ਰੋਡਕਟ ਖਰੀਦਣ ਵਾਲੇ ਪਰਿਵਾਰਾਂ ਨੂੰ ਇਸ ਸਾਲ ਵੀ ਫਾਇਦਾ ਹੋਵੇਗਾ। ਇਸੇ ਤਰ੍ਹਾਂ ਮੈਟਰੋ ਦੇ ਸੀਈਓ ਐਰਿਕ ਲਾ ਫਲੈਸ ਨੇ ਆਖਿਆ ਕਿ ਅਸੀਂ ਭਵਿੱਖ ਵਿੱਚ ਫੂਡ ਨਾਲ ਸਬੰਧਤ ਮਹਿੰਗਾਈ ਵਧੇਗੀ ਜਾਂ ਨਹੀਂ ਇਸ ਬਾਰੇ ਕੋਈ ਪੇਸ਼ੀਨਗੋਈ ਨਹੀਂ ਕਰ ਸਕਦੇ।
ਉਨ੍ਹਾਂ ਆਖਿਆ ਕਿ ਬਹੁਤੇ ਵੈਂਡਰਜ਼ ਵੱਲੋਂ ਕੀਮਤਾਂ ਵਿੱਚ ਵਾਧਾ ਕਰਨ ਦੀ ਮੰਗ ਸਮੇਂ ਸਮੇਂ ਉੱਤੇ ਆਉਂਦੀ ਰਹਿੰਦੀ ਹੈ ਤੇ ਇਨ੍ਹਾਂ ਕੀਮਤਾਂ ਵਿੱਚ ਹੋਣ ਵਾਲੇ ਵਾਧੇ ਦਾ ਕਾਰਨ ਸਾਡੇ ਕੰਟਰੋਲ ਤੋਂ ਬਾਹਰ ਹੈ।

 

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …