ਕੈਨੇਡਾ ਨੇ ਜਿੱਤੇ 27 ਤਮਗੇ
ਗੋਲਡ ਮੈਡਲ : 09, ਸਿਲਵਰ ਮੈਡਲ : 07, ਬਰੌਨਜ਼ ਮੈਡਲ : 11
ਟੋਰਾਂਟੋ/ਬਿਊਰੋ ਨਿਊਜ਼ : ਪੈਰਿਸ ਵਿਚ ਉਲੰਪਿਕ ਖੇਡਾਂ ਦਾ ਮੇਲਾ ਸਮਾਪਤ ਹੋ ਚੁੱਕਾ ਹੈ। ਇਹ ਉਲੰਪਿਕ ਖੇਡਾਂ 26 ਜੁਲਾਈ ਤੋਂ ਸ਼ੁਰੂ ਹੋ ਕੇ 11 ਅਗਸਤ ਤੱਕ ਚੱਲੀਆਂ ਹਨ। ਪੈਰਿਸ ਉਲੰਪਿਕ ਖੇਡਾਂ ਵਿਚ ਕੈਨੇਡਾ ਦਾ ਇਸ ਵਾਰ ਪਿਛਲੀ ਵਾਰ ਨਾਲੋਂ ਬਿਹਤਰ ਪ੍ਰਦਰਸ਼ਨ ਰਿਹਾ ਹੈ। ਕੈਨੇਡਾ ਨੇ ਇਸ ਵਾਰ ਕੁੱਲ 27 ਤਮਗੇ ਜਿੱਤੇ ਹਨ, ਜਿਨ੍ਹਾਂ ਵਿਚ ਸੋਨੇ ਦੇ 9, ਚਾਂਦੀ ਦੇ 7 ਅਤੇ ਕਾਂਸੀ ਦੇ 11 ਤਮਗੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪਿਛਲੀਆਂ ਟੋਕੀਓ ਉਲੰਪਿਕ ਵਿਚ ਕੈਨੇਡਾ ਨੇ ਸੋਨੇ ਦੇ 7 ਤਮਗੇ ਜਿੱਤੇ ਹਨ। ਇਸ ਵਾਰ ਪੈਰਿਸ ਵਿਚ ਹੋਈਆਂ ਉਲੰਪਿਕ ਖੇਡਾਂ ਵਿਚ 84 ਦੇਸ਼ ਤਮਗਾ ਸੂਚੀ ਵਿਚ ਸ਼ਾਮਲ ਹਨ, ਜਿਨ੍ਹਾਂ ਵਿਚੋਂ ਕੈਨੇਡਾ 12ਵੇਂ ਸਥਾਨ ਹੈ। ਇਨ੍ਹਾਂ ਉਲੰਪਿਕ ਖੇਡਾਂ ਵਿਚ ਅਮਰੀਕਾ ਨੇ ਸਭ ਤੋਂ 126 ਤਮਗੇ ਜਿੱਤੇ ਹਨ, ਜਿਨ੍ਹਾਂ ਵਿਚ ਸੋਨੇ ਦੇ 40, ਚਾਂਦੀ ਦੇ 44 ਅਤੇ ਕਾਂਸੀ ਦੇ 42 ਤਮਗੇ ਸ਼ਾਮਲ ਹਨ। ਇਸੇ ਤਰ੍ਹਾਂ ਚੀਨ 91 ਤਮਗੇ ਜਿੱਤ ਕੇ ਦੂਜੇ ਸਥਾਨ ਤੇ ਰਿਹਾ, ਜਿਨ੍ਹਾਂ ਵਿਚ ਸੋਨੇ ਦੇ 40, ਚਾਂਦੀ ਦੇ 27 ਅਤੇ ਕਾਂਸੇ ਦੇ 24 ਤਮਗੇ ਸ਼ਾਮਲ ਹਨ। ਜਪਾਨ ਪੈਰਿਸ ਉਲੰਪਿਕ ਖੇਡਾਂ ਵਿਚ ਤਮਗਾ ਸੂਚੀ ਵਿਚ ਤੀਜੇ ਸਥਾਨ ਰਿਹਾ ਹੈ। ਜਪਾਨ ਨੇ ਸੋਨੇ 20, ਚਾਂਦੀ ਦੇ 12 ਅਤੇ ਕਾਂਸੀ ਦੇ 13 ਤਮਗੇ ਜਿੱਤੇ ਹਨ। ਭਾਰਤ ਇਸ ਤਮਗਾ ਸੂਚੀ ਵਿਚ 71ਵੇਂ ਸਥਾਨ ‘ਤੇ ਰਿਹਾ ਹੈ। ਭਾਰਤ ਨੇ ਕੁੱਲ 6 ਤਮਗੇ ਜਿੱਤੇ ਹਨ, ਜਿਨ੍ਹਾਂ ਵਿਚ 1 ਤਮਗਾ ਚਾਂਦੀ ਦਾ ਅਤੇ 5 ਕਾਂਸੇ ਦੇ ਤਮਗੇ ਸ਼ਾਮਲ ਹਨ।
ਮਜਾਕੀਆ ਲਹਿਜੇ ‘ਚ ਡਗ ਫੋਰਡ ਨੇ ਐਮਆਰਆਈ ਜਾਂ ਸੀਟੀ ਸਕੈਨ ਲਈ ਇੰਤਜ਼ਾਰ ਕਰ ਰਹੇ ਮਰੀਜ਼ਾਂ ਨੂੰ ਪਸ਼ੂ ਹਸਪਤਾਲ ਜਾਣ ਦੀ ਦਿੱਤੀ ਸਲਾਹ