Breaking News
Home / ਹਫ਼ਤਾਵਾਰੀ ਫੇਰੀ / ਅਮਰੀਕੀ ਸੁਰੱਖਿਆ ਬਲਾਂ ‘ਚ ਸਿੱਖਾਂ ਨੂੰ ਧਾਰਮਿਕ ਅਕੀਦਿਆਂ ਦੀ ਮਿਲੀ ਆਗਿਆ

ਅਮਰੀਕੀ ਸੁਰੱਖਿਆ ਬਲਾਂ ‘ਚ ਸਿੱਖਾਂ ਨੂੰ ਧਾਰਮਿਕ ਅਕੀਦਿਆਂ ਦੀ ਮਿਲੀ ਆਗਿਆ

logo-2-1-300x105-3-300x105ਵਾਸ਼ਿੰਗਟਨ/ਬਿਊਰੋ ਨਿਊਜ਼
ਸਿੱਖ ਭਾਈਚਾਰੇ ਦੀ ਚਿਰੋਕਣੀ ਮੰਗ ਮੰਨਦਿਆਂ ਅਮਰੀਕਾ ਸਰਕਾਰ ਨੇ ਹਥਿਆਰਬੰਦ ਬਲਾਂ ਵਿੱਚ ਸੇਵਾਵਾਂ ਨਿਭਾਅ ਰਹੇ ਸਿੱਖਾਂ ਨੂੰ ਦਸਤਾਰ ਸਜਾਉਣ ਤੇ ਦਾਹੜੀ ਰੱਖਣ ਸਮੇਤ ਹੋਰ ਧਾਰਮਿਕ ਅਕੀਦੇ ਧਾਰਨ ਕਰਨ ਦੀ ਆਗਿਆ ਦੇ ਦਿੱਤੀ ਹੈ। ਰੱਖਿਆ ਵਿਭਾਗ ਦੇ ਹੁਕਮਾਂ ਮੁਤਾਬਕ ਅਮਰੀਕੀ ਸਿੱਖਾਂ ਤੇ ਹੋਰਾਂ ਨੂੰ ਸੇਵਾਵਾਂ ਦੌਰਾਨ ਆਪਣੇ ਧਾਰਮਿਕ ਅਕੀਦਿਆਂ ਨੂੰ ਬਰਕਰਾਰ ਰੱਖਣ ਦੀ ਆਗਿਆ ਦਿੱਤੀ ਗਈ ਹੈ। ਅਮਰੀਕੀ ਸਿੱਖਾਂ ਵੱਲੋਂ ਇਸ ਸਬੰਧੀ ਮੁਹਿੰਮ ਦੀ ਅਗਵਾਈ ਕਰ ਚੁੱਕੇ ਸੰਸਦ ਮੈਂਬਰ ਜੋਅ ਕ੍ਰੋਅਲੇ ਨੇ ਕਿਹਾ, ‘ਅਸੀਂ ਇਕ ਮਜ਼ਬੂਤ ਰਾਸ਼ਟਰ ਅਤੇ ਮਜ਼ਬੂਤ ਸੈਨਾ ਹਾਂ ਕਿਉਂਕਿ ਅਸੀਂ ਧਾਰਮਿਕ ਤੇ ਵਿਅਕਤੀਗਤ ਆਜ਼ਾਦੀ ਦਾ ਸਨਮਾਨ ਕਰਦੇ ਹਾਂ।
ਮੈਂ ਇਸ ਗੱਲੋਂ ਖੁਸ਼ ਹਾਂ ਕਿ ਅਮਰੀਕੀ ਫ਼ੌਜ ਨੇ ਆਪਣੇ ਇਕ ਨਿਰਦੇਸ਼ ਰਾਹੀਂ ਇਸ ਨੂੰ ਮੁੜ ਸਵੀਕਾਰ ਕਰ ਲਿਆ ਹੈ।’ ਉਨ੍ਹਾਂ ਕਿਹਾ, ‘ਅਮਰੀਕੀ ઠਸਿੱਖ ਇਸ ਮੁਲਕ ਨੂੰ ਪਿਆਰ ਕਰਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਸਾਡੇ ਮੁਲਕ ਦੀ ਫ਼ੌਜ ਵਿੱਚ ਸੇਵਾਵਾਂ ਨਿਭਾਉਣ ਲਈ ਬਰਾਬਰੀ ਦਾ ਮੌਕਾ ਮਿਲ ਸਕੇ। ਮੇਰਾ ਮੰਨਣਾ ਹੈ ਕਿ ਸਾਨੂੰ ਧਾਰਮਿਕ ਆਜ਼ਾਦੀ ਦੀ ਇਸ ਇੱਛਾ ਨੂੰ ਅੰਗੀਕਾਰ ਕਰਨਾ ਚਾਹੀਦਾ ਹੈ ਅਤੇ ਇਸ ਉਤੇ ਪਾਬੰਦੀ ਨਹੀਂ ਲਾਈ ਜਾਣੀ ਚਾਹੀਦੀ।’ ਕ੍ਰੋਅਲੇ ਨੇ ਕਿਹਾ ਕਿ ਉਹ ਇਸ ਨਿਰਦੇਸ਼ ਦੀ ਸਾਵਧਾਨੀ ਨਾਲ ਸਮੀਖਿਆ ਕਰਨਾ ਚਾਹੁਣਗੇ। ਹਾਲਾਂਕਿ ਸ਼ੁਰੂ ਵਿੱਚ ਇਹ ਸਹੀ ਦਿਸ਼ਾ ਵਿੱਚ ਉਠਾਇਆ ਗਿਆ ਕਦਮ ਲੱਗ ਰਿਹਾ ਹੈ। ਹੁਣ ਸਿੱਖਾਂ ਤੇ ਹੋਰਾਂ ਨੂੰ ਅਮਰੀਕੀ ਫ਼ੌਜ ਵਿੱਚ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਬਰਕਰਾਰ ਰੱਖਦੇ ਹੋਏ ਸੇਵਾਵਾਂ ਨਿਭਾਉਣ ਦੀ ਆਗਿਆ ਦਿੱਤੀ ਗਈ ਹੈ। ਇਸ ਤਰ੍ਹਾਂ ਦੀ ਆਗਿਆ ਨਾ ਤਾਂ ਸਥਾਈ ਹੁੰਦੀ ਹੈ ਅਤੇ ਨਾ ਹੀ ਇਨ੍ਹਾਂ ਦੀ ਗਾਰੰਟੀ ਹੁੰਦੀ ਹੈ। ઠ

Check Also

ਟਰੂਡੋ ਸਰਕਾਰ ਦੇ ਮੰਤਰੀ ਚੋਣਾਂ ਲੜਨ ਤੋਂ ਕਿਨਾਰਾ ਕਰਨ ਲੱਗੇ

ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਮੁੜ ਅਧਿਆਪਨ ਕਿੱਤੇ ਨਾਲ ਜੁੜਨ ਦੀ ਇੱਛਾ ਜਤਾਈ ਓਟਵਾ/ਬਿਊਰੋ ਨਿਊਜ਼ …