Breaking News
Home / ਹਫ਼ਤਾਵਾਰੀ ਫੇਰੀ / ਹਰਿਮੰਦਰ ਸਾਹਿਬ ਲਈ ਕਿਸੇ ਦੁਨਿਆਵੀ ਪੁਰਸਕਾਰ ਦੀ ਲੋੜ ਨਹੀਂ: ਭੋਮਾ

ਹਰਿਮੰਦਰ ਸਾਹਿਬ ਲਈ ਕਿਸੇ ਦੁਨਿਆਵੀ ਪੁਰਸਕਾਰ ਦੀ ਲੋੜ ਨਹੀਂ: ਭੋਮਾ

ਅੰਮ੍ਰਿਤਸਰ/ਬਿਊਰੋ ਲਿਊਜ਼ : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਮਨਜੀਤ ਸਿੰਘ ਭੋਮਾ, ਜਥੇਬੰਦਕ ਸਕੱਤਰ ਸਰਬਜੀਤ ਸਿੰਘ ਸੋਹਲ, ਫੈਡਰੇਸ਼ਨ ਦੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ, ਐਡਵੋਕੇਟ ਰਾਜਬੀਰ ਸਿੰਘ, ਐਡਵੋਕੇਟ ਅਮਰਜੀਤ ਸਿੰਘ ਪਠਾਨਕੋਟ ਤੇ ਕੁਲਦੀਪ ਸਿੰਘ ਮਜੀਠਾ ਨੇ ਇੱਕ ਸਾਂਝੇ ਬਿਆਨ ਵਿੱਚ ਵਰਲਡ ਬੁੱਕ ਆਫ਼ ਰਿਕਾਰਡ ਵੱਲੋਂ ਹਰਿਮੰਦਰ ਸਾਹਿਬ ਨੂੰ ‘ਮੋਸਟ ਵਿਜ਼ਿਟਿਡ ਪਲੇਸ ਆਫ਼ ਦਿ ਵਰਲਡ’ ਐਵਾਰਡ ਦੇਣ ਦੇ ਮਾਮਲੇ ਵਿੱਚ ਪ੍ਰਤੀਕਰਮ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਇਸ ਪਵਿੱਤਰ ਅਸਥਾਨ ਨੂੰ ਪਹਿਲਾਂ ਹੀ ਪਹਿਲਾ ਦਰਜਾ ਦਿੱਤਾ ਹੋਇਆ ਹੈ ਤੇ ਇਸ ਨੂੰ ਕਿਸੇ ਦੁਨਿਆਵੀ ਸਰਟੀਫਿਕੇਟ ਦੀ ਲੋੜ ਨਹੀਂ। ਜਿਹੜੇ ਦੁਨਿਆਵੀ ਲੋਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਅੱਵਲ ਦਰਜਾ ਦੇ ਰਹੇ ਹਨ, ਭਲਕੇ ਉਹ ਇਸ ਅਸਥਾਨ ਨੂੰ ਦੂਜਾ, ਤੀਜਾ ਜਾਂ ਕੋਈ ਹੋਰ ਸਥਾਨ ਵੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਗਜ਼ ਦੇ ਟੁੱਕੜੇ ਦੇ ਰੂਪ ਵਿੱਚ ਪ੍ਰਾਪਤ ਸਰਟੀਫਿਕੇਟ ਨੇ ਪੰਥਕ ਸਫ਼ਾਂ ਵਿੱਚ ਹਾਸੋਹੀਣੀ ਸਥਿਤੀ ਪੈਦਾ ਕਰ ਦਿੱਤੀ ਹੈ। ਇਸ ਲਈ ਸ਼੍ਰੋਮਣੀ ਕਮੇਟੀ ਆਪਣੀ ਗਲਤੀ ਨੂੰ ਸਵੀਕਾਰ ਕਰਦਿਆਂ ਪੁਰਸਕਾਰ ਤੁਰੰਤ ਸਬੰਧਤ ਸੰਸਥਾ ਨੂੰ ਵਾਪਸ ਕਰੇ।

Check Also

ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ

ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …