ਟੋਰਾਂਟੋ/ਚੰਡੀਗੜ੍ਹ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਸਮੇਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਕੈਨੇਡਾ ਦੇ ਗਰਮਦਲੀਆਂ ਦੀ ਇਕ ਸੂਚੀ ਸੌਂਪੀ ਗਈ ਸੀ। ਉਸ ਸੂਚੀ ਵਿਚ ਹਰਦੀਪ ਸਿੰਘ ਨਿੱਝਰ ਦਾ ਨਾਮ ਸਭ ਤੋਂ ਉਪਰ ਸੀ। ਹੁਣ ਇੰਟਰਪੋਲ ਦੀ ਮੱਦਦ ਨਾਲ ਹਰਦੀਪ ਸਿੰਘ ਨਿੱਝਰ ਕੈਨੇਡਾ ਵਿਚ ਫੜਿਆ ਗਿਆ। ਹਾਲਾਂਕਿ, ਪੁੱਛਗਿੱਛ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਏਜੰਸੀਆਂ ਦਾ ਦਾਅਵਾ ਹੈ ਕਿ ਫਿਰ ਵੀ ਉਸਦੀਆਂ ਸਰਗਰਮੀਆਂ ‘ਤੇ ਨਿਗ੍ਹਾ ਰੱਖੀ ਜਾਵੇਗੀ। ਐਨ.ਆਈ.ਏ. ਨੇ ਪੰਜ ਹਿੰਦੂ ਨੇਤਾਵਾਂ ਸਮੇਤ ਲੁਧਿਆਣਾ ਵਿਚ ਮਾਰੇ ਗਏ ਆਰ.ਐਸ.ਐਸ.ਨੇਤਾ ਰਵਿੰਦਰ ਗੋਸਾਈਂ ਦੀ ਹੱਤਿਆ ਵਿਚ ਨਿੱਝਰ ਦੀ ਭੂਮਿਕਾ ਨੂੰ ਮੰਨਿਆ ਸੀ। ਐਨ.ਆਈ.ਏ. ਨੇ ਨਿੱਝਰ ‘ਤੇ ਇਕ ਐਫ ਆਈ ਆਰ ਕਰੀਬ ਇਕ ਹਫਤਾ ਪਹਿਲਾਂ ਦਰਜ ਕਰਨ ਤੋਂ ਬਾਅਦ ਇਸਦੇ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਨਿੱਝਰ ਦੀ ਪੰਜਾਬ ਪੁਲਿਸ ਨੂੰ ਸ਼ਿੰਗਾਰਾ ਸਿਨੇਮਾ ਬੰਬ ਧਮਾਕਾ, ਪਟਿਆਲਾ ਦੇ ਰਾਸ਼ਟਰੀ ਸਿੱਖ ਸੰਗਤ ਦੇ ਨੇਤਾ ਰੁਲਦਾ ਸਿੰਘ ਕਤਲ ਕੇਸ ਅਤੇ ਫੰਡਿੰਗ ਮਾਮਲਿਆਂ ਵਿਚ ਭਾਲ ਸੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …