0.9 C
Toronto
Thursday, November 27, 2025
spot_img
Homeਹਫ਼ਤਾਵਾਰੀ ਫੇਰੀਪੰਜਾਬ 'ਚ ਹੁਣ ਟਿਊਬਵੈਲਾਂ 'ਤੇ ਲੱਗਣਗੇ ਬਿਜਲੀ ਦੇ ਮੀਟਰ

ਪੰਜਾਬ ‘ਚ ਹੁਣ ਟਿਊਬਵੈਲਾਂ ‘ਤੇ ਲੱਗਣਗੇ ਬਿਜਲੀ ਦੇ ਮੀਟਰ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕੈਬਨਿਟ ਨੇ ਛੇ ਬਿਜਲੀ ਫੀਡਰਾਂ ਅਧੀਨ ਆਉਂਦੇ ਸੂਬੇ ਦੇ 990 ਕਿਸਾਨਾਂ ਦੇ ਟਿਊਬਵੈੱਲਾਂ ‘ਤੇ ਮੀਟਰ ਲਾਉਣ ਦੇ ਪਾਇਲਟ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ઠਸਬੰਧਤ ਕਿਸਾਨਾਂ ਨੂੰ ਬਿਜਲੀ ਸਬਸਿਡੀ ਦੇ ਪੈਸੇ ਦਿੱਤੇ ਜਾਣਗੇ ਅਤੇ ਜੇ ਉਹ ਸਰਕਾਰ ਵੱਲੋਂ ਤੈਅ ਕੀਤੀ ਬਿਜਲੀ ਨਾਲੋਂ ਘੱਟ ਬਿਜਲੀ ਦੀ ਵਰਤੋਂ ਕਰਨਗੇ ਤਾਂ ਪੈਸੇ ਉਨ੍ਹਾਂ ਦੇ ਖਾਤਿਆਂ ਵਿੱਚ ਪਾਏ ਜਾਣਗੇ। ઠਇਸ ਤਰ੍ਹਾਂ ਕਿਸਾਨ ਬਿਜਲੀ ਦੀ ਵਰਤੋਂ ਘੱਟ ਕਰ ਕੇ ਪੈਸੇ ਬਚਾ ਸਕਣਗੇ। ਸਰਕਾਰ ਗਿਣਤੀ ਮਿਣਤੀਆਂ ਲਾ ਕੇ ਬਿਜਲੀ ਸਬਸਿਡੀ ਦੇ ਬੋਝ ਨੂੰ ਘਟਾਉਣਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਕੈਬਨਿਟ ਵਿਚ ਲਏ ਗਏ ਇਸ ਫੈਸਲੇ ਤੋਂ ਬਾਅਦ ਪੰਜਾਬ ‘ਚ ਕਿਸਾਨ ਜਥੇਬੰਦੀਆਂ ਦੇ ਬੈਨਰਾਂ ਹੇਠ ਕਿਸਾਨਾਂ ਨੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ।

RELATED ARTICLES
POPULAR POSTS