-11.4 C
Toronto
Friday, January 16, 2026
spot_img
HomeਕੈਨੇਡਾFrontਜੋਅ ਬਾਈਡਨ 7 ਸਤੰਬਰ ਤੋਂ ਭਾਰਤ ਦੌਰੇ ’ਤੇ

ਜੋਅ ਬਾਈਡਨ 7 ਸਤੰਬਰ ਤੋਂ ਭਾਰਤ ਦੌਰੇ ’ਤੇ

ਜੋਅ ਬਾਈਡਨ 7 ਸਤੰਬਰ ਤੋਂ ਭਾਰਤ ਦੌਰੇ ’ਤੇ
ਜੀ-20 ਸੰਮੇਲਨ  ਤੋਂ ਦੋ ਦਿਨ ਪਹਿਲਾਂ ਹੀ ਭਾਰਤ ਪਹੁੰਚ ਜਾਣਗੇ ਅਮਰੀਕੀ ਰਾਸ਼ਟਰਪਤੀ
ਨਵੀਂ ਦਿੱਲੀ/ਬਿਊਰੋ ਨਿਊਜ਼

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਜੀ-20 ਸੰਮੇਲਨ ਦੇ ਲਈ ਦੋ ਦਿਨ ਪਹਿਲਾਂ ਹੀ 7 ਸਤੰਬਰ ਨੂੰ ਭਾਰਤ ਪਹੁੰਚ ਜਾਣਗੇ। ਜੋਅ ਬਾਈਡਨ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਕੋਈ ਅਮਰੀਕੀ ਰਾਸ਼ਟਰਪਤੀ ਚਾਰ ਦਿਨ ਭਾਰਤ ਵਿਚ ਰਹੇਗਾ। ਧਿਆਨ ਰਹੇ ਕਿ ਜੀ-20 ਸੰਮੇਲਨ 9 ਅਤੇ 10 ਸਤੰਬਰ ਨੂੰ ਦਿੱਲੀ ਵਿਚ ਹੋਣਾ ਹੈ। ਖਾਸ ਗੱਲ ਇਹ ਹੈ ਕਿ ਬਾਈਡਨ ਇੰਡੋਨੇਸ਼ੀਆ ਵਿਚ ਹੋਣ ਵਾਲੀ ਆਸਿਅਨ ਸਮਿਟ ਵਿਚ ਸ਼ਿਰਕਤ ਨਹੀਂ ਕਰਨਗੇ, ਕਿਉਂਕਿ ਉਨ੍ਹਾਂ ਨੇ ਭਾਰਤ ਦੌਰੇ ਨੂੰ ਜ਼ਿਆਦਾ ਤਵੱਜੋਂ ਦਿੱਤੀ ਹੈ। ਵਾਈਟ ਹਾਊਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਆਸਿਆਨ ਸਮਿਟ ਵਿਚ ਬਾਈਡਨ ਦੀ ਜਗ੍ਹਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਸ਼ਿਰਕਤ ਕਰਨਗੇ। ਦੱਸਣਯੋਗ ਹੈ ਕਿ ਜੀ-20 ਸੰਮੇਲਨ ਦੇ ਚੱਲਦਿਆਂ ਦਿੱਲੀ ਸਰਕਾਰ ਨੇ 8 ਤੋਂ 10 ਸਤੰਬਰ ਤੱਕ ਪਬਲਿਕ ਹੌਲੀ ਡੇਅ ਦਾ ਐਲਾਨ ਕੀਤਾ ਹੈ ਅਤੇ ਸਾਰੇ ਸਕੂਲਾਂ ਵਿਚ ਤਿੰਨ ਦਿਨ ਛੁੱਟੀ ਰਹੇਗੀ। ਦਰਅਸਲ ਦਿੱਲੀ ਪੁਲਿਸ ਨੇ ਜੀ-20 ਸੰਮੇਲਨ ਨੂੰ ਲੈ ਕੇ ਸਰਕਾਰ ਨੂੰ ਪਬਲਿਕ ਹੌਲੀ ਡੇਅ ਐਲਾਨ ਕਰਨ ਦੀ ਸਿਫਾਰਸ਼ ਕੀਤੀ ਸੀ। ਇਸ ਤੋਂ ਬਾਅਦ ਦਿੱਲੀ ਸਰਕਾਰ ਨੇ ਇਹ ਫੈਸਲਾ ਲਿਆ ਹੈ। ਮੀਡੀਆ ਰਿਪੋਰਟ ਮੁਤਾਬਕ ਪ੍ਰਾਈਵੇਟ ਦਫਤਰਾਂ ਨੂੰ ਵਰਕ ਫਰੌਮ ਹੋਮ ਕਰਾਉਣ ਦਾ ਨਿਰਦੇਸ਼ ਵੀ ਦਿੱਤਾ ਜਾ ਸਕਦਾ ਹੈ, ਪਰ ਇਸ ਦੌਰਾਨ ਮੈਟਰੋ ਸਰਵਿਸ ਜਾਰੀ ਰਹੇਗੀ।
RELATED ARTICLES
POPULAR POSTS