23.8 C
Toronto
Monday, August 10, 2026
spot_img
HomeਕੈਨੇਡਾFrontਰਵਨੀਤ ਬਿੱਟੂ ਨੇ ਐਸ.ਸੀ. ਕਮਿਸ਼ਨ ਤੋਂ ਮੰਗੀ ਲਿਖਤੀ ਮੁਆਫੀ

ਰਵਨੀਤ ਬਿੱਟੂ ਨੇ ਐਸ.ਸੀ. ਕਮਿਸ਼ਨ ਤੋਂ ਮੰਗੀ ਲਿਖਤੀ ਮੁਆਫੀ

ਰਵਨੀਤ ਬਿੱਟੂ ਨੇ ਐਸ.ਸੀ. ਕਮਿਸ਼ਨ ਤੋਂ ਮੰਗੀ ਲਿਖਤੀ ਮੁਆਫੀ
ਸ੍ਰੀ ਦਰਬਾਰ ਸਾਹਿਬ ਅਤੇ ਡੇਰਾ ਬੱਲਾਂ ਸਣੇ 4 ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਣ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ/ਬਿਊਰੋ ਨਿਊਜ਼
ਕੇਂਦਰੀ ਰੇਲ ਰਾਜ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਅੱਜ ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ ਵਿਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਅੱਗੇ ਪੇਸ਼ ਹੋਏ ਹਨ। ਰਵਨੀਤ ਬਿੱਟੂ ਨੇ ਲੰਘੀ 26 ਮਈ ਨੂੰ ਧੂਰੀ ਵਿਖੇ ਹੋਏ ਟਕਰਾਅ ਦੌਰਾਨ ਪੁਲਿਸ ਮੁਲਾਜ਼ਮਾਂ ਖਿਲਾਫ ਵਰਤੀ ਗਈ ਇਤਰਾਜ਼ਯੋਗ ਸ਼ਬਦਾਵਲੀ ਦੇ ਮਾਮਲੇ ਵਿਚ ਕਮਿਸ਼ਨ ਕੋਲ ਪੇਸ਼ ਹੋ ਕੇ ਲਿਖਤੀ ਤੌਰ ’ਤੇ ਮੁਆਫੀ ਮੰਗ ਲਈ ਹੈ। ਇਸਦੇ ਨਾਲ ਹੀ ਰਵਨੀਤ ਬਿੱਟੂ ਵਲੋਂ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਮੂਹਰੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਅਨਸੂਚਿਤ ਜਾਤੀ ਵਰਗ ਲਈ ਕੀਤੇ ਗਏ ਭਲਾਈ ਕਾਰਜਾਂ ਦੇ ਵੇਰਵੇ ਵੀ ਸਾਂਝੇ ਕੀਤੇ ਗਏ। ਐਸ.ਸੀ. ਕਮਿਸ਼ਨ ਦੇ ਚੇਅਰਮੈਨ ਗੜ੍ਹੀ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਮੁਆਫੀ ਅਰਜ਼ੀ ਨੂੰ ਸਵੀਕਾਰ ਕਰ ਲਿਆ ਹੈ। ਇਸਦੇ ਨਾਲ ਹੀ ਰਵਨੀਤ ਸਿੰਘ ਬਿੱਟੂ ਨੂੰ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ, ਡੇਰਾ ਸੱਚਖੰਡ ਬੱਲਾਂ (ਜਲੰਧਰ),  ਅੰਮਿ੍ਰਤਸਰ ਵਿਖੇ ਸਥਿਤ ਸ੍ਰੀ ਰਾਮਤੀਰਥ ਅਤੇ ਫਿਲੌਰ ਵਿਖੇ ਸਥਿਤ ਡੇਰਾ ਬ੍ਰਹਮਦਾਸ ਵਿਖੇ ਨਤਮਸਤਕ ਹੋਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

RELATED ARTICLES
POPULAR POSTS