18.4 C
Toronto
Thursday, August 13, 2026
spot_img
HomeਕੈਨੇਡਾFrontਅਮਰੀਕੀ ਸੈਨੇਟ ਵਿਚ ਇਰਾਨ ਜੰਗ ਦੇ ਖਿਲਾਫ ਮਤਾ ਪਾਸ - ਡੋਨਾਲਡ ਟਰੰਪ...

ਅਮਰੀਕੀ ਸੈਨੇਟ ਵਿਚ ਇਰਾਨ ਜੰਗ ਦੇ ਖਿਲਾਫ ਮਤਾ ਪਾਸ – ਡੋਨਾਲਡ ਟਰੰਪ ਨੂੰ ਫੌਜੀ ਕਾਰਵਾਈ ਰੋਕਣ ਦੀ ਕੀਤੀ ਅਪੀਲ

ਅਮਰੀਕੀ ਸੈਨੇਟ ਵਿਚ ਇਰਾਨ ਜੰਗ ਦੇ ਖਿਲਾਫ ਮਤਾ ਪਾਸ – ਡੋਨਾਲਡ ਟਰੰਪ ਨੂੰ ਫੌਜੀ ਕਾਰਵਾਈ ਰੋਕਣ ਦੀ ਕੀਤੀ ਅਪੀਲ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਸੰਸਦ ਦੇ ਉਚ ਸਦਨ ਸੀਨੇਟ ਨੇ ਇਰਾਨ ਜੰਗ ਦੇ ਖਿਲਾਫ ਮਤਾ ਪਾਸ ਕਰ ਦਿੱਤਾ ਹੈ।  50-48 ਵੋਟਾਂ ਨਾਲ ਮਨਜੂਰ ਹੋਏ ਇਸ ਮਤੇ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫੌਜੀ ਕਾਰਵਾਈ ਰੋਕਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪ੍ਰਤੀਨਿਧੀ ਸਭਾ ਨੇ ਵੀ ਮਨਜੂਰੀ ਦੇ ਦਿੱਤੀ ਸੀ। ਇਸੇ ਦੌਰਾਨ 1973 ਦੇ ਯੁੱਧ ਸ਼ਕਤੀ ਐਕਟ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਨੇ ਰਾਸ਼ਟਰਪਤੀ ਤੋਂ ਜੰਗ ਵਰਗੀ ਕਾਰਵਾਈ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਵੋਟਿੰਗ ਦੌਰਾਨ, ਚਾਰ ਰਿਪਬਲੀਕਨ ਸੰਸਦ ਮੈਂਬਰਾਂ ਨੇ ਡੈਮੋਕਰੇਟਸ ਦਾ ਸਾਥ ਦਿੱਤਾ, ਜਿਸ ਨਾਲ ਟਰੰਪ ਦੀ ਆਪਣੀ ਪਾਰਟੀ ਦੇ ਅੰਦਰ ਵਧ ਰਹੀ ਅਸਹਿਮਤੀ ਨੂੰ ਉਜਾਗਰ ਕੀਤਾ ਗਿਆ। ਹਾਲਾਂਕਿ ਵਾਈਟ ਹਾਊਸ ਨੇ ਕਿਹਾ ਹੈ ਕਿ ਇਸ ਮਤੇ ਦਾ ਕੋਈ ਕਾਨੂੰਨੀ ਅਸਰ ਨਹੀਂ ਹੋਵੇਗਾ ਅਤੇ ਅਮਰੀਕੀ ਫੌਜੀ ਕਾਰਵਾਈ ਪਹਿਲਾਂ ਹੀ ਸਮਾਪਤ ਹੋ ਚੁੱਕੀ ਹੈ। ਇਸੇ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਯੂ.ਏ.ਈ., ਬਹਿਰੀਨ ਅਤੇ ਕੁਵੈਤ ਦੇ ਦੌਰੇ ’ਤੇ ਹਨ। ਉਨ੍ਹਾਂ ਦਾ ਮਕਸਦ ਅਮਰੀਕਾ-ਇਰਾਨ ਸਮਝੌਤੇ ਨੂੰ ਲੈ ਕੇ ਖਾੜ੍ਹੀ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨਾ ਹੈ।

RELATED ARTICLES
POPULAR POSTS