-7.8 C
Toronto
Friday, January 2, 2026
spot_img
Homeਭਾਰਤਦਿੱਲੀ ਪੁਲਿਸ ਨੇ ਵੀ ਸਰਹੱਦਾਂ ਕੀਤੀਆਂ ਸੀਲ

ਦਿੱਲੀ ਪੁਲਿਸ ਨੇ ਵੀ ਸਰਹੱਦਾਂ ਕੀਤੀਆਂ ਸੀਲ

Image Courtesy :jagbani(punjabkesari)

ਪਰਮਿੰਦਰ ਢੀਂਡਸਾ ਤੇ ਸੁਖਪਾਲ ਖਹਿਰਾ ਸਣੇ ਕਈ ਆਗੂ ਕੀਤੇ ਗ੍ਰਿਫਤਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਕਿਸਾਨ ਅੰਦੋਲਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਵੱਲੋਂ ਰਾਜਧਾਨੀ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਅਕਾਲੀ ਦਲ ਡੈਮੋਕਰੇਟਿਕ ਦੇ ਸੀਨੀਅਰ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਲੰਘੀ ਰਾਤ ਹੀ ਦਿੱਲੀ ਪੁੱਜੇ ਦੋ ਸੌ ਦੇ ਕਰੀਬ ਪਾਰਟੀ ਮੈਂਬਰਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੰਜਾਬ ਦੇ ਚਰਚਿਤ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਸਾਥੀਆਂ ਨੂੰ ਵੀ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਦੌਰਾਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਵਿਰੋਧ ਕਰ ਰਹੇ ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਟਿਸ ਬਲਦੇਵ ਸਿੰਘ ਸਿਰਸਾ ਸਮੇਤ ਹੋਰਨਾਂ ਆਗੂਆਂ ਨੂੰ ਦਿੱਲੀ ਪੁਲਸ ਵਲੋਂ ਗ੍ਰਿਫ਼ਤਾਰ ਕਰਕੇ ਬੱਸਾਂ ਰਾਹੀਂ ਥਾਣੇ ਲਿਜਾਇਆ ਗਿਆ।

RELATED ARTICLES
POPULAR POSTS