Breaking News
Home / ਭਾਰਤ / ਐਨ ਐਫ ਐਚ ਐਸ-4 ਦੀ ਰਿਪੋਰਟ ‘ਚ ਖੁਲਾਸਾ, ਦੋਵੇਂ ਰਾਜਾਂ ‘ਚ 60 ਪ੍ਰਤੀਸ਼ਤ ਵਿਅਕਤੀਆਂ ਕੋਲ ਹੈ ਘਰ

ਐਨ ਐਫ ਐਚ ਐਸ-4 ਦੀ ਰਿਪੋਰਟ ‘ਚ ਖੁਲਾਸਾ, ਦੋਵੇਂ ਰਾਜਾਂ ‘ਚ 60 ਪ੍ਰਤੀਸ਼ਤ ਵਿਅਕਤੀਆਂ ਕੋਲ ਹੈ ਘਰ

ਜੈਨ ਭਾਈਚਾਰਾ ਆਰਥਿਕ ਪੱਖੋਂ ਸਭ ਤੋਂ ਅਮੀਰ, ਪੰਜਾਬ ਅਤੇ ਦਿੱਲੀ ਸਭ ਤੋਂ ਅਮੀਰ ਸੂਬੇ
ਘਰਾਂ ‘ਚ ਇਨ੍ਹਾਂ ਚੀਜ਼ਾਂ ਦੀ ਮੌਜੂਦਗੀ ‘ਚ ਦਿੱਤੇ ਗਏ ਅੰਕਾਂ ਦੇ ਆਧਾਰ ‘ਤੇ ਸੂਚੀ ਹੋਈ ਤਿਆਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਅਤੇ ਦਿੱਲੀ ਦੇਸ਼ ਦੇ ਸਭ ਤੋਂ ਅਮੀਰ ਰਾਜ ਹਨ ਜਦਕਿ ਜੈਨ ਭਾਈਚਾਰਾ ਅਮੀਰੀ ਅਤੇ ਆਰਥਿਕ ਪੱਖੋਂ ਸਭ ਤੋਂ ਅਮੀਰ ਹੈ।
ਰਾਸ਼ਟਰੀ ਪਰਿਵਾਰ ਅਤੇ ਸਿਹਤ ਸਰਵੇਖਣ ਦੇ ਚੌਥੇ ਦੌਰ (ਐਨਐਫਐਚਐਸ-4) ਦੇ ਅੰਕੜਿਆਂ ਨਾਲ ਇਹ ਤੱਥ ਸਾਹਮਣੇ ਆਏ ਹਨ।ਐਨਐਫਐਚਐਸ-4 ਦੀ ਰਿਪੋਰਟ ‘ਚ ਇਕ ਸੰਪਤੀ ਸੂਚਕ ਅੰਕ (ਹੈਲਥ ਇੰਡੈਕਸ) ਤਿਆਰ ਕੀਤਾ ਗਿਆ ਹੈ। ਇਹ ਸੂਚਕ ਅੰਕ ਉਪਭੋਗਤਾ ਉਤਪਾਦਾਂ ਦੇ ਅਨੁਸਾਰ (ਜਿਸ ਤਰ੍ਹਾਂ ਟੀਵੀ, ਬਾਈਕ, ਵਧੀਆ ਮੋਬਾਇਲ ਫੋਨ) ਅਤੇ ਪੀਣ ਵਾਲੇ ਪਾਣੀ ਜਿਹੀਆਂ ਘਰੇਲੂ ਚੀਜ਼ਾਂ ਦੀ ਮੌਜੂਦਗੀ ‘ਤੇ ਦਿੱਤੇ ਗਏ ਅੰਕਾਂ ਦੇ ਆਧਾਰ ‘ਤੇ ਤਿਆਰ ਕੀਤਾ ਗਿਆ ਹੈ। ਇਹ ਸਰਵੇ ਸਾਲ 2015-16 ‘ਚ ਛੇ ਲੱਖ ਤੋਂ ਜ਼ਿਆਦਾ ਘਰਾਂ ਦੇ ਉਪਰ ਕੀਤਾ ਗਿਆ ਸੀ।
ਬਿਹਾਰ ਸਭ ਤੋਂ ਗਰੀਬ
ਰਿਪੋਰਟ ‘ਚ ਰਾਜਾਂ ਨੂੰ ਲੈ ਕੇ ਲਵੇਂ ਤੱਥ ਸਾਹਮਣੇ ਆਏ ਹਨ। ਇਸ ਦੇ ਮੁਤਾਬਕ ਪੰਜਾਬ ਅਤੇ ਦਿੱਲੀ ਦੇ ਲੋਕ ਦੇਸ਼ ‘ਚ ਸਭ ਤੋਂ ਅਮੀਰ ਹਨ। ਇਨ੍ਹਾਂ ਦੋਵੇਂ ਰਾਜਾਂ ‘ਚ ਰਹਿਣ ਵਾਲੇ 60 ਪ੍ਰਤੀਸ਼ਤ ਲੋਕਾਂ ਦੇਕੋਲ ਆਪਣੇ ਮਕਾਨ ਹਨ। ਇਸ ਮਾਮਲੇ ‘ਚ ਬਿਹਾਰ ਸਭ ਤੋਂ ਗਰੀਬ ਹਹੈ। ਇਥੇ ਰਹਿਣ ਵਾਲੇ ਅੱਧੇ ਤੋਂ ਜ਼ਿਆਦਾ ਲੋਕਾਂ ਦੇ ਕੋਲ ਆਪਣਾ ਘਰ ਹੀ ਨਹੀਂ ਹੈ। ਜਿੱਥੋਂ ਤੱਕ ਭਾਈਚਾਰੇ ਵਿਸ਼ੇਸ਼ ਦੀ ਗੱਲ ਹੈ, ਤਾਂ ਜੈਨ ਭਾਈਚਾਰਾ ਦੇਸ਼ ਤੋਂ ਅਮੀਰ ਭਾਈਚਾਰਾ ਹੈ। ਇਸ ਭਾਈਚਾਰੇ ਦੀ 70 ਪ੍ਰਤੀਸ਼ਤ ਗਿਣਤੀ ਦੇ ਕੋਲ ਆਪਣਾ ਮਕਾਨ ਹੈ। ਉਥੇ ਹੀ ਸੰਪਤੀ ਦੇ ਰਾਸ਼ਟਰੀ ਵੰਡ ਦੀ ਗੱਲ ਕਰੀਏ ਤਾਂ ਇਸ ਮਾਮਲੇ ‘ਚ ਹਿੰਦੂ ਅਤੇ ਮੁਸਲਮਾਨ ਭਾਈਚਾਰੇ ‘ਚ ਜ਼ਿਆਦਾ ਫਰਕ ਨਹੀਂ ਹੈ। ਨਤੀਜੇ ‘ਚ ਇਹ ਵੀ ਕਿਹਾ ਗਿਆਹੈ ਕਿ ਦੇਸ਼ ‘ਚ ਗਰੀਬੀ ਮੁੱਖ ਰੂਪ ਨਾਲ ਪੇਂਡੂ ਇਲਾਕਿਆਂ ਦੀ ਸਮੱਸਿਆ ਹੈ। ਦੇਸ਼ ਦੀ 29 ਫੀਸਦੀ ਪੇਂਡੂ ਆਬਾਦੀ ਸਭ ਤੋਂ ਨਿਰਧਨ ਹੈ ਜਦਕਿ ਸ਼ਹਿਰੀ ਖੇਤਰ ‘ਚ ਇਹ ਅੰਕੜਾ ਮਹਿਜ 3.3 ਪ੍ਰਤੀਸ਼ਤ ਹੈ। ਜਿੱਥੇ ਦਿੱਲੀ ਅਤੇ ਪੰਜਾਬ ਦੇਸ਼ ਦੇ ਸਭ ਤੋਂ ਸੰਪੰਨ ਰਾਜ ਹਨ। ਉਥੇ ਬਿਹਾਰ ਸਭ ਤੋਂ ਗਰੀਬ ਰਾਜ ਹੈ।

Check Also

ਲੋਕ ਸਭਾ ’ਚ ਗੌਤਮ ਅਡਾਨੀ ਦੇ ਮੁੱਦੇ ’ਤੇ ਹੋਇਆ ਭਾਰੀ ਹੰਗਾਮਾ

ਰਾਹੁਲ ਗਾਂਧੀ ਬੋਲੇ : ਅਡਾਨੀ ਨੂੰ ਹੋਣਾ ਚਾਹੀਦਾ ਹੈ ਜੇਲ੍ਹ ’ਚ, ਪਰ ਸਰਕਾਰ ਉਸਦਾ ਕਰ …