ਵਕੀਲ ਨੇ ਕਿਹਾ – ਵੱਡਾ ਕਾਰਪੋਰੇਟ ਹਾਊਸ ਸਾਜਿਸ਼ ‘ਚ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼
ਚੀਫ ਜਸਟਿਸ ਰੰਜਨ ਗੋਗੋਈ ‘ਤੇ ਲੱਗੇ ਸੈਸ਼ਨ ਸੋਸ਼ਣ ਦੇ ਆਰੋਪਾਂ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਦੀ ਸਪੈਸ਼ਲ ਬੈਂਚ ‘ਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਜਿਣਸੀ ਸੋਸ਼ਣ ਦੇ ਇਲਜ਼ਾਮਾਂ ਵਿੱਚ ਘਿਰੇ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਫਸਾਏ ਜਾਣ ਦੀ ਸਾਜ਼ਿਸ਼ ਦੇ ਦਾਅਵੇ ਸਬੰਧੀ ਸੀ.ਬੀ.ਆਈ., ਆਈ.ਬੀ. ਤੇ ਦਿੱਲੀ ਪੁਲਿਸ ਦੇ ਮੁਖੀਆਂ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਸੇ ਦੌਰਾਨ ਚੀਫ ਜਸਟਿਸ ਦੇ ਖਿਲਾਫ ਸਾਜਿਸ਼ ਦਾ ਦਾਅਵਾ ਕਰਨ ਵਾਲੇ ਵਕੀਲ ਉਤਸਵ ਬੈਂਸ ਨੇ ਸੀਲਬੰਦ ਲਿਫਾਫੇ ਵਿਚ ਸਬੂਤ ਅਦਾਲਤ ਨੂੰ ਸੌਂਪ ਦਿੱਤੇ। ਇਨ੍ਹਾਂ ਵਿਚ ਕੁਝ ਸੀਸੀ ਟੀਵੀ ਫੁਟੇਜ ਵੀ ਸ਼ਾਮਲ ਹਨ। ਵਕੀਲ ਨੇ ਕਿਹਾ ਕਿ ਸਾਜਿਸ਼ ਵਿਚ ਇਕ ਵੱਡੇ ਕਾਰਪੋਰੇਟ ਹਾਊਸ ਦਾ ਹੱਥ ਹੈ। ਇਸ ਦੌਰਾਨ ਜਸਟਿਸ ਐਸ.ਏ. ਬੋਰਡੇ ਦੀ ਅਗਵਾਈ ਵਾਲੀ ਬੈਂਚ ਨੇ ਆਰੋਪ ਲਗਾਉਣ ਵਾਲੀ ਮਹਿਲਾ ਨੂੰ ਨੋਟਿਸ ਜਾਰੀ ਕਰਕੇ 26 ਅਪ੍ਰੈਲ ਨੂੰ ਤਲਬ ਕੀਤਾ ਹੈ। ਧਿਆਨ ਰਹੇ ਕਿ ਚੀਫ਼ ਜਸਟਿਸ ਰੰਜਨ ਗੋਗੋਈ ‘ਤੇ ਸਾਬਕਾ ਮਹਿਲਾ ਕਰਮਚਾਰੀ ਨੇ ਜਿਣਸੀ ਸੋਸ਼ਣ ਦੇ ਇਲਜ਼ਾਮ ਲਾਏ ਹਨ। ਲੰਘੇ ਕੱਲ੍ਹ ਇਲਜ਼ਾਮਾਂ ਦੀ ਜਾਂਚ ਲਈ 3 ਜੱਜਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਵਿੱਚ ਜਸਟਿਸ ਐਸ ਏ ਬੋਬੜੇ, ਐਨ ਵੀ ਰਮਨਾ ਤੇ ਇੰਦਰਾ ਬੈਨਰਜੀ ਸ਼ਾਮਲ ਹਨ।
Check Also
ਹਰਿਆਣਾ ’ਚ ਭਾਜਪਾ ਨੂੰ ਮਿਲਿਆ ਬਹੁਮਤ
ਜੰਮੂ ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗਠਜੋੜ ਦੀ ਜਿੱਤ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਅਤੇ ਜੰਮੂ …