Breaking News
Home / ਭਾਰਤ / ਲਾਲੂ ਯਾਦਵ ਚਾਰਾ ਘੁਟਾਲਾ ਮਾਮਲੇ ’ਚ ਅਦਾਲਤ ਅੱਗੇ ਹੋਏ ਪੇਸ਼

ਲਾਲੂ ਯਾਦਵ ਚਾਰਾ ਘੁਟਾਲਾ ਮਾਮਲੇ ’ਚ ਅਦਾਲਤ ਅੱਗੇ ਹੋਏ ਪੇਸ਼

ਕਿਹਾ : ਮੈਨੂੰ ਕੋਰਟ ’ਚ ਨਿੱਜੀ ਤੌਰ ’ਤੇ ਪੇਸ਼ ਹੋਣ ਤੋਂ ਦਿੱਤੀ ਜਾਵੇ ਰਾਹਤ
ਪਟਨਾ/ਬਿਊਰੋ ਨਿਊਜ਼ : ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ਪ੍ਰਸਾਦ ਯਾਦ ਅੱਜ ਚਾਰਾ ਘੁਟਾਲਾ ਮਾਮਲੇ ’ਚ ਪਟਨਾ ਸਥਿਤ ਸੀਬੀਆਈ ਅਦਾਲਤ ਵਿਚ ਪੇਸ਼ ਹੋਏ। ਅਦਾਲਤ ਨੇ ਲਾਲੂ ਯਾਦਵ ਨੂੰ ਪਿਛਲੇ ਹਫ਼ਤੇ ਹੋਈ ਸੁਣਵਾਈ ਦੌਰਾਨ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਅਦਾਲਤ ਵਿਚ ਪੇਸ਼ ਹੋਣ ਲਈ ਹੁਕਮ ਦਿੱਤਾ ਸੀ। ਲਾਲੂ ਯਾਦਵ ਨੇ ਅਦਾਲਤ ’ਚ ਕਿਹਾ ਕਿ ਹਜ਼ੂਰ ਮੈਂ ਅਕਸਰ ਬੀਮਾਰ ਰਹਿੰਦਾ ਹਾਂ ਅਤੇ ਅਜਿਹੇ ’ਚ ਮੈਨੂੰ ਕੋਰਟ ’ਚ ਪੇਸ਼ ਹੋਣ ਤੋਂ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਮੇਰੇ ਵਕੀਲ ਇਸ ਮਾਮਲੇ ਨੂੰ ਦੇਖਣਗੇ। ਅਦਾਲਤ ਨੇ ਲਾਲੂ ਯਾਦਵ ਦੀ ਮੰਗ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਠੀਕ ਹੈ ਤੁਸੀਂ ਆਪਣੇ ਵਕੀਲ ਨੂੰ ਤਰੀਕ ’ਤੇ ਭੇਜ ਦਿਓ ਕਰੋ। ਸੀਬੀਆਈ ਦੇ ਵਿਸ਼ੇਸ਼ ਜੱਜ ਪ੍ਰਜੇਸ਼ ਕੁਮਾਰ ਨੇ ਮਾਮਲੇ ਦੀ ਸੁਣਵਾਈ ਅਗਲੀ ਤਰੀਕ 30 ਨਵੰਬਰ ਲਈ ਤਹਿ ਕੀਤੀ। ਕੋਰਟ ’ਚ ਹਾਜ਼ਰੀ ਲਗਵਾਉਣ ਤੋਂ ਬਾਅਦ ਲਾਲੂ ਯਾਦਵ ਸੰਤ ਜੋਸਫ ਸਕੂਲ ਦੇ ਮੈਰੀ ਵਾਰਡ ’ਚ ਬੀਮਾਰ ਸਿਸਟਰ ਨੀਲਿਮਾ ਨੂੰ ਮਿਲਣ ਪਹੁੰਚੇ। ਇਥੇ ਜ਼ਿਕਰ ਕਰਨਾ ਬਣਦਾ ਹੈ ਕਿ ਬਾਂਕਾ ਖਜ਼ਾਨੇ ’ਚੋਂ ਫਰਜੀਵਾੜੇ ਤਹਿਤ 46 ਲੱਖ ਰੁਪਏ ਗੈਰਕਾਨੂੰਨੀ ਢੰਗ ਨਾਲ ਕੱਢਣ ਦਾ ਮਾਮਲਾ 1996 ਤੋਂ ਕੋਰਟ ਵਿਚ ਚੱਲ ਰਿਹਾ ਹੈ। ਇਸ ਮਾਮਲੇ ’ਚ ਉਸ ਸਮੇਂ ਦੇ ਮੁੱਖ ਮੰਤਰੀ ਲਾਲੂ ਯਾਦਵ ਤੋਂ ਇਲਾਵਾ 44 ਵਿਅਕਤੀ ਆਰੋਪੀ ਸਨ। ਫ਼ਿਲਹਾਲ 28 ਵਿਅਕਤੀਆਂ ’ਤੇ ਕੇਸ ਚੱਲ ਰਿਹਾ ਹੈ ਜਦਕਿ ਅੱਧਾ ਦਰਜਨ ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਿਸ ਦੀ ਸੂਚਨਾ ਕੋਰਟ ਨੂੰ ਦਿੱਤੀ ਜਾ ਚੁੱਕੀ ਹੈ।

 

Check Also

ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ

3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …