ਕੇਜਰੀਵਾਲ ਨੇ ਕਿਹਾ- ਇਸ ਜਨਮ ਵਿਚ ਉਹ ਆਸੂਤੋਸ਼ ਦਾ ਅਸਤੀਫਾ ਮਨਜੂਰ ਨਹੀਂ ਕਰ ਸਕਦੇ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਵਿਚ ਹਰ ਪਾਸੇ ਕਲੇਸ਼ ਹੀ ਕਲੇਸ਼ ਨਜ਼ਰ ਆ ਰਿਹਾ ਹੈ। ‘ਆਪ’ ਪੰਜਾਬ ਵਿਚ ਨਿਤ ਦਿਨ ਕੋਈ ਨਾ ਕੋਈ ਨਵਾਂ ਬਵਾਲ ਖੜ੍ਹਾ ਹੁੰਦਾ ਹੈ। ਇਸੇ ਤਰ੍ਹਾਂ ਅੱਜ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆਸ਼ੂਤੋਸ਼ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਸੂਤੋਸ਼ ਨੇ ਦੱਸਿਆ ਕਿ ਉਹ ਆਪਣੇ ਨਿੱਜੀ ਕਾਰਨਾਂ ਕਰਕੇ ਪਾਰਟੀ ਤੋਂ ਅਸਤੀਫ਼ਾ ਦੇ ਰਹੇ ਹਨ ਤੇ ਉਨ੍ਹਾਂ ਪਾਰਟੀ ਨੂੰ ਅਸਤੀਫ਼ਾ ਮਨਜ਼ੂਰ ਕਰਨ ਦੀ ਅਪੀਲ ਕੀਤੀ ਹੈ।
ਦੂਜੇ ਪਾਸੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਸ਼ੂਤੋਸ਼ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਇਸ ਜਨਮ ਵਿਚ ਉਹ ਆਸੂਤੋਸ਼ ਦਾ ਅਸਤੀਫ਼ਾ ਮਨਜ਼ੂਰ ਨਹੀਂ ਕਰ ਸਕਦੇ।
Check Also
ਰਾਹੁਲ ਨੇ ਮੋਦੀ ਤੇ ਕੇਜਰੀਵਾਲ ਨੂੰ ਦੱਸਿਆ ਇਕੋ ਜਿਹੇ
ਕੇਜਰੀਵਾਲ ਦਾ ਜਵਾਬ – ਰਾਹੁਲ ਨੂੰ ਕਾਂਗਰਸ ਬਚਾਉਂਦੀ ਹੈ ਅਤੇ ਮੈਨੂੰ ਦੇਸ਼ ਨਵੀਂ ਦਿੱਲੀ/ਬਿਊਰੋ ਨਿਊੁਜ਼ …