Breaking News
Home / ਪੰਜਾਬ / 5 ਲੱਖ ਦਾ ਮਾਲ 25 ਕਰੋੜ ’ਚ ਨਹੀਂ ਖਰੀਦਿਆ ਜਾ ਸਕਦਾ : ਸੁਨੀਲ ਜਾਖੜ

5 ਲੱਖ ਦਾ ਮਾਲ 25 ਕਰੋੜ ’ਚ ਨਹੀਂ ਖਰੀਦਿਆ ਜਾ ਸਕਦਾ : ਸੁਨੀਲ ਜਾਖੜ

ਜਾਖੜ ਦਾ ‘ਆਪ’ ਵਿਧਾਇਕਾਂ ’ਤੇ ਤਿੱਖਾ ਸਿਆਸੀ ਤਨਜ਼
ਚੰਡੀਗੜ੍ਹ/ਬਿਊਰੋ ਨਿਊਜ਼
ਭਾਜਪਾ ਆਗੂ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ’ਤੇ ਤਿੱਖਾ ਸਿਆਸੀ ਤਨਜ ਕਸਿਆ ਹੈ। ਜਾਖੜ ਨੇ ਕਿਹਾ ਕਿ 5 ਲੱਖ ਦਾ ਮਾਲ 25 ਕਰੋੜ ਰੁਪਏ ਵਿਚ ਨਹੀਂ ਖਰੀਦਿਆ ਜਾ ਸਕਦਾ। ਧਿਆਨ ਰਹੇ ਕਿ ਆਮ ਆਦਮੀ ਪਾਰਟੀ ਨੇ ਪਿਛਲੇ ਦਿਨੀਂ ਆਰੋਪ ਲਗਾਏ ਸਨ ਕਿ ਭਾਜਪਾ ਦੇ ਸੀਨੀਅਰ ਆਗੂਆਂ ਨੇ ‘ਆਪ’ ਵਿਧਾਇਕਾਂ ਨੂੰ ਖਰੀਦਣ ਲਈ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਇਸ ਸਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ’ਚ ਪ੍ਰੈਸ ਕਾਨਫਰੰਸ ਕਰਕੇ ਉਨ੍ਹਾਂ ‘ਆਪ’ ਵਿਧਾਇਕਾਂ ਦੇ ਨਾਮ ਵੀ ਸਾਹਮਣੇ ਲਿਆ ਦਿੱਤੇ ਸਨ। ਪਰ ਭਾਜਪਾ ਨੇ ‘ਆਪ’ ਦੇ ਸਾਰੇ ਆਰੋਪਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਇਸਦੇ ਚੱਲਦਿਆਂ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਦੇ ਭਰੋਸਗੀ ਮਤੇ ਬਾਰੇ ਗੱਲ ਕਰਦਿਆਂ ਕਿਹਾ ਕਿ ਬੇਭਰੋਸਗੀ ਮਤਾ ਲੋਕਾਂ ਨੇ ਸੰਗਰੂਰ ਲੋਕ ਸਭਾ ਚੋਣਾਂ ਵਿਚ ਸਰਕਾਰ ਨੂੰ ਦਿਖਾ ਹੀ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦਾ ਹੀ ਮਤ ਸੀ, ਜਿਸਦਾ ਸਬੂਤ ਹੈ ਕਿ ਸਿਮਰਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਸੰਸਦ ਵਿਚ ਪਹੁੰਚ ਗਏ।

Check Also

‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਭਲਕੇ ਵਿਆਹ ਬੰਧਨ ’ਚ ਬੱਝਣਗੇ

ਪਟਿਆਲਾ ਵਿਚ ਹੋਣਗੇ ਵਿਆਹ ਸਮਾਗਮ, ਮੁੱਖ ਮੰਤਰੀ ਭਗਵੰਤ ਮਾਨ ਵੀ ਲੈਣਗੇ ਹਿੱਸਾ ਸੰਗਰੂਰ/ਬਿਊਰੋ ਨਿਊਜ਼ : …