Breaking News
Home / ਭਾਰਤ / ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ

ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ

ਲੌਕਡਾਊਨ ‘ਚ ਫਸੇ ਬੇਟੇ ਨੂੰ 1400 ਕਿਲੋਮੀਟਰ ਸਕੂਟੀ ਚਲਾ ਕੇ ਘਰ ਲਿਆਈ ਮਾਂ

ਹੈਦਰਾਬਾਦ/ਬਿਊਰੋ ਨਿਊਜ਼ ਪੰਜਾਬੀ ਦੇ ਮਸ਼ਹੂਰ ਮਰਹੂਮ ਗਾਇਕ, ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਵੱਲੋਂ ਗਾਏ ਇਕ ਗੀਤ ‘ਉਹ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ’ ਨੂੰ ਅੱਜ ਫਿਰ ਇਕ ਮਾਂ ਨੇ ਸੱਚ ਕਰ ਵਿਖਾਇਆ ਹੈ। ਲੌਕਡਾਊਨ ਕਾਰਨ ਦੇਸ਼ ‘ਚ ਵੱਖ-ਵੱਖ ਥਾਵਾਂ ‘ਤੇ ਲੋਕ ਫਸੇ ਹੋਏ ਹਨ ਅਤੇ ਉਹ ਆਪਣੇ ਘਰ ਨਹੀਂ ਜਾ ਪਾ ਰਹੇ ਹਨ। ਕੋਰੋਨਾ ਵਾਇਰਸ ਦੇ ਵਧ ਰਹੇ ਖ਼ਤਰੇ ਤੋਂ ਬਚਣ ਲਈ ਮੋਦੀ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਪਰ ਇਸ ਦੌਰਾਨ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਪੜ੍ਹ ਕੇ ਤੁਹਾਨੂੰ ਯਕੀਨ ਹੋ ਜਾਵੇਗਾ ਕਿ ਇੱਕ ਮਾਂ ਆਪਣੇ ਬੱਚੇ ਲਈ ਕੀ ਨਹੀਂ ਕਰ ਸਕਦੀ। ਦਰਅਸਲ, ਇੱਕ ਔਰਤ ਦਾ ਬੇਟਾ ਘਰ ਤੋਂ ਲਗਭਗ 700 ਕਿਲੋਮੀਟਰ ਦੀ ਦੂਰੀ ‘ਤੇ ਲੌਕਡਾਊਨ ਕਾਰਨ ਫਸ ਗਿਆ ਸੀ, ਜਿਸ ਤੋਂ ਬਾਅਦ ਮਾਂ ਨੇ ਸਕੂਟੀ ‘ਤੇ 1400 ਕਿਲੋਮੀਟਰ ਦੀ ਯਾਤਰਾ ਕੀਤੀ ਅਤੇ ਆਪਣੇ ਬੇਟੇ ਨੂੰ ਘਰ ਵਾਪਸ ਲੈ ਆਈ।

Check Also

ਹਿਮਾਚਲ ਪ੍ਰਦੇਸ਼ ’ਚ ਮਾਨਸੂਨ ਦੌਰਾਨ ਹੁਣ ਤੱਕ 69 ਮੌਤਾਂ ਅਤੇ ਕਰੋੜਾਂ ਰੁਪਏ ਦਾ ਨੁਕਸਾਨ

  ਪੰਜਾਬ ਦੇ ਵੀ ਕਈ ਜ਼ਿਲ੍ਹਿਆਂ ’ਚ ਮੀਂਹ ਨੂੰ ਲੈ ਕੇ ਅਲਰਟ ਚੰਡੀਗੜ੍ਹ/ਬਿਊਰੋ ਨਿਊਜ਼ ਹਿਮਾਚਲ …