15.9 C
Toronto
Saturday, September 12, 2026
spot_img
Homeਜੀ.ਟੀ.ਏ. ਨਿਊਜ਼ਮਹਾਰਾਣੀ ਦੇ ਸਸਕਾਰ ਦੇ ਦਿਨ ਕੈਨੇਡਾ 'ਚ ਸਰਕਾਰੀ ਛੁੱਟੀ ਦਾ ਐਲਾਨ

ਮਹਾਰਾਣੀ ਦੇ ਸਸਕਾਰ ਦੇ ਦਿਨ ਕੈਨੇਡਾ ‘ਚ ਸਰਕਾਰੀ ਛੁੱਟੀ ਦਾ ਐਲਾਨ

ਮਹਾਰਾਣੀ ਦੇ ਸਸਕਾਰ ਦੇ ਦਿਨ ਕੈਨੇਡਾ ‘ਚ ਸਰਕਾਰੀ ਛੁੱਟੀ ਦਾ ਐਲਾਨਟੋਰਾਂਟੋ/ਸਤਪਾਲ ਸਿੰਘ ਜੌਹਲ : ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ-2 ਦੇ ਅੰਤਿਮ ਸਸਕਾਰ ਦੇ ਦਿਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਉਸ ਦਿਨ ਦੇਸ਼ ਭਰ ‘ਚ ਕੇਂਦਰ ਸਰਕਾਰ ਦੇ ਦਫ਼ਤਰ ਬੰਦ ਰਹਿਣਗੇ। ਇਸ ਦੇ ਨਾਲ ਹੀ ਕੁਝ ਰਾਜ ਸਰਕਾਰਾਂ ਨੇ ਛੁੱਟੀ ਦਾ ਐਲਾਨ ਕੀਤਾ ਹੈ ਪਰ ਉਨਟਾਰੀਓ, ਸਸਕਾਚਵਾਨ ਅਤੇ ਕਿਊਬਕ ‘ਚ ਛੁੱਟੀ ਨਹੀਂ ਹੋਵੇਗੀ। ਉਨਟਾਰੀਓ ਦੇ ਮੁੱਖ ਮੰਤਰੀ ਡਗਲਸ ਫੋਰਡ ਨੇ ਆਖਿਆ ਹੈ ਕਿ 19 ਤਰੀਕ ਨੂੰ ਬਾਅਦ ਦੁਪਹਿਰ ਇਕ ਮਿੰਟ ਦਾ ਮੋਨ ਧਾਰ ਕੇ ਸੋਗ ਮਨਾਇਆ ਜਾਵੇਗਾ ਪਰ ਛੁੱਟੀ ਨਹੀਂ ਹੋਵੇਗੀ। ਇਸੇ ਦੌਰਾਨ ਕੈਨੇਡਾ ਦੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਦੇ ਸਪੀਕਰ ਐਂਥਨੀ ਰੋਟਾ ਨੇ ਮਹਾਰਾਣੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਦਨ ਦਾ ਵਿਸ਼ੇਸ਼ ਇਜਲਾਸ ਵੀ ਬੁਲਾਇਆ ਸੀ।

RELATED ARTICLES
POPULAR POSTS