Breaking News
Home / ਜੀ.ਟੀ.ਏ. ਨਿਊਜ਼ / ਸਮੇਂ ਤੋਂ ਪਹਿਲਾਂ ਨਹੀਂ ਹੋਣਗੀਆਂ ਫੈਡਰਲ ਚੋਣਾਂ : ਟਰੂਡੋ

ਸਮੇਂ ਤੋਂ ਪਹਿਲਾਂ ਨਹੀਂ ਹੋਣਗੀਆਂ ਫੈਡਰਲ ਚੋਣਾਂ : ਟਰੂਡੋ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਗਲੀਆਂ ਫੈਡਰਲ ਚੋਣਾਂ ਸਮੇਂ ਤੋਂ ਪਹਿਲਾਂ ਨਹੀਂ ਕਰਵਾਈਆਂ ਜਾਣਗੀਆਂ। ਟਰੂਡੋ ਨੇ ਆਖਿਆ ਕਿ ਚੋਣਾਂ 21 ਅਕਤੂਬਰ 2019 ਦੀ ਨਿਰਧਾਰਤ ਮਿਤੀ ਨੂੰ ਹੀ ਕਰਵਾਈਆਂ ਜਾਣਗੀਆਂ । ਚੋਣਾਂ ਵਿੱਚ ਅਜੇ ਇੱਕ ਸਾਲ ਦਾ ਸਮਾਂ ਰਹਿੰਦਿਆਂ ਇਹ ਅਫਵਾਹ ਫੈਲ ਗਈ ਸੀ ਕਿ ਸ਼ਾਇਦ ਚੋਣਾਂ ਜਲਦੀ ਕਰਵਾਈਆਂ ਜਾਣ। ਪਰ ਟਰੂਡੋ ਦੇ ਇਸ ਬਿਆਨ ਨਾਲ ਸਾਰੇ ਸ਼ੰਕੇ ਖਤਮ ਹੋ ਗਏ ਹਨ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਕੈਂਪੇਨ ਪੀਰੀਅਡ ਕਿੰਨਾ ਸਮਾਂ ਚੱਲੇਗਾ। ਮੌਜੂਦਾ ਫੈਡਰਲ ਇਲੈਕਸ਼ਨ ਲਾਅ ਤਹਿਤ ਆਮ ਚੋਣਾਂ ਪਿਛਲੀ ਫੈਡਰਲ ਚੋਣ ਦੇ ਚੌਥੇ ਸਾਲ ਅਕਤੂਬਰ ਦੇ ਤੀਜੇ ਸੋਮਵਾਰ ਨੂੰ ਹੁੰਦੀਆਂ ਹਨ। ਪਰ ਇਹ ਚੋਣਾਂ ਜਲਦ ਕਰਵਾਏ ਜਾਣ ਤੋਂ ਰੋਕਣ ਦਾ ਕੋਈ ਹੀਲਾ ਨਹੀਂ ਹੈ। ਕੈਨੇਡਾ ਦੇ ਗਵਰਨਰ ਜਨਰਲ ਕੋਲ ਇਹ ਸ਼ਕਤੀ ਹੈ ਕਿ ਉਹ ਪ੍ਰਧਾਨ ਮੰਤਰੀ ਦੀ ਸਲਾਹ ਉੱਤੇ ਮੌਜੂਦਾ ਸੰਸਦ ਨੂੰ ਭੰਗ ਕਰਕੇ ਕਿਸੇ ਹੋਰ ਤਰੀਕ ਨੂੰ ਚੋਣਾਂ ਕਰਵਾਉਣ ਦਾ ਸੱਦਾ ਦੇਵੇ। ਪਿਛਲੀਆਂ ਚੋਣਾਂ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਚੋਣ ਮੁਹਿੰਮ ਮੁਕਾਬਲਤਨ ਪਹਿਲਾਂ ਹੀ ਸ਼ੁਰੂ ਕਰ ਲਈ ਸੀ, ਨਤੀਜਤਨ ਉਹ ਦੌੜ 78 ਦਿਨ ਚੱਲੀ ਸੀ।

Check Also

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ …