Breaking News
Home / ਜੀ.ਟੀ.ਏ. ਨਿਊਜ਼ / ਤੁਹਾਡਾ ਸੁਨੇਹਾ ਮਿਲ ਗਿਐ : ਪ੍ਰੀਮੀਅਰ

ਤੁਹਾਡਾ ਸੁਨੇਹਾ ਮਿਲ ਗਿਐ : ਪ੍ਰੀਮੀਅਰ

ਰਜਿੰਦਰਸੈਣੀ ਨੇ ਆਟੋ ਇੰਸ਼ੋਰੈਂਸ ਘਟਾਉਣਲਈ ਪੁੱਛਿਆ ਸਵਾਲ, ਬਿਜਲੀ ਦੇ ਰੇਟਘਟਾਉਣ ਤੋਂ ਬਾਅਦ ਬੁਲਾਈ ਸੀ ਪ੍ਰੈੱਸ ਕਾਨਫਰੰਸ
ਟੋਰਾਂਟੋ/ਪਰਵਾਸੀਬਿਊਰੋ
ਓਨਟਾਰੀਓਦੀਪ੍ਰੀਮੀਅਰਕੈਥਲਿਨ ਵਿੰਨ ਨੇ ਵਿਸ਼ਵਾਸ ਦੁਆਇਆ ਹੈ ਕਿ ਬਿਜਲੀ ਦੇ ਰੇਟਾਂ ਵਾਂਗ ਉਹ ਆਟੋ ਇੰਸ਼ੋਰੈਂਸ ਦੇ ਰੇਟਘਟਾਉਣ’ਤੇ ਵੀ ਜ਼ਰੂਰ ਗੌਰ ਕਰਨਗੇ।
ਲੰਘੇ ਬੁੱਧਵਾਰ ਨੂੰ ਕੁਵੀਨਸਪਾਰਕਵਿਖੇ ਰੀਜਨਲ ਪੱਤਰਕਾਰਾਂ ਨਾਲ ਗੋਲਮੇਜ਼ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਨੇ ਪਿਛਲੇ ਦਿਨੀਂ ਸੂਬਾਸਰਕਾਰ ਵੱਲੋਂ ਬਿਜਲੀ ਦੇ ਔਸਤਨ 25% ਬਿੱਲ ਘਟਾਉਣਬਾਰੇ ਕੀਤੇ ਐਲਾਨਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰਜਲਦੀ ਹੀ ਇਕ ਬਿੱਲ ਲੈ ਕੇ ਆਵੇਗੀ। ਉਨ੍ਹਾਂ ਆਸ ਪ੍ਰਗਟਕੀਤੀ ਕਿ ਬਾਕੀਦੀਆਂ ਦੋ ਵਿਰੋਧੀਪਾਰਟੀਆਂ ਵੀਸਰਕਾਰਦਾ ਇਸ ਮਾਮਲੇ ਵਿੱਚ ਸਮਰਥਨਕਰਨਗੀਆਂ।
‘ਪਰਵਾਸੀ’ ਦੇ ਸੰਪਾਦਕ ਰਜਿੰਦਰ ਸੈਣੀਹੋਰਾਂ ਵੱਲੋਂ ਪੁੱਛੇ ਗਏ ਸਵਾਲ ਵਿੱਚ ਉਨ੍ਹਾਂ ਦੱਸਿਆ ਕਿ ਘਰੇਲੂਖਪਤਕਾਰਾਂ ਨੂੰ ਤਾਂ ਬਿਨ੍ਹਾਂ ਕਿਸੇ ਹੋਰਸ਼ਰਤ ਦੇ ਇਹ ਲਾਭਮਿਲਜਾਵੇਗਾ। ਪਰੰਤੂ ਛੋਟੇ ਸਨੱਅਤਕਾਰ ਅਤੇ ਸਟੋਰਮਾਲਕਾਂ ਨੂੰ ਵੀ ਇਹ ਲਾਭਮਿਲਸਕਦਾ ਹੈ ਅਤੇ ਇਸ ਲਈਉਨ੍ਹਾਂ ਨੂੰ ਅਪਲਾਈਕਰਨਾਪਵੇਗਾ। ਉਨ੍ਹਾਂ ਮਾਣਨਾਲ ਦੱਸਿਆ ਕਿ ਓਨਟਾਰੀਓ ਵਿੱਚ ਲੋਕਾਂ ਨੂੰ ਨਿਰਵਿਘਨਬਿਜਲੀਮਿਲਦੀਰਹੇਗੀ। ਉਨ੍ਹਾਂ ਦੱਸਿਆ ਕਿ ਅਸੀਂ ਕੋਲੇ ਨਾਲ ਚਲੱਣ ਵਾਲੇ ਸਾਰੇ ਥਰਮਲਪਲਾਂਟ ਬੰਦ ਕਰ ਦਿੱਤੇ ਹਨਅਤੇ ਹੁਣ 2014 ਤੋਂ ਬਾਦਕਦੇ ਵੀਓਨਟਾਰੀਓ ਵਿੱਚ ਪ੍ਰਦੂਸ਼ਣਨਿਰਧਾਰਤ ਹੱਦ ਤੋਂ ਨਹੀਂ ਵਧਿਆ ਹੈ।
ਇਕ ਹੋਰਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਓਨਟਾਰੀਓਕਿਊਬਕ ਤੋਂ ਸਸਤੇ ਭਾਅ (5 ਸੈਂਟਪ੍ਰਤੀਕਿਲੋ ਵਾਟ) ਬਿਜਲੀਖਰੀਦਰਿਹਾ ਹੈ, ਜਿਸ ਕਾਰਨਸਾਨੂੰਆਪਣੇ ਸੂਬੇ ਵਿੱਚ ਮਗਿੰਗੀ ਕੀਮਤ ਦੇ ਬਿਜਲੀਪਲਾਂਟ ਲਗਾਉਣ ਦੀਲੋੜਨਹੀਂ ਪਵੇਗੀ।
ਰਜਿੰਦਰ ਸੈਣੀਹੋਰਾਂ ਜ਼ੋਰ ਨਾਲ ਮੰਗ ਰੱਖੀ ਕਿ ਕੀ ਸਰਕਾਰਬਿਜਲੀ ਦੇ ਰੇਟਾਂ ਵਿੱਚ ਕਮੀ ਵਾਂਗ ਆਟੋ ਇੰਸ਼ੋਰੈਂਸ ਦੇ ਰੇਟਾਂ ਵਿੱਚ ਕਮੀਲਿਆਉਣਦਾਵਿਚਾਰਕਰਸਕਦੀ ਹੈ?
ਪ੍ਰੀਮੀਅਰ ਵਿੰਨ ਦਾਜਵਾਬ ਸੀ, ”ਆਟੋ ਇੰਸ਼ੋਰੈਂਸ ਦਾਮਾਮਲਾ ਥੌੜਾ ਪੇਚੀਦਾ ਹੈ। ਅਸੀਂ ਕੁਝ ਕੇਸਾਂ ਵਿੱਚ 8% ਤੱਕ ਕਟੌਤੀ ਕਰਨ ਵਿੱਚ ਕਾਮਯਾਬ ਹੋਏ ਹਾਂ। ਪਰੰਤੂ ਇਨ੍ਹਾਂ ਰੇਟਾਂ ਵਿੱਚ ਹੋਰ ਕਟੌਤੀ ਕਰਨਲਈਯਤਨਸ਼ੀਲ ਹਾਂ। ਤੁਸੀਂ ਆਪਣੇ ਪਾਠਕਾਂ ਅਤੇ ਸਰੋਤਿਆਂ ਨੂੰ ਦੱਸ ਦਿਓ ਕਿ ਉਨ੍ਹਾਂ ਦਾ ਸੁਨੇਹਾ, ਮੇਰੇ ਤੱਕ ਪਹੁੰਚ ਗਿਆ ਹੈ।”
ਇਸੇ ਤਰ੍ਹਾਂ ਰਜਿੰਦਰ ਸੈਣੀਹੋਰਾਂ ਸੁਝਾਅ ਦਿੱਤਾ ਕਿ ਸੋਲਰਸਿਸਟਮ ਨੂੰ ਪ੍ਰਮੋਟਕਰਨਲਈਲੋਕਾਂ ਨੂੰ ਵਧੇਰੇ ਸਬਸਿਡੀਅਤੇ ਜਾਣਕਾਰੀ ਮੁਹਇਆ ਕਰਵਾਈਜਾਣੀਚਾਹੀਦੀ ਹੈ। ਇਸ ਵਿਚਾਰਦੀਵੀਪ੍ਰੀਮੀਅਰ ਨੇ ਸ਼ਲਾਘਾਕੀਤੀਅਤੇ ਇਸ ਤੇ ਅਮਲਕਰਨਦਾਵਾਅਦਾਵੀਕੀਤਾ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …