Breaking News
Home / ਭਾਰਤ / ਵਿਸ਼ਵ ਭਰ ‘ਚ ਕਰੋਨਾ ਪੀੜਤਾਂ ਦੀ ਗਿਣਤੀ 51 ਲੱਖ ਤੋਂ ਪਾਰ

ਵਿਸ਼ਵ ਭਰ ‘ਚ ਕਰੋਨਾ ਪੀੜਤਾਂ ਦੀ ਗਿਣਤੀ 51 ਲੱਖ ਤੋਂ ਪਾਰ

ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ 1 ਲੱਖ 13 ਹਜ਼ਾਰ ਨੂੰ ਟੱਪੀ
ਨਵੀਂ ਦਿੱਲੀ/ਬਿਊਰੋ ਨਿਊਜ਼
ਵਿਸ਼ਵ ਭਰ ‘ਚ ਕਰੋਨਾ ਨਾਮੀ ਮਹਾਂਮਾਰੀ ਦਾ ਕਹਿਰ ਜਾਰੀ ਹੈ ਅਤੇ ਪੂਰੀ ਦੁਨੀਆ ਨੂੰ ਇਸ ਮਹਾਂਮਾਰੀ ਨੇ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਵਿਸ਼ਵ ਭਰ ਵਿਚ ਹੁਣ ਤੱਕ 51 ਲੱਖ 20 ਹਜ਼ਾਰ ਤੋਂ ਵੱਧ ਵਿਅਕਤੀ ਇਸ ਮਾਰੂ ਮਹਾਂਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਜਦਕਿ ਇਸ ਮਹਾਂਮਾਰੀ ਕਾਰਨ ਮਰਨ ਵਾਲਿਆਂ ਦਾ ਅੰਕੜਾ ਵੀ ਰੋਜ਼ਾਨਾ ਵਧਦਾ ਹੀ ਜਾ ਰਿਹਾ ਹੈ ਜੋ ਕਿ 3 ਲੱਖ 30 ਹਜ਼ਾਰ ਤੋਂ ਪਾਰ ਚਲਾ ਗਿਆ ਹੈ। ਦੁਨੀਆ ਦੇ ਕੁੱਲ ਕੇਸਾਂ ‘ਚੋਂ ਇਕ ਤਿਹਾਈ ਕੇਸ ਅਮਰੀਕਾ ‘ਚ ਸਾਹਮਣੇ ਆਏ ਹਨ ਜਿੱਥੇ ਪੀੜਤਾਂ ਵਿਅਕਤੀਆਂ ਦੀ ਗਿਣਤੀ 16 ਲੱਖ ਨੂੰ ਛੂੰਹਦੀ ਨਜ਼ਰ ਆ ਰਹੀ ਹੈ ਤੇ ਮੌਤ ਦਾ ਅੰਕੜਾ ਵੀ 1 ਲੱਖ ਵੱਲ ਨੂੰ ਵਧ ਗਿਆ ਹੈ। ਖ਼ਬਰਾਂ ਪੜ੍ਹੇ ਜਾਣ ਤੱਕ ਅਮਰੀਕਾ ਵਿਚ ਕਰੋਨਾ ਕਾਰਨ ਮਰਨ ਵਾਲਿਆਂ ਗਿਣਤੀ 95 ਹਜ਼ਾਰ ਨੂੰ ਛੂਹ ਗਈ ਸੀ। ਭਾਰਤ ਵਿਚ ਕਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 1 ਲੱਖ 13 ਹਜ਼ਾਰ ਤੋਂ ਪਾਰ ਚਲਾ ਗਿਆ ਹੈ 3400 ਤੋਂ ਵੱਧ ਵਿਅਕਤੀਆਂ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ। ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਕਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 1000 ਹਜ਼ਾਰ ਤੋਂ ਪਾਰ ਚਲਾ ਗਿਆ ਹੈ।

Check Also

ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ

ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …