Breaking News
Home / ਸੰਪਾਦਕੀ / 98 ਸਾਲਾਂ ਪੁਰਾਣਾ ਅਕਾਲੀ ਦਲ ਸੰਕਟ ਦਾ ਸ਼ਿਕਾਰ ਕਿਉਂ?

98 ਸਾਲਾਂ ਪੁਰਾਣਾ ਅਕਾਲੀ ਦਲ ਸੰਕਟ ਦਾ ਸ਼ਿਕਾਰ ਕਿਉਂ?

14 ਦਸੰਬਰ ਨੂੰ 98 ਸਾਲਾਂ ਦੀ ਹੋ ਚੁੱਕੀ ਭਾਰਤਦੀਦੂਜੀਸਭ ਤੋਂ ਪੁਰਾਣੀ ਸਿਆਸੀ ਜਥੇਬੰਦੀਸ਼੍ਰੋਮਣੀਅਕਾਲੀਦਲ ਅੱਜ ਲੀਡਰਸ਼ਿਪਦੀਭਰੋਸੇਯੋਗਤਾ ਦੇ ਵੱਡੇ ਸੰਕਟਦਾਸਾਹਮਣਾਕਰਰਹੀਹੈ। 14 ਦਸੰਬਰ 1920 ਨੂੰ ਸ੍ਰੀਅਕਾਲਤਖ਼ਤਸਾਹਿਬ ਦੇ ਸਨਮੁਖ ਵਿਸ਼ਾਲਪੰਥਕ ਇਕੱਠ ਵਿਚੋਂ ਹੋਂਦ ‘ਚ ਆਏઠਸ਼੍ਰੋਮਣੀਅਕਾਲੀਦਲ ਦੇ ਜਥੇਬੰਦਕਵਿਧਾਨਦੀਸਿਰਜਣਾ ਦੇ ਮੁੱਖ ਮੰਤਵ; ਗੁਰਦੁਆਰਿਆਂ ਦਾਇਮਾਨਦਾਰਾਨਾ ਸੰਗਤੀਪ੍ਰਬੰਧਕਾਇਮਕਰਨਾ, ਸਿੱਖ ਧਰਮਦਾਪ੍ਰਚਾਰ-ਪ੍ਰਸਾਰਅਤੇ ਅਨਮਤ ਦੇ ਹਮਲਿਆਂ ਦਾਪ੍ਰਹਾਰਕਰਨਾ, ਗੁਰੂਨਾਨਕ ਤੇ ਗੁਰੂ ਗੋਬਿੰਦ ਸਿੰਘ ਦੁਆਰਾਸਥਾਪਤਨਿਆਰਾ ਤੇ ਸੁਤੰਤਰ ਕੌਮੀ ਹਸਤੀਵਾਲਾਪੰਥ ਤੇ ਦੇਸ਼ਵਿਚ ਸਿੱਖਾਂ ਲਈਸਨਮਾਨਜਨਕਖ਼ੁਦਮੁਖਤਿਆਰਰਾਜਸੀਸਥਾਨਦੀਪ੍ਰਾਪਤੀਕਰਨਾ ਸੀ।
ਹਾਲਾਂਕਿਇਤਿਹਾਸ ‘ਚ ਅਕਾਲੀਲੀਡਰਸ਼ਿਪ ਬਹੁਤ ਵਾਰੀਭਰੋਸੇਯੋਗਤਾ ਦੇ ਸੰਕਟਵਿਚੋਂ ਲੰਘੀ ਹੈ ਪਰਪਾਰਟੀਅੰਦਰਲੀਜਮਹੂਰੀਅਤਅਤੇ ਨੈਤਿਕਕਦਰਾਂ-ਕੀਮਤਾਂ ‘ਚ ਦ੍ਰਿੜ੍ਹ ਆਗੂਆਂ ਕਾਰਨਅਕਾਲੀਦਲਹਰੇਕ ਮੁਸੀਬਤ ਵਿਚੋਂ ‘ਕੁਠਾਲੀ ‘ਚੋਂ ਕੁੰਦਨ ਵਾਂਗ ਚਮਕ ਕੇ’ ਨਿਕਲਦਾਰਿਹਾਹੈ।ਸੰਨઠ1961 ‘ਚ ਪੰਜਾਬੀਸੂਬੇ ਲਈਅਕਾਲੀਦਲ ਦੇ ਪ੍ਰਧਾਨਮਾਸਟਰਤਾਰਾ ਸਿੰਘ ਵਲੋਂ ਰੱਖਿਆ ਮਰਨਵਰਤਵਿਚਾਲੇ ਛੱਡ ਦੇਣ ਤੋਂ ਬਾਅਦ ਉਨ੍ਹਾਂ ਦੀਵਿਰੋਧਤਾਵਧਣ ਲੱਗੀ ਤਾਂ ਸੰਤਫ਼ਤਹਿ ਸਿੰਘ ਨੇ ਵੱਖਰਾ ਅਕਾਲੀਦਲਬਣਾਲਿਆ।ਸੰਨ 1965 ਦੀਆਂ ਸ਼੍ਰੋਮਣੀਕਮੇਟੀਚੋਣਾਂ ‘ਚ ਸੰਤਫ਼ਤਿਹ ਸਿੰਘ ਦੇ ਧੜ੍ਹੇ ਨੂੰ ਭਾਰੀ ਬਹੁਮਤ ਮਿਲਣ ਤੋਂ ਬਾਅਦਮਾਸਟਰ ਜੀ ਇਹ ਐਲਾਨਕਰਕੇ ਸਿਆਸਤ ਤੋਂ ਲਾਂਭੇ ਹੋ ਗਏ ਕਿ ਕੌਮ ਨੇ ਸੰਤਫ਼ਤਹਿ ਸਿੰਘ ਨੂੰ ਆਪਣਾ ਆਗੂ ਪ੍ਰਵਾਨਕਰਲਿਆ ਹੈ।
ਸੰਨ 1972 ਦੀਆਂ ਪੰਜਾਬਵਿਧਾਨਸਭਾਚੋਣਾਂ ਵਿਚਸ਼੍ਰੋਮਣੀਅਕਾਲੀਦਲਦੀ ਜ਼ਬਰਦਸਤਹਾਰ ਹੋਈ ਤਾਂ ਕਈ ਅਕਾਲੀ ਆਗੂ ਇਸ ਹਾਰ ਨੂੰ ਸੰਤਫ਼ਤਿਹ ਸਿੰਘ ਦੀਲੀਡਰਸ਼ਿਪਦੀਹਾਰ ਆਖ ਕੇ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕਰਨ ਲੱਗੇ। ਆਖ਼ਰਕਾਰਸੰਤਫ਼ਤਹਿ ਸਿੰਘ ਨੂੰ ਪਾਰਟੀਦੀਭਲਾਈਲਈਸਿਆਸਤ ਛੱਡਣ ਦਾਐਲਾਨਕਰਨਾਪਿਆ। ਜਥੇਦਾਰਮੋਹਨ ਸਿੰਘ ਤੁੜ ਨੂੰ ਸ਼੍ਰੋਮਣੀਅਕਾਲੀਦਲਦਾਪ੍ਰਧਾਨਥਾਪਿਆ ਗਿਆ। ਅਕਾਲੀਦਲਅੰਦਰਜਥੇਦਾਰਜਗਦੇਵ ਸਿੰਘ ਤਲਵੰਡੀਦਾਬਰਾਬਰਧੜਾਖੜ੍ਹਾ ਹੋ ਗਿਆ ਤਾਂ ਜਥੇਦਾਰਮੋਹਨ ਸਿੰਘ ਤੁੜ ਨੇ ਇਹ ਆਖ ਕੇ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਕਿ, ਜੇਕਰਮੇਰੇ ਕਾਰਨਪੰਥ ‘ਚ ਫੁੱਟ ਪੈਂਦੀ ਹੈ ਤਾਂ ਮੈਂ ਪ੍ਰਧਾਨਗੀ ਛੱਡਣੀ ਬਿਹਤਰਸਮਝਦਾ ਹਾਂ।
ਸੰਨ 1986 ‘ਚ ਬਤੌਰ ਮੁੱਖ ਮੰਤਰੀਸ੍ਰੀਦਰਬਾਰਸਾਹਿਬ ‘ਚ ਪੁਲਿਸ ਭੇਜਣਮਗਰੋਂ ਸ. ਸੁਰਜੀਤ ਸਿੰਘ ਬਰਨਾਲਾ ਨੂੰ ਸ਼੍ਰੋਮਣੀਅਕਾਲੀਦਲਦੀਪ੍ਰਧਾਨਗੀ ਤੋਂ ਲਾਹ ਦਿੱਤਾ ਗਿਆ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀਆਂ ਸੰਭਾਵਨਾਵਾਂ ਤੇ ਸਮਰੱਥਾਵਾਂ ਦਾਪ੍ਰਗਟਾਵਾਕਰਨਦਾ ਮੌਕਾ ਮਿਲ ਗਿਆ। ਹਾਲਾਂਕਿ ਇਹ ਉਹ ਦੌਰ ਸੀ ਜਦੋਂ ਇਕੋ ਵੇਲੇ ਸ਼੍ਰੋਮਣੀਅਕਾਲੀਦਲ ਦੇ ਅੱਧੀ ਦਰਜਨ ਦੇ ਕਰੀਬਧੜੇ ਬਣੇ ਹੋਏ ਸਨ।ਸੰਨ 1989 ਦੀਆਂ ਲੋਕਸਭਾਚੋਣਾਂ ‘ਚ ਸ. ਸਿਮਰਨਜੀਤ ਸਿੰਘ ਮਾਨਦੀਅਗਵਾਈਵਾਲੇ ਅਕਾਲੀਦਲ ਸੰਯੁਕਤ ਨੂੰ ਵੱਡਾ ਬਹੁਮਤ ਮਿਲਿਆਪਰ ਉਹ ‘ਕਿਰਪਾਨ’ ਦੇ ਮੁੱਦੇ ‘ਤੇ ਸੰਸਦਵਿਚਜਾਣੋਂ ਨਾਂਹਕਰਕੇ ਖੁੰਝ ਗਏ। ਇਸ ਤਰ੍ਹਾਂ ਸ. ਪ੍ਰਕਾਸ਼ ਸਿੰਘ ਬਾਦਲਦੀਅਗਵਾਈਵਾਲਾਸ਼੍ਰੋਮਣੀਅਕਾਲੀਦਲ ਉਤਰਾਅ-ਚੜ੍ਹਾਅ ਵਿਚੋਂ ਹੁੰਦਾ ਹੋਇਆ ਸੰਨ 1997 ‘ਚ ਭਾਰਤੀਜਨਤਾਪਾਰਟੀਨਾਲ ਗਠਜੋੜਕਰਕੇ ਪੰਜਾਬ ‘ਚ ਸਰਕਾਰ ਬਣਾਉਣ ‘ਚ ਸਫਲਰਿਹਾ। ਉਸ ਤੋਂ ਬਾਅਦ 2007 ਅਤੇ 2012 ‘ਚ ਲਗਾਤਾਰਸ਼੍ਰੋਮਣੀਅਕਾਲੀਦਲਦੀਸਰਕਾਰਬਣਦੀਰਹੀਅਤੇ ਸ. ਪ੍ਰਕਾਸ਼ ਸਿੰਘ ਬਾਦਲਪੰਜਵਾਰਪੰਜਾਬ ਦੇ ਮੁੱਖ ਮੰਤਰੀਬਣ ਕੇ ਵੀਹਵੀਂ ਸਦੀ ਦੇ ਸਭ ਤੋਂ ਕੱਦਾਵਾਰ ਸਿੱਖ ਸਿਆਸਤਦਾਨਵਜੋਂ ਸਥਾਪਤ ਹੋਏ।
31 ਜਨਵਰੀ 2008 ਨੂੰ ਪਾਰਟੀ ਦੇ 20ਵੇਂ ਪ੍ਰਧਾਨਵਜੋਂ ਸ. ਸੁਖਬੀਰ ਸਿੰਘ ਬਾਦਲ ਨੂੰ ਅਕਾਲੀਦਲਦੀਪ੍ਰਧਾਨਗੀਆਪਣੇ ਪਿਤਾਦੀਵਿਰਾਸਤ ਦੇ ਰੂਪਵਿਚਮਿਲ ਗਈ।ઠਸ.ਸੁਖਬੀਰ ਸਿੰਘ ਬਾਦਲ ਨੇઠ’ਮਰਜੀਵੜੇ ਜਥੇਦਾਰਾਂ’ਦੀਪਾਰਟੀਸਮਝੇ ਜਾਂਦੇ ਅਕਾਲੀਦਲ ਨੂੰ ਇਕ ‘ਚੀਫ਼ਐਗਜ਼ਿਕਿਊਟਿਵਅਫ਼ਸਰ’ ਵਾਂਗ ਮਾਈਕਰੋ-ਮੈਨੇਜਮੈਂਟ ਦੁਆਰਾ ਚਲਾਉਣਾ ਸ਼ੁਰੂ ਕੀਤਾਅਤੇ ਇਸ ਵਿਚ ਕੁਝ ਵੱਡੀਆਂ ਤੇ ਬੁਨਿਆਦੀ ਤਬਦੀਲੀਆਂ ਕੀਤੀਆਂ। ਬੇਸ਼ੱਕ ਸ਼੍ਰੋਮਣੀਅਕਾਲੀਦਲਦੀਪੰਥਕ ਹੋਂਦ ਨੂੰ ਪਹਿਲਾਂ ਸ. ਪ੍ਰਕਾਸ਼ ਸਿੰਘ ਬਾਦਲਵਲੋਂ 1996 ਦੀ ਮੋਗਾ ਕਾਨਫਰੰਸ ਦੌਰਾਨ ‘ਪੰਜਾਬੀਪਾਰਟੀ’ਵਿਚਬਦਲਦੇਣਅਤੇ ਸੁਖਬੀਰ ਸਿੰਘ ਬਾਦਲਵਲੋਂ ਗੈਰ-ਸਿੱਖਾਂ ਨੂੰ ਰਵਾਇਤੀਪੰਥਕਪਾਰਟੀ ‘ਚ ਵੱਡੀ ਪੱਧਰ ‘ਤੇ ਦਾਖ਼ਲਾਦੇਣਨਾਲਸ਼੍ਰੋਮਣੀਅਕਾਲੀਦਲਦਾਰਾਜਨੀਤਕਘੇਰਾਅਤੇ ਸਰੋਕਾਰਾਂ ਦੀਵਿਆਪਕਤਾ ‘ਚ ਵਾਧਾ ਤਾਂ ਹੋਇਆ ਪਰ ਇਸ ਵਲੋਂ ਆਪਣੇ ਪੰਥਕਸਰੋਕਾਰਾਂ ਅਤੇ ਰਵਾਇਤੀ ਮੁੱਦਿਆਂ ਤੋਂ ਉੱਕਾ ਹੀ ਮੁੱਖ ਮੋੜਲੈਣਾ, ਇਸ ਲਈਸਵੈਘਾਤੀਸਾਬਤ ਹੋਇਆ। ਭਾਰਤੀਜਨਤਾਪਾਰਟੀਨਾਲ ਸਿਆਸੀ ਗਠਜੋੜ ਦੌਰਾਨ ਸ਼੍ਰੋਮਣੀਅਕਾਲੀਦਲਵਲੋਂ ਆਪਣਾ ਬੁਨਿਆਦੀ ਖ਼ਾਸਾਅਤੇ ਵਿਚਾਰਧਾਰਾ ਨੂੰ ਕਾਇਮ ਰੱਖਣ ਦੀਬਜਾਇ ਅਜਿਹਾ ਪ੍ਰਭਾਵ ਵੱਧਦਾ ਗਿਆ ਕਿ ਅਕਾਲੀਦਲਭਾਰਤੀਜਨਤਾਪਾਰਟੀਦੀ ਹੀ ਟੀਮਵਜੋਂ ਕੰਮਕਰਰਿਹਾਹੈ।ઠਸਿੱਟਾ ਇਹ ਨਿਕਲਿਆ ਕਿઠ’ਪੰਜਾਬੀਸੂਬਾ’ਬਣਨ ਤੋਂ ਬਾਅਦ ਲੰਘੀਆਂ ਫਰਵਰੀ 2017 ਦੀਆਂ ਸੂਬਾਈਚੋਣਾਂ ‘ਚ ਸ. ਸੁਖਬੀਰ ਸਿੰਘ ਬਾਦਲਦੀਅਗਵਾਈ ‘ਚ ਸ਼੍ਰੋਮਣੀਅਕਾਲੀਦਲ ਨੂੰ ਇਤਿਹਾਸਦੀਸਭ ਤੋਂ ਨਮੋਸ਼ੀਜਨਕਹਾਰਦਾਸਾਹਮਣਾਕਰਨਾਪਿਆ।
ઠਪਿਛਲੇ 10 ਸਾਲ ਸੱਤਾ ‘ਚ ਹੁੰਦਿਆਂ ਜਿਸ ਤਰ੍ਹਾਂ ਦੀਸ਼੍ਰੋਮਣੀਅਕਾਲੀਦਲਦੀ ਬਤੌਰ ‘ਪੰਥਕਪਾਰਟੀ’ ਕਾਰਗੁਜ਼ਾਰੀ ਰਹੀ, ਉਸ ਨਾਲ ਇਹ ਪ੍ਰਭਾਵਸਥਾਪਿਤ ਹੋਇਆ ਕਿ ਅਕਾਲੀਦਲਲਈ ‘ਸੱਤਾ’ ਦਾਮਨੋਰਥਪੰਥਦੀਚੜ੍ਹਦੀਕਲਾਦੀ ਥਾਂ ਹੁਣ ਇਕੋ-ਇਕ ਏਜੰਡਾ ਸੱਤਾ ਖ਼ਾਤਰ ਸੱਤਾ ਬਣ ਗਿਆ ਹੈ।ઠਇਸੇ ਕਾਰਨ ਹੀ ਸ਼੍ਰੋਮਣੀਅਕਾਲੀਦਲ ਨੂੰ ਸੱਤਾ ‘ਚੋਂ ਬਾਹਰ ਹੋਇਆਂ ਨੂੰ ਪੌਣੇ ਦੋ ਸਾਲ ਹੋ ਜਾਣ’ਤੇ ਅਜੇ ਤੱਕ ਲੋਕਾਂ ‘ਚ ਅਕਾਲੀਦਲਪ੍ਰਤੀ ਗੁੱਸੇ ਦੀ ਉਹ ਲਹਿਰਠੰਢੀਨਹੀਂ ਪਈ, ਜਿਹੜੀ ਕਿ ਅਕਾਲੀਦਲਦੀਸਰਕਾਰਵੇਲੇ ਸੀ। ਲੋਕਾਂ ਦੇ ਰੋਹ ਤੋਂ ਬਾਅਦਅਕਾਲੀਦਲ ਦੇ ਟਕਸਾਲੀ ਆਗੂਆਂ ਨੇ ਵੀ ਸ. ਸੁਖਬੀਰ ਸਿੰਘ ਬਾਦਲਦੀਅਗਵਾਈ ਨੂੰ ਚੁਣੌਤੀ ਦਿੰਦਿਆਂ ਪਾਰਟੀ ਤੋਂ ਅਸਤੀਫ਼ੇ ਦੇਣੇ ਸ਼ੁਰੂ ਕਰ ਦਿੱਤੇ ਹਨ।ਟਕਸਾਲੀ ਆਗੂਆਂ ਵਲੋਂ ਵੱਖਰਾ ਰਾਹਫੜਦਿਆਂ ਅਗਲੇ ਦਿਨਾਂ ‘ਚ ਬੁਨਿਆਦੀ ਪੰਥਕਸਰੂਪਵਾਲੇ ਸ਼੍ਰੋਮਣੀਅਕਾਲੀਦਲ ਦੇ ਪੁਨਰ-ਗਠਨਦਾਐਲਾਨਕੀਤਾ ਗਿਆ ਹੈ।ઠ ਕੀ ਦੋ ਸਾਲਾਂ ਬਾਅਦ (ਸੰਨ 2020 ‘ਚ) ਆਪਣੀਸਥਾਪਨਾਦੀਸ਼ਤਾਬਦੀਪੂਰੀਹੋਣ ਮੌਕੇ ਸ਼੍ਰੋਮਣੀਅਕਾਲੀਦਲਆਪਣੇ ਬੁਨਿਆਦੀ ਖਾਸੇ ਵਿਚਪਰਤ ਕੇ ਪੰਜਾਬ ਤੇ ਸਿੱਖ ਸਰੋਕਾਰਾਂ ਨੂੰ ਮੁਖਾਤਿਬ ਹੁੰਦਿਆਂ ਨਰੋਈ, ਇਮਾਨਦਾਰਾਨਾ, ਸਮਰਪਿਤਅਤੇ ਸੁਯੋਗ ਅਗਵਾਈਕਰਨਦੀ ਯੋਗਤਾਲੈ ਕੇ ਸਾਹਮਣੇ ਆਵੇਗਾ ਜਾਂ ਫਿਰਕਿਤੇ ਇਸ ਸਭ ਤੋਂ ਪੁਰਾਣੀ ਖੇਤਰੀਪਾਰਟੀਦਾਹਸ਼ਰਵੀ ਅੱਜ ਹਾਸ਼ੀਏ ‘ਤੇ ਬੈਠੇ ਖੱਬੇ ਪੱਖੀਆਂ ਵਾਲਾ ਤਾਂ ਨਹੀਂ ਹੋਣ ਜਾ ਰਿਹਾ? ਇਸ ਸਵਾਲਦਾਜਵਾਬ ਤਾਂ ਭਵਿੱਖ ਦੇ ਗਰਭ ‘ਚ ਹੈ ਪਰ ਅੱਜ ਦੀਘੜੀ ਇਹ ਸਵਾਲ ਸਮੁੱਚੀ ਅਕਾਲੀਲੀਡਰਸ਼ਿਪ ਨੂੰ ਆਪਣੇ ਇਤਿਹਾਸ ਵੱਲ ਝਾਤਮਾਰ ਕੇ ਆਪਾਚੀਨਣਦਾ ਮੌਕਾ ਜ਼ਰੂਰ ਦੇ ਰਿਹਾਹੈ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …