Breaking News
Home / ਸੰਪਾਦਕੀ / ਭਾਰਤ ਦੀਆਂ 17ਵੀਆਂ ਲੋਕਸਭਾਚੋਣਾਂ ਦੇ ਜਾਵੀਏ ਤੋਂ…

ਭਾਰਤ ਦੀਆਂ 17ਵੀਆਂ ਲੋਕਸਭਾਚੋਣਾਂ ਦੇ ਜਾਵੀਏ ਤੋਂ…

ਭਾਰਤ ‘ਚ ਇਸ ਵੇਲੇ ਦੇਸ਼ਦੀਆਂ ਸਤ੍ਹਾਰਵੀਆਂ ਲੋਕਸਭਾਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ।ਚੋਣਮੈਦਾਨਪੂਰੀਤਰ੍ਹਾਂ ਭਖ ਚੁੱਕਾ ਹੈ। ਚੋਣਕਮਿਸ਼ਨ ਨੇ ਇਸ ਸਬੰਧੀਸਾਰੀਆਂ ਤਿਆਰੀਆਂ ਮੁਕੰਮਲਕਰਲਈਆਂ ਹਨ ਤੇ ਉਸ ਵਲੋਂ ਕਿਸੇ ਵੀਪਲਚੋਣਪ੍ਰੋਗਰਾਮਦਾਐਲਾਨਕੀਤਾ ਜਾ ਸਕਦਾ ਹੈ। ਦੂਜੇ ਪਾਸੇ ਭਾਰਤਦੀਆਂ ਕੌਮੀ ਅਤੇ ਖੇਤਰੀਰਾਜਨੀਤਕਪਾਰਟੀਆਂ ਵਲੋਂ ਲੋਕਸਭਾਚੋਣਾਂ ਲਈਆਪੋ-ਆਪਣੇ ਉਮੀਦਵਾਰਐਲਾਨਣਦਾਸਿਲਸਿਲਾਵੀਆਰੰਭ ਹੋ ਚੁੱਕਾ ਹੈ। ਕੌਮੀ ਅਤੇ ਖੇਤਰੀਪਾਰਟੀਆਂ ਨੇ ਵੋਟਰਾਂ ਦੀਆਪਣੇ ਹੱਕ ਵਿਚਲਾਮਬੰਦੀਕਰਨਲਈਰੈਲੀਆਂ ਅਤੇ ਮੀਟਿੰਗਾਂ ਦਾਸਿਲਸਿਲਾਵੀ ਤੇਜ਼ ਕਰ ਦਿੱਤਾ ਹੈ। ਚੋਣਾਂ ਨੂੰ ਕਿਸੇ ਲੋਕਤੰਤਰੀਦੇਸ਼ਅੰਦਰਜਮਹੂਰੀਅਤਦਾਜਸ਼ਨਮੰਨਿਆਜਾਂਦਾ ਹੈ, ਕਿਉਂਕਿ ਜਮਹੂਰੀਅਤਅੰਦਰਵੋਟਰਾਂ ਅਤੇ ਸਿਆਸੀ ਪਾਰਟੀਆਂ ਨੂੰ ਆਪੋ-ਆਪਣੇ ਜਮਹੂਰੀਅਧਿਕਾਰਦੀਵਰਤੋਂ ਕਰਨਦਾ ਹੱਕ ਹੁੰਦਾ ਹੈ।
ਭਾਰਤ ਨੂੰ ਦੁਨੀਆ ਦਾਸਭ ਤੋਂ ਵੱਡਾ ਜਮਹੂਰੀਦੇਸ਼ ਤਾਂ ਆਖਿਆ ਜਾਂਦਾ ਹੈ ਪਰ ਇਸ ਵੇਲੇ ਭਾਰਤਦੀਆਂ ਆਮਚੋਣਾਂ ਦਾ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ, ਉਸ ਅੰਦਰਜਮਹੂਰੀਅਤਦੀ ਖੁਸ਼ਬੂ ਅਤੇ ਆਜ਼ਾਦੀ ਖੁੱਲ੍ਹ ਕੇ ਦਿਖਾਈਨਹੀਂ ਦੇ ਰਹੀ। ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਹਨ, ਭਾਰਤਵਿਚ ਇਕ ਡਰਅਤੇ ਭੈਅਦਾ ਮਾਹੌਲ ਭਾਰੂ ਹੁੰਦਾ ਜਾ ਰਿਹਾ ਹੈ। ਅਜਿਹਾ ਮਾਹੌਲ ਬਣਾਉਣਵਿਚਦੇਸ਼ ਦੇ ਵੱਖ-ਵੱਖ ਟੈਲੀਵਿਜ਼ਨਚੈਨਲਅਤੇ ਸੱਤਾਧਾਰੀ ਪਾਰਟੀਭਾਜਪਾ ਦੇ ਆਗੂ ਵੱਡੀ ਭੂਮਿਕਾਨਿਭਾਅਰਹੇ ਹਨ। ਇੱਥੋਂ ਤੱਕ ਕਿ ਚੋਣਾਂ ਦੇ ਮੱਦੇਨਜ਼ਰ ਹੀ ਸੱਤਾਧਾਰੀ ਭਾਜਪਾਦੀਸਰਕਾਰਵਲੋਂ ਭਾਰਤ-ਪਾਕਿਸਤਾਨਵਿਚਾਲੇ ਜੰਗ ਵਰਗਾ ਬੇਹੱਦ ਡਰਾਉਣਾ, ਦਹਿਸ਼ਤਭਰਿਆ ਤੇ ਅਸਥਿਰਤਾਵਾਲਾ ਮਾਹੌਲ ਪੈਦਾਕੀਤਾ ਗਿਆ। ਵਿਰੋਧੀਪਾਰਟੀਆਂ ਦੇ ਆਗੂ ਪਿਛਲੇ 5 ਸਾਲ ਤੋਂ ਕੇਂਦਰਵਿਚਰਾਜਕਰਦੀ ਆ ਰਹੀਨਰਿੰਦਰਮੋਦੀਦੀਅਗਵਾਈਵਾਲੀ ਕੇਂਦਰੀਸਰਕਾਰ’ਤੇ ਦੋਸ਼ਲਾਰਹੇ ਸਨ ਕਿ ਨਰਿੰਦਰਮੋਦੀ ਨੇ 2014 ਦੀਆਂ ਲੋਕਸਭਾਦੀਆਂ ਚੋਣਾਂ ਦੌਰਾਨ ਲੋਕਾਂ ਨਾਲਕੀਤੇ ਗਏ ਬਹੁਤੇ ਵਾਅਦੇ ਪੂਰੇ ਨਹੀਂ ਕੀਤੇ, ਇਸ ਕਰਕੇ ਉਸ ਨੇ ਚੋਣਾਂ ਨੇੜੇ ਲੋਕਾਂ ਦਾਧਿਆਨਅਸਲ ਮੁੱਦਿਆਂ ਤੋਂ ਲਾਂਭੇ ਕਰਨਲਈ ਹੀ ਭਾਰਤ-ਪਾਕਿਸਤਾਨਵਿਚਾਲੇ ਜੰਗ ਵਰਗਾ ਮਾਹੌਲ ਬਣਾ ਕੇ ਦੇਸ਼ ਦੇ ਲੋਕਾਂ ਦੀਆਂ ਵੋਟਾਂ ਹਾਸਲਕਰਨਦੀਕੋਸ਼ਿਸ਼ਕੀਤੀਹੈ। ਇਸ ਤਰ੍ਹਾਂ ਲਗਦਾ ਹੈ ਕਿ ਭਾਰਤਵਿਚ ਜੰਗੀ ਜਨੂੰਨ ਪੈਦਾਕਰਕੇ ਭਾਜਪਾ ਆਗੂਆਂ ਨੇ ਲੋਕਸਭਾਦੀਆਂ ਚੋਣਾਂ ਦੇ ਸਾਰੇ ਅਮਲ ਨੂੰ ਅਗਵਾਕਰਲਿਆ ਹੈ। ਇਸ ਤਰ੍ਹਾਂ ਦੇ ਮਾਹੌਲ ਵਿਚਹੁਣਭਾਜਪਾਦੀਅਗਵਾਈਵਾਲੀ ਕੇਂਦਰੀਸਰਕਾਰਦੀਕਾਰਗੁਜ਼ਾਰੀ’ਤੇ ਸਵਾਲਉਠਾਉਣੇ ਜਾਂ ਫ਼ੌਜ ਦੀ ਕਿਸੇ ਵੀਤਰ੍ਹਾਂ ਦੀਕਾਰਗੁਜ਼ਾਰੀ’ਤੇ ਸਵਾਲਕਰਨਾ ਜਾਂ ਰਾਫੇਲ ਜਹਾਜ਼ਾਂ ਦੇ ਸਮਝੌਤੇ ਦੇ ਕਿਸੇ ਪਹਿਲੂ ‘ਤੇ ਸਵਾਲਉਠਾਉਣੇ ਦੇਸ਼ਨਾਲ ਗਦਾਰੀਕਰਨਵਾਲੀ ਗੱਲ ਹੋ ਗਈ ਹੈ।
ਕਿਸੇ ਸਮੇਂ ਕਾਂਗਰਸਪਾਰਟੀ ਤੇ ਇੰਦਰਾ ਗਾਂਧੀ ਨੇ ਵੀਦੇਸ਼ਵਿਚ ਇਸੇ ਤਰ੍ਹਾਂ ਦਾ ਸਿਆਸੀ ਜਾਂ ਜੰਗੀ ਜਨੂੰਨ ਪੈਦਾਕਰਕੇ ਸਿਆਸੀ ਲਾਭਉਠਾਉਣਦੀਕੋਸ਼ਿਸ਼ਕੀਤੀ ਸੀ। ਸੰਨ 1971 ਦੀਪਾਕਿਸਤਾਨਨਾਲ ਹੋਈ ਜੰਗ ਸਮੇਂ ਵੀਸ੍ਰੀਮਤੀਇੰਦਰਾ ਗਾਂਧੀ ਨੇ ਜੰਗੀ ਜਨੂੰਨ ਪੈਦਾਕਰਕੇ ਇਸ ਨੂੰ ਬਾਅਦਵਿਚਵੋਟਾਂ ‘ਚ ਬਦਲ ਕੇ ਚੋਣ ਜਿੱਤੀ ਸੀ। ਉਸ ਸਮੇਂ ਇੰਦਰਾ ਗਾਂਧੀ ਦੇ ਵੀਭਾਸ਼ਣਵੀ ਇਸੇ ਹੀ ਤਰ੍ਹਾਂ ਦੇ ਹੁੰਦੇ ਸਨ, ਜਿਸ ਤਰ੍ਹਾਂ ਦੇ ਭਾਸ਼ਣ ਅੱਜਕਲ੍ਹ ਨਰਿੰਦਰਮੋਦੀਦਿੰਦੇ ਦਿਖਾਈ ਦੇ ਰਹੇ ਹਨ। ਜਦੋਂ ਪਿਛਲੇ ਦਿਨੀਂ ਉਨ੍ਹਾਂ ਨੇ ਇਹ ਕਿਹਾ ਕਿ ਵਿਰੋਧੀਪਾਰਟੀਆਂ ਉਨ੍ਹਾਂ ਨੂੰ ਖ਼ਤਮਕਰਨਲਈ ਇਕੱਠੀਆਂ ਹੋ ਰਹੀਆਂ ਹਨ, ਜਦੋਂ ਕਿ ਉਹ ਦੇਸ਼ਵਿਚੋਂ ਅੱਤਵਾਦ ਨੂੰ ਖ਼ਤਮਕਰਨਲਈਯਤਨਕਰਰਹੇ ਹਨ ਤਾਂ ਉਨ੍ਹਾਂ ਦੀ ਇਸ ਭਾਸ਼ਣਸ਼ੈਲੀਨਾਲਬਹੁਤਸਾਰੇ ਰਾਜਨੀਤਕਵਿਸ਼ਲੇਸ਼ਕਾਂ ਨੂੰ ਪੂਰੀਤਰ੍ਹਾਂ ਇੰਦਰਾ ਗਾਂਧੀਵਲੋਂ ਚੋਣਾਂ ਜਿੱਤਣ ਲਈਵਰਤੇ ਜਾਂਦੇ ਹਰਬਿਆਂ ਦੀਯਾਦ ਆ ਗਈ। ਸੰਨ 1984 ਵਿਚਇੰਦਰਾ ਗਾਂਧੀਦੀ ਹੱਤਿਆ ਤੋਂ ਬਾਅਦਕਰਵਾਏ ਗਏ ਸਿੱਖ ਕਤਲੇਆਮਸਮੇਂ ਵੀ ਕਾਂਗਰਸ ਤੇ ਮੀਡੀਏ ਦੇ ਇਕ ਹਿੱਸੇ ਨੇ ਮਿਲ ਕੇ ਦੇਸ਼ਵਿਚ ਇਸੇ ਤਰ੍ਹਾਂ ਦਾਜਨੂੰਨੀ ਤੇ ਡਰ-ਭੈਅਵਾਲਾਵਾਤਾਵਰਨਪੈਦਾਕੀਤਾ ਸੀ ਤੇ ਲੋਕਸਭਾਚੋਣ ਜਿੱਤੀ ਸੀ। ਸਿੱਖਾਂ ਨੂੰ ਹਾਸ਼ੀਏ ‘ਤੇ ਧੱਕੇ ਜਾਣਕਾਰਨ ਉਸ ਸਮੇਂ ਵੀਦੇਸ਼ਵਿਚ ਹਿੰਸਾ ਵਧੀ ਤੇ ਜਮਹੂਰੀਅਤਕਮਜ਼ੋਰ ਹੋਈ ਸੀ। ਸਿੱਖ ਭਾਈਚਾਰਾ ਮੁੱਖ ਧਾਰਾ ਤੋਂ ਦੂਰਚਲਾ ਗਿਆ ਸੀ। ਇਸ ਦੀ ਵੱਡੀ ਕੀਮਤਭਾਰਤਵਾਸੀਆਂ ਨੂੰ ਅਦਾਕਰਨੀਪਈ ਸੀ। ઠઠઠઠઠઠઠઠઠઠਭਾਰਤਅੰਦਰਪਿਛਲੇ ਪੰਜਸਾਲਰਹੀਭਾਜਪਾਦੀਸਰਕਾਰਵੇਲੇ ਵੀਫ਼ਿਰਕੂ ਧਰੁਵੀਕਰਨ ਵੱਡੀ ਪੱਧਰ ‘ਤੇ ਹੋਇਆ ਅਤੇ ਸੱਤਾਧਾਰੀ ਪਾਰਟੀ’ਤੇ ਵੱਡੀ ਪੱਧਰ ‘ਤੇ ਘੱਟ-ਗਿਣਤੀਆਂ ਖ਼ਿਲਾਫ਼ਦੇਸ਼ ‘ਚ ਫ਼ਿਰਕੂਨਫ਼ਰਤਦਾ ਮਾਹੌਲ ਪੈਦਾਕਰਨ ਦੇ ਦੋਸ਼ ਲੱਗੇ। ਅਮਰੀਕਾਦੀ ਇਕ ਰਿਪੋਰਟ ਅਨੁਸਾਰ ਹੀ ਮੋਦੀਸਰਕਾਰ ਦੌਰਾਨ ਭਾਰਤਅੰਦਰ ਘੱਟ-ਗਿਣਤੀ ਧਰਮਾਂ ਲਈ ਵੱਡੇ ਖ਼ਤਰੇ ਪੈਦਾ ਹੋਏ ਹਨ। ਇਹ ਵੀ ਸੱਚਾਈ ਹੈ ਕਿ ਵਿਚਾਰਾਂ ਦੇ ਪ੍ਰਗਟਾਵੇ ਦੀਆਜ਼ਾਦੀਦਾਵੀ ਗਲਾ ਘੁੱਟਿਆ ਗਿਆ ਅਤੇ ਸਰਕਾਰ ਵਿਰੁੱਧ ਲਿਖਣਵਾਲੇ ਕਈ ਪੱਤਰਕਾਰਾਂ ਨੂੰ ਵੀਆਪਣੀਜਾਨ ਤੋਂ ਹੱਥ ਧੋਣੇ ਪਏ। ਅਜਿਹੇ ਮਾਹੌਲ ਨੂੰ ਦੇਖ ਕੇ ਭਾਰਤਵਿਚਜਿਹੜੇ ਲੋਕਜਮਹੂਰੀਅਤਅਤੇ ਧਰਮ-ਨਿਰਪੱਖਤਾ ਨੂੰ ਮਜ਼ਬੂਤਦੇਖਣਾਚਾਹੁੰਦੇ ਹਨ, ਘੱਟ-ਗਿਣਤੀਆਂ ਅਤੇ ਦਲਿਤਾਂ ਦੇ ਹਿਤ ਸੁਰੱਖਿਅਤ ਵੇਖਣਾ ਚਾਹੁੰਦੇ ਹਨ, ਉਨ੍ਹਾਂ ਦੇ ਮੱਥੇ ‘ਤੇ ਫ਼ਿਕਰਦੀਆਂ ਲਕੀਰਾਂ ਉੱਭਰਰਹੀਆਂ ਹਨ।
ਭਾਰਤ ਦੇ ਧਰਮ-ਨਿਰਪੱਖ ਅਤੇ ਸਦਭਾਵਨਾ ਚਾਹੁਣ ਵਾਲੇ ਚੇਤੰਨਲੋਕ ਧਰਮ-ਨਿਰਪੱਖਤਾ ਤੇ ਜਮਹੂਰੀਅਤ ਨੂੰ ਮਜ਼ਬੂਤਬਣਾਉਣਾ, ਦੇਸ਼ ਨੂੰ ਤੇ ਨੌਜਵਾਨਾਂ ਨੂੰ ਆਰਥਿਕ ਤੌਰ ‘ਤੇ ਸਮਰੱਥ ਬਣਾਉਣਾਅਤੇ ਦੇਸ਼ਵਿਚਅਮਨਅਤੇ ਸਦਭਾਵਨਾਦਾ ਮਾਹੌਲ ਸਥਾਪਿਤਕਰਨਦੀਕਾਮਨਾਕਰਦੇ ਹਨਪਰਭਾਜਪਾਦੀਸਰਕਾਰ ਨੇ ਇਸ ਦੇ ਉਲਟ ਦੇਸ਼ ਦੇ ਲੋਕਾਂ ਨੂੰ ਫ਼ਿਰਕੂ ਧਰੁਵੀਕਰਨ ਜ਼ਰੀਏ ਵੰਡਣਅਤੇ ਨਫ਼ਰਤਦਾਸ਼ਿਕਾਰਬਣਾ ਕੇ ਵੋਟਾਂ ਸੁਰੱਖਿਅਤ ਰੱਖਣ ਦੀਨੀਤੀਅਪਨਾਈ ਹੋਈ ਹੈ। ਫ਼ੌਜ ਦਾਵੀਸਿਆਸੀਕਰਨਕਰਕੇ ਅਤੇ ਦੇਸ਼ਵਿਚ ਘੱਟ-ਗਿਣਤੀਆਂ ਵਿਰੁੱਧ ਭੜਕਾਹਟਪੈਦਾਕਰਕੇ ਸੱਤਾ ਨੂੰ ਸੁਰੱਖਿਅਤ ਰੱਖਣ ਦੇ ਉਦੇਸ਼ਾਂ ਦੀਪੂਰਤੀਦੀਕੋਸ਼ਿਸ਼ਕੀਤੀ ਜਾ ਰਹੀ ਹੈ। ઠઠઠઠઠઠઠઠઠઠਭਾਰਤਦੀਆਂ ਲੋਕਸਭਾਚੋਣਾਂ ਦੀਬਹਿਸ ਦੇ ਕੇਂਦਰਵਿਚਖੇਤੀਸੰਕਟ ਤੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਅਤੇ ਨੌਜਵਾਨਾਂ ਦੀਬੇਰੁਜ਼ਗਾਰੀਅਤੇ ਦੇਸ਼ਵਿਚ ਵੱਧ ਰਹੀਧਾਰਮਿਕਅਤੇ ਰਾਜਨੀਤਕਅਸਹਿਣਸ਼ੀਲਤਾ ਦੇ ਮੁੱਦੇ ਅਹਿਮਹੋਣੇ ਚਾਹੀਦੇ ਹਨ।ਭਾਰਤਦੀਆਂ ਧਰਮ-ਨਿਰਪੱਖ ਤਾਕਤਾਂ ਨੂੰ ਵੀਫ਼ਿਰਕੂਤਾਕਤਾਂ ਦੇ ਬਰਾਬਰ ਇਕ ਮਜ਼ਬੂਤ ਤੇ ਭਰੋਸੇਯੋਗ ਸਿਆਸੀ ਮੰਚਖੜ੍ਹਾਕਰਨਾਚਾਹੀਦਾ ਹੈ ਤਾਂ ਜੋ ਜਮਹੂਰੀਅਤਪਸੰਦਲੋਕਵੀ ਸਹਿਜੇ ਹੀ ਇਕ ਢੁੱਕਵਾਂ ਬਦਲਚੁਣਸਕਣ, ਜੋ ਭਾਰਤਦੀਜਮਹੂਰੀਅਤ ਨੂੰ ਮਜ਼ਬੂਤਕਰਨ ਦੇ ਨਾਲ-ਨਾਲਭਾਰਤ ਨੂੰ ਆਰਥਿਕ, ਸਮਾਜਿਕਅਤੇ ਫ਼ਿਰਕੂ ਤੌਰ ‘ਤੇ ਵੀਮਜ਼ਬੂਤੀ ਵੱਲ ਤੋਰ ਸਕੇ।

Check Also

ਭਾਰਤ ਵੱਲੋਂ ਸਹਿਯੋਗ ਦੀ ਆਸ ਕਿਉਂ ਰੱਖ ਰਿਹੈ ਪਾਕਿਸਤਾਨ

1947 ਵਿਚ ਭਾਰਤ ਨੂੰ ਆਜ਼ਾਦੀ ਮਿਲਣ ਦੇ ਨਾਲ ਹੀ ਹੋਈ ਵੰਡ ਦੇ ਨਾਲ ਪਾਕਿਸਤਾਨ ਹੋਂਦ …