Breaking News
Home / ਖੇਡਾਂ / ਉਲੰਪਿਕ ਲਈ ਭਾਰਤੀ ਹਾਕੀ ਟੀਮ ਵਿਚ ਪੰਜ ਪੰਜਾਬੀ ਖਿਡਾਰੀਆਂ ਦੀ ਚੋਣ

ਉਲੰਪਿਕ ਲਈ ਭਾਰਤੀ ਹਾਕੀ ਟੀਮ ਵਿਚ ਪੰਜ ਪੰਜਾਬੀ ਖਿਡਾਰੀਆਂ ਦੀ ਚੋਣ

logo-2-1-300x105-3-300x105ਸੋਨਤਗਮਾਜੇਤੂ ਨੂੰ 2.25 ਕਰੋੜਰੁਪਏ ਇਨਾਮਦੇਣਦਾਐਲਾਨ
ਜਲੰਧਰ/ਬਿਊਰੋ ਨਿਊਜ਼
ਬ੍ਰਾਜ਼ੀਲ ਦੇ ਸ਼ਹਿਰਰੀਓ-ਡੀ-ਜਨੇਰੀਓਵਿਖੇ ਹੋਣਵਾਲੀਉਲੰਪਿਕਲਈਭਾਰਤੀ ਹਾਕੀ ਟੀਮ (ਪੁਰਸ਼) ਦੀ ਹੋਈ ਚੋਣਵਿਚਪੰਜਾਬ ਦੇ 5 ਖਿਡਾਰੀਆਂ ਦੀਚੋਣ ਹੋਈ ਹੈ। ਪੰਜਾਬ ਦੇ ਜਿਨ੍ਹਾਂ 5 ਖਿਡਾਰੀਆਂ ਦੀਚੋਣ ਹੋਈ ਹੈ ਉਨ੍ਹਾਂ ਵਿਚਮਨਪ੍ਰੀਤ ਸਿੰਘ (ਮਿਡਫੀਲਡਰ), ਰੁਪਿੰਦਰਪਾਲ ਸਿੰਘ (ਡਿਫੈਂਡਰ), ਹਰਮਨਪ੍ਰੀਤ ਸਿੰਘ (ਡਿਫੈਂਡਰ), ਅਕਾਸ਼ਦੀਪ ਸਿੰਘ (ਫਾਰਵਰਡ), ਰਮਨਦੀਪ ਸਿੰਘ (ਫਾਰਵਰਡ) ਸ਼ਾਮਲਹਨ। ਟੀਮਦੀਕਮਾਨਪੀ.ਆਰ. ਸ੍ਰੀਜੇਸ਼ ਨੂੰ ਸੌਂਪੀ ਗਈ ਹੈ। ਪੰਜਾਬ ਦੇ ਖਿਡਾਰੀਆਂ ਵਿਚੋਂ ਮਨਪ੍ਰੀਤ ਸਿੰਘ 156 ਵੱਖ-ਵੱਖਪੱਧਰ ਦੇ ਕੌਮੀ ਤੇ ਕੌਮਾਂਤਰੀ ਮੁਕਾਬਲੇ ਖੇਡ ਚੁੱਕੇ ਹਨਜਦਕਿਰੁਪਿੰਦਰਪਾਲ ਸਿੰਘ 144, ਹਰਮਨਪ੍ਰੀਤ ਸਿੰਘ 16, ਅਕਾਸ਼ਦੀਪ ਸਿੰਘ 102 ਤੇ ਰਮਨਦੀਪ ਸਿੰਘ 72 ਮੁਕਾਬਲੇ ਖੇਡ ਚੁੱਕੇ ਹਨ।
ਪੰਜਾਬ ਦੇ ਉਪ ਮੁੱਖ ਮੰਤਰੀਸੁਖਬੀਰ ਸਿੰਘ ਬਾਦਲ ਨੇ ਭਾਰਤੀ ਹਾਕੀ ਟੀਮਵਿਚਪੰਜਾਬ ਦੇ ਖਿਡਾਰੀਆਂ ਦੀਵੱਡੀਗਿਣਤੀਵਿਚਚੋਣ’ਤੇ ਖੁਸ਼ੀ ਤੇ ਤਸੱਲੀਦਾਪ੍ਰਗਟਾਵਾਕਰਦਿਆਂ ਟੀਮ ਨੂੰ ਉਲੰਪਿਕਮੁਕਾਬਲੇ ਲਈਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਵਲੋਂ ਇਹ ਵੀਐਲਾਨਕੀਤਾ ਗਿਆ ਹੈ ਕਿ ਉਲੰਪਿਕਵਿਚਸੋਨਤਗਮਾਜੇਤੂ ਖਿਡਾਰੀਆਂ ਨੂੰ ਪੰਜਾਬਸਰਕਾਰਵੱਲੋਂ 2.25 ਕਰੋੜ, ਚਾਂਦੀਦਾਤਗਮਾਜੇਤੂ ਨੂੰ 1.01 ਕਰੋੜਅਤੇ ਕਾਂਸੀ ਦੀਤਗਮਾਜੇਤੂ ਨੂੰ 51 ਲੱਖਰੁਪੈ ਦੇ ਨਕਦਇਨਾਮਨਾਲਸਨਮਾਨਿਤਕੀਤਾਜਾਵੇਗਾ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …