25.3 C
Toronto
Monday, July 13, 2026
spot_img
HomeਕੈਨੇਡਾFrontਅਰਜੁਨ ਐਵਾਰਡੀ ਨਿਸ਼ਾਨੇਬਾਜ਼ ਰਹੇ ਰਾਜਾ ਰਣਧੀਰ ਸਿੰਘ ਦਾ ਦਿਹਾਂਤ

ਅਰਜੁਨ ਐਵਾਰਡੀ ਨਿਸ਼ਾਨੇਬਾਜ਼ ਰਹੇ ਰਾਜਾ ਰਣਧੀਰ ਸਿੰਘ ਦਾ ਦਿਹਾਂਤ


ਚੰਡੀਗੜ੍ਹ/ਬਿਊਰੋ ਨਿਊਜ਼
ਪੰਜ ਵਾਰ ਦੇ ਉਲੰਪੀਅਨ ਅਤੇ ਏਸ਼ੀਆਈ ਖੇਡਾਂ ਦੇ ਗੋਲਡ ਮੈਡਲ ਜੇਤੂ, ਪ੍ਰਸਿੱਧ ਖੇਡ ਪ੍ਰਸ਼ਾਸ਼ਕ ਅਤੇ ਅਰਜੁਨ ਐਵਾਰਡੀ ਨਿਸ਼ਾਨੇਬਾਜ਼ ਰਾਜਾ ਰਣਧੀਰ ਸਿੰਘ ਦਾ ਅੱਜ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਰਾਜਾ ਰਣਧੀਰ ਸਿੰਘ ਦੀ ਉਮਰ 79 ਸਾਲ ਸੀ ਅਤੇ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਸਨ। ਇਹ ਦਿੱਗਜ਼ ਨਿਸ਼ਾਨੇਬਾਜ਼ ਇਕ ਖੇਡ ਪਰਿਵਾਰ ਦੀ ਚੌਥੀ ਪੀੜੀ ਸਨ। ਉਨ੍ਹਾਂ ਦੇ ਚਾਚਾ ਮਹਾਰਾਜਾ ਯਾਦਵਿੰਦਰ ਸਿੰਘ ਭਾਰਤ ਦੇ ਟੈਸਟ ਕ੍ਰਿਕਟਰ ਸਨ ਅਤੇ ਉਨ੍ਹਾਂ ਦੇ ਪਿਤਾ ਰਾਜਾ ਭਲਿੰਦਰ ਸਿੰਘ 1947 ਤੋਂ 1992 ਤੱਕ ਇੰਡੀਅਨ ਉਲੰਪਿਕ ਕਮੇਟੀ ਦੇ ਮੈਂਬਰ ਰਹੇ। ਰਣਧੀਰ ਸਿੰਘ ਨੇ ਕਈ ਦੇਸ਼ਾਂ ਵਿਚ ਉਲੰਪਿਕ ਖੇਡਾਂ ਵਿਚ ਭਾਰਤ ਵਲੋਂ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਬੈਂਕਾਕ ਏਸ਼ੀਆਈ ਖੇਡਾਂ ਦੌਰਾਨ ਸ਼ੂਟਿੰਗ ’ਚ ਗੋਲਡ ਮੈਡਲ ਅਤੇ 1982 ਵਿਚ ਨਵੀਂ ਦਿੱਲੀ ’ਚ ਹੋਈਆਂ ਏਸ਼ੀਆਈ ਖੇਡਾਂ ਦੌਰਾਨ ਵਿਅਕਤੀਗਤ ਤੌਰ ’ਤੇ ਕਾਂਸੀ ਅਤੇ ਟੀਮ ਵਿਚ ਚਾਂਦੀ ਦਾ ਤਮਗਾ ਜਿੱਤਿਆ ਸੀ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਨੇ ਰਾਜਾ ਰਣਧੀਰ ਸਿੰਘ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ ਅਤੇ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।

RELATED ARTICLES
POPULAR POSTS