4 C
Toronto
Saturday, October 17, 2026
spot_img
HomeਕੈਨੇਡਾFrontਰਾਜਾ ਵੜਿੰਗ ਵਲੋਂ ਰੇਹੜੇ ਦੀ ਸਵਾਰੀ ’ਤੇ ਮੁੱਖ ਮੰਤਰੀ ਮਾਨ ਦਾ ਤਨਜ਼

ਰਾਜਾ ਵੜਿੰਗ ਵਲੋਂ ਰੇਹੜੇ ਦੀ ਸਵਾਰੀ ’ਤੇ ਮੁੱਖ ਮੰਤਰੀ ਮਾਨ ਦਾ ਤਨਜ਼

ਰਾਜਾ ਵੜਿੰਗ ਵਲੋਂ ਰੇਹੜੇ ਦੀ ਸਵਾਰੀ ’ਤੇ ਮੁੱਖ ਮੰਤਰੀ ਮਾਨ ਦਾ ਤਨਜ਼
ਕਿਹਾ : ਪ੍ਰਚਾਰ ਡਿਫੈਂਡਰਾਂ ’ਤੇ ਅਤੇ ਵੋਟ ਪਾਉਣ ਰੇਹੜਿਆਂ ’ਤੇ
ਚੰਡੀਗੜ੍ਹ/ਬਿਊਰੋ ਨਿਊਜ਼
ਨਗਰ ਨਿਗਮ ਅਤੇ ਕੌਂਸਲ ਚੋਣਾਂ ਦੌਰਾਨ ਜਿੱਥੇ ਮਾਹੌਲ ਗਰਮਾਇਆ ਰਿਹਾ, ਉਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮਿ੍ਰਤਾ ਵੜਿੰਗ ਵਲੋਂ ਚੋਣ ਪ੍ਰਚਾਰ ਦੌਰਾਨ ਕੀਤੀ ਗਈ ਬੈਲ ਗੱਡੀ ਦੀ ਸਵਾਰੀ ਸਿਆਸੀ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਘਟਨਾ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਾਂਗਰਸੀ ਆਗੂਆਂ ’ਤੇ ਤਨਜ਼ ਕਸਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸੀ ਆਗੂਆਂ ਦੇ ਪ੍ਰਚਾਰ ਦੇ ਤਰੀਕਿਆਂ ’ਤੇ ਚੁਟਕੀ ਲੈਂਦਿਆਂ ਕਿਹਾ ਕਿ ‘‘ਮਾੜੇ ਦਿਨਾਂ ਦੀ ਨਿਸ਼ਾਨੀ ਕੰਮਾਂ ਕਿਹੜਿਆਂ ’ਤੇ ਆ ਗਏ – ਪ੍ਰਚਾਰ ਡਿਫੈਂਡਰਾਂ ’ਤੇ ਅਤੇ ਵੋਟ ਪਾਉਣ ਰੇਹੜਿਆਂ ’ਤੇ ਆ ਗਏ।’’ ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਨਗਰ ਨਿਗਮ ਚੋਣਾਂ ਦੌਰਾਨ ਰਾਜਾ ਵੜਿੰਗ ਅਤੇ ਉਨ੍ਹਾਂ ਪਤਨੀ ਅੰਮਿ੍ਰਤਾ ਵੜਿੰਗ ਇਕ ਰੇਹੜੇ ’ਤੇ ਬੈਠ ਕੇ ਵੋਟ ਪਾਉਣ ਪਹੁੰਚੇ ਸਨ। ਉਧਰ ਦੂਜੇ ਪਾਸੇ ਰਾਜਾ ਵੜਿੰਗ ਨੇ ਵੀ ਮੁੱਖ ਮੰਤਰੀ ਮਾਨ ’ਤੇ ਭਾਜਪਾ ਨਾਲ ਸਿਆਸੀ ਸਮਝੌਤੇ ਅਤੇ ਧੂਰੀ ਵਿਚ ਪੁਲਿਸ ਦੇ ਮਸਲਿਆਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।

RELATED ARTICLES
POPULAR POSTS