ਕਿਸਾਨ ਸੁਖਬੀਰ ਨੇ ਦੱਸਿਆ – ਉਸ ਨੂੰ ਸਰਹੱਦ ਵੱਲ ਖਿੱਚਣ ਦੀ ਕੀਤੀ ਕੋਸ਼ਿਸ਼
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ-ਪਾਕਿ ਸਰਹੱਦ ‘ਤੇ ਸਥਿਤ ਬਮਿਆਲ ਅਧੀਨ ਆਉਂਦੇ ਪਿੰਡ ਖੁਰਦਾਈਪੁਰ ਵਿਚ ਕੰਡਿਆਲੀ ਤਾਰ ਤੋਂ ਪਾਰ ਪੈਂਦੀ ਜ਼ਮੀਨ ‘ਚ ਖੇਤੀ ਕਰਨ ਗਏ ਕਿਸਾਨ ਦੀ ਪਾਕਿਸਤਾਨੀ ਨਾਗਰਿਕ ਨਾਲ ਹੱਥੋਪਾਈ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਸੁਖਬੀਰ ਸਿੰਘ ਨੇ ਦੱਸਿਆ ਕਿ ਉਹ ਕੰਡਿਆਰੀ ਤਾਰ ਤੋਂ ਪਾਰ ਆਪਣੇ ਖੇਤਾਂ ਵਿਚ ਕੰਮ ਕਰਨ ਗਿਆ ਸੀ ਅਤੇ ਉਥੇ ਉਸ ਨਾਲ ਇਕ ਪਾਕਿਸਤਾਨੀ ਨਾਗਰਿਕ ਹੱਥੋਪਾਈ ਕਰਨ ਲੱਗਾ। ਉਸ ਨੇ ਦੱਸਿਆ ਪਾਕਿ ਨਾਗਰਿਕ ਨੇ ਉਸ ਨੂੰ ਜ਼ਬਰਦਸਤੀ ਸਰਹੱਦ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ। ਉੱਧਰ ਬੀਐਸਐਫ ਅਧਿਕਾਰੀ ਇਸ ਮਾਮਲੇ ਸਬੰਧੀ ਕੁਝ ਬੋਲਣ ਤੋਂ ਕਿਨਾਰਾ ਕਰ ਰਹੇ ਹਨ। ਬਾਰਡਰ ‘ਤੇ ਕਿਸਾਨ ਦੇ ਪਾਕਿਸਤਾਨੀ ਨਾਗਰਿਕ ਨਾਲ ਝਗੜੇ ਬਾਅਦ ਪਿੰਡ ਦੇ ਲੋਕ ਕਾਫੀ ਸਹਿਮੇ ਹੋਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਬਾਰਡਰ ‘ਤੇ ਖੇਤੀ ਕਰਨ ਜਾਣ ਵਾਲੇ ਕਿਸਾਨਾਂ ਨਾਲ ਹਮੇਸ਼ਾ ਬੀਐਸਐਫ ਜਵਾਨ ਨਾਲ ਜਾਂਦੇ ਹਨ ਪਰ ਇਸ ਘਟਨਾ ਸਵਾਲ ਖੜ੍ਹੇ ਰਹੀ ਹੈ।
Check Also
ਜ਼ਿਮਨੀ ਚੋਣਾਂ ਜਿੱਤਣ ਮਗਰੋਂ ‘ਆਪ’ ਨੇ ਪਟਿਆਲਾ ਤੋਂ ਸ਼ੁਰੂ ਕੀਤੀ ਧੰਨਵਾਦ ਯਾਤਰਾ
ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ਅੰਮਿ੍ਰਤਸਰ ਪਹੁੰਚ ਕੇ ਸੰਪੰਨ ਹੋਵੇਗੀ ਧੰਨਵਾਦ ਯਾਤਰਾ ਪਟਿਆਲਾ/ਬਿਊਰੋ …