Breaking News
Home / ਭਾਰਤ / ਬਿਹਾਰ ‘ਚ ਨਵਜੋਤ ਸਿੱਧੂ ਨੇ ਧਰਮ ਦੇ ਅਧਾਰ ‘ਤੇ ਮੁਸਲਿਮ ਭਾਈਚਾਰੇ ਕੋਲੋਂ ਮੰਗੀਆਂ ਵੋਟਾਂ

ਬਿਹਾਰ ‘ਚ ਨਵਜੋਤ ਸਿੱਧੂ ਨੇ ਧਰਮ ਦੇ ਅਧਾਰ ‘ਤੇ ਮੁਸਲਿਮ ਭਾਈਚਾਰੇ ਕੋਲੋਂ ਮੰਗੀਆਂ ਵੋਟਾਂ

ਕਿਹਾ – ਪੰਜਾਬ ‘ਚ ਬਿਹਾਰੀ ਕਾਮਿਆਂ ਦੀਆਂ ਮੁਸ਼ਕਲਾਂ ਸਮੇਂ ਉਨ੍ਹਾਂ ਨਾਲ ਖੜ੍ਹਾਂਗਾ
ਕਟਿਹਾਰ/ਬਿਊਰੋ ਨਿਊਜ਼
ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਚ ਕੈਬਨਿਟ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਨੇ ਬਿਹਾਰ ਦੇ ਕਿਸ਼ਨਗੰਜ ਵਿਚ ਵਿਵਾਦਤ ਬਿਆਨ ਦੇ ਦਿੰਦੇ ਹੋਏ ਧਰਮ ਦੇ ਅਧਾਰ ‘ਤੇ ਵੋਟਾਂ ਪਾਉਣ ਦੀ ਅਪੀਲ ਕਰ ਦਿੱਤੀ। ਉਨ੍ਹਾਂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਇੱਕਜੁੱਟ ਹੋ ਕੇ ਮਹਾਂਗਠਜੋੜ ਦੇ ਉਮੀਦਵਾਰ ਦੇ ਪੱਖ ਵਿਚ ਵੋਟ ਪਾਉਣ ਲਈ ਕਿਹਾ। ਸਿੱਧੂ ਨੇ ਮੁਸਲਿਮ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਇਕੱਠੇ ਰਹੇ ਤਾਂ ਕਾਂਗਰਸ ਨੂੰ ਕੋਈ ਨਹੀਂ ਹਰਾ ਸਕਦਾ। ਉਨ੍ਹਾਂ ਕਿਹਾ ਕਿ ਇਸ ਵਾਰ ਅਜਿਹਾ ਛੱਕਾ ਮਾਰੋ ਕਿ ਮੋਦੀ ਬਾਊਂਡਰੀ ਤੋਂ ਪਾਰ ਚਲਿਆ ਜਾਵੇ। ਰੈਲੀ ਦੌਰਾਨ ਸਿੱਧੂ ਨੇ ਕਿਹਾ ਕਿ, ਇੱਥੇ ਜਾਤ ਪਾਤ ‘ਚ ਵੰਡਣ ਦੀ ਰਾਜਨੀਤੀ ਹੋ ਰਹੀ ਹੈ, ਮੈਂ ਆਪਣੇ ਮੁਸਲਿਮ ਭਰਾਵਾਂ ਨੂੰ ਇਕ ਹੀ ਗੱਲ ਕਹਿਣ ਆਇਆਂ ਹਾਂ ਕਿ ਇਸ ਖੇਤਰ ਵਿਚ ਤੁਹਾਡੀ ਗਿਣਤੀ 54 ਫੀਸਦੀ ਹੈ। ਤੁਸੀਂ ਜਿੰਨੇ ਵੀ ਮੁਸਲਿਮ ਭਰਾ ਹੋ, ਮੇਰੀ ਪਗੜੀ ਹੋ। ਤੁਸੀਂ ਪੰਜਾਬ ਵਿਚ ਕੰਮ ਕਰਨ ਜਾਂਦੇ ਹੋ ਤੇ ਜੇਕਰ ਤੁਹਾਨੂੰ ਕੋਈ ਮੁਸ਼ਕਲ ਆਵੇ ਤਾਂ ਮੈਨੂੰ ਯਾਦ ਕਰੋ, ਮੈਂ ਪੰਜਾਬ ਵਿਚ ਤੁਹਾਡਾ ਸਾਥ ਦਿਆਂਗਾ।

Check Also

ਪ੍ਰਧਾਨ ਮੰਤਰੀ ਮੋਦੀ ਨੇ ਇਲੌਨ ਮਸਕ ਨਾਲ ਫੋਨ ’ਤੇ ਕੀਤੀ ਗੱਲਬਾਤ

ਟੈਕਨਾਲੋਜੀ ਫੀਲਡ ’ਚ ਪਾਰਟਨਰਸ਼ਿਪ ਨੂੰ ਲੈ ਕੇ ਹੋਈ ਚਰਚਾ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ …