20.8 C
Toronto
Thursday, September 18, 2025
spot_img
Homeਭਾਰਤਕਸ਼ਮੀਰ 'ਚ ਆਈ.ਟੀ.ਬੀ.ਪੀ.ਦੀ ਬੱਸ ਨਦੀ 'ਚ ਡਿੱਗੀ

ਕਸ਼ਮੀਰ ‘ਚ ਆਈ.ਟੀ.ਬੀ.ਪੀ.ਦੀ ਬੱਸ ਨਦੀ ‘ਚ ਡਿੱਗੀ

ਫੌਜ ਦੇ 7 ਜਵਾਨ ਹੋਏ ਸ਼ਹੀਦ
ਸ੍ਰੀਨਗਰ/ਬਿਊਰੋ ਨਿਊਜ਼ : ਕਸ਼ਮੀਰ ਦੇ ਪਹਿਲਗਾਮ ਵਿਚ ਆਈ.ਟੀ.ਬੀ.ਪੀ. ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਡੂੰਘੀ ਨਦੀ ਵਿਚ ਡਿੱਗ ਗਈ।
ਇਸ ਹਾਦਸੇ ਵਿਚ ਫੌਜ ਦੇ 7 ਜਵਾਨ ਸ਼ਹੀਦ ਹੋ ਗਏ ਹਨ। ਹਾਦਸੇ ਦਾ ਕਾਰਨ ਬੱਸ ਦੀ ਬਰੇਕ ਫੇਲ੍ਹ ਹੋਣਾ ਦੱਸਿਆ ਜਾ ਰਿਹਾ ਹੈ।
ਇਸ ਬੱਸ ਵਿਚ 41 ਜਵਾਨ ਸਵਾਰ ਸਨ, ਜਿਨ੍ਹਾਂ ਵਿਚ 39 ਜਵਾਨ ਇੰਡੋ ਤਿੱਬਤ ਬਾਰਡਰ ਪੁਲਿਸ ਅਤੇ ਦੋ ਜਵਾਨ ਜੰਮੂ ਕਸ਼ਮੀਰ ਪੁਲਿਸ ਦੇ ਸਨ। ਜਾਣਕਾਰੀ ਮਿਲੀ ਹੈ ਕਿ ਜਵਾਨਾਂ ਨੂੰ ਲੈ ਕੇ ਇਹ ਬੱਸ ਅਮਰਨਾਥ ਯਾਤਰਾ ਦੇ ਸਟਾਟਿੰਗ ਪੁਆਇੰਟ ਚੰਦਨਵਾੜੀ ਤੋਂ ਪਹਿਲਗਾਮ ਵਾਪਸ ਪਰਤ ਰਹੀ ਸੀ ਅਤੇ ਰਸਤੇ ਵਿਚ ਹੀ ਇਹ ਬੱਸ ਨਦੀ ਵਿਚ ਡਿੱਗ ਗਈ।
ਅਧਿਕਾਰੀਆਂ ਨੇ ਦੱਸਿਆ ਜ਼ਖਮੀ ਜਵਾਨਾਂ ਨੂੰ ਨਜ਼ਦੀਕੀ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿਚ ਤਰਨਤਾਰਨ ਦੇ ਪਿੰਡ ਮਨਿਹਾਲਾ ਜੈਸਿੰਘ ਦੇ ਹੌਲਦਾਰ ਦੂਲਾ ਸਿੰਘ ਦੀ ਵੀ ਜਾਨ ਚਲੇ ਗਈ ਹੈ।

RELATED ARTICLES
POPULAR POSTS