Breaking News
Home / ਹਫ਼ਤਾਵਾਰੀ ਫੇਰੀ / ਵਿਦੇਸ਼ਾਂ ‘ਚਵਸਦਾ ਪੰਜਾਬ, ਏਬੀਐਸ ਦੀ ਰਿਪੋਰਟ

ਵਿਦੇਸ਼ਾਂ ‘ਚਵਸਦਾ ਪੰਜਾਬ, ਏਬੀਐਸ ਦੀ ਰਿਪੋਰਟ

ਆਸਟਰੇਲੀਆ ‘ਚ ਪੰਜਾਬੀ ਬੋਲਣ ਵਾਲੇ ਪੰਜ ਸਾਲਾਂ ‘ਚ ਹੋਏ ਦੁੱਗਣੇ
ਪੰਜ ਸਾਲ ਪਹਿਲਾਂ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 1.33 ਲੱਖ ਸੀ
ਸਿਡਨੀ, ਚੰਡੀਗੜ੍ਹ : ਆਸਟਰੇਲੀਆ ਵਿਚ ਵੀ ਪੰਜਾਬੀ ਬੋਲਣ ਵਾਲੇ ਵਿਅਕਤੀਆਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ। ਲੰਘੇ 5 ਸਾਲਾਂ ਵਿਚ ਆਸਟਰੇਲੀਆ ਵਿਚ ਪੰਜਾਬੀ ਬੋਲਣ ਵਾਲੇ 1 ਲੱਖ 33 ਹਜ਼ਾਰ ਤੋਂ 80 ਫੀਸਦੀ ਵਧ ਕੇ 2 ਲੱਖ 39 ਹਜ਼ਾਰ ਤੱਕ ਪਹੁੰਚ ਗਏ ਹਨ। ਆਸਟਰੇਲੀਆ ਬਿਊਰੋ ਆਫ ਸਟੈਟਿਕਸ (ਏਬੀਐਸ) ਦੇ ਅਨੁਸਾਰ ਇਨ੍ਹਾਂ ਵਿਚੋਂ 2 ਲੱਖ 9 ਹਜ਼ਾਰ ਪੰਜਾਬੀ ਬੋਲਣ ਵਾਲੇ ਸਿੱਖ ਹਨ, ਜਦਕਿ ਇੱਥੇ ਰਹਿਣ ਵਾਲੇ ਸਿੱਖਾਂ ਦੀ ਸੰਖਿਆ 2 ਲੱਖ 10 ਹਜ਼ਾਰ ਹੈ। ਸਿਰਫ 1 ਹਜ਼ਾਰ ਵਿਅਕਤੀਆਂ ਨੇ ਹੀ ਪੰਜਾਬੀ ਦਰਜ ਨਹੀਂ ਕਰਵਾਈ।
ਸਿੱਖਾਂ ਦੇ ਇਲਾਵਾ ਪੰਜਾਬ ਤੋਂ ਗਏ ਹਿੰਦੂ ਅਤੇ ਪਾਕਿਸਤਾਨੀ ਵਿਚਲੇ ਪੰਜਾਬ ਤੋਂ ਗਏ ਕੁਝ ਵਿਅਕਤੀਆਂ ਨੇ ਵੀ ਆਪਣੇ ਆਪ ਨੂੰ ਪੰਜਾਬੀ ਬੋਲਣ ਵਾਲੇ ਆਸਟਰੇਲੀਅਨ ਦੇ ਤੌਰ ‘ਤੇ ਨਾਮ ਦਰਜ ਕਰਵਾਇਆ ਹੈ। ਇੱਥੇ ਪੰਜਾਬ ਤੋਂ ਪਹੁੰਚੇ ਪੰਜਾਬੀਆਂ ਦੀ ਗਿਣਤੀ 3 ਲੱਖ ਤੋਂ ਜ਼ਿਆਦਾ ਹੈ। ਯੂਨਾਈਟਿਡ ਸਿੱਖਸ ਦੇ ਕੋਆਰਡੀਨੇਟਰ ਹਰਕੀਰਤ ਸਿੰਘ ਦਾ ਕਹਿਣਾ ਸੀ ਕਿ ਲੰਘੇ ਸਾਲਾਂ ਦੌਰਾਨ ਸਿੱਖ ਸੰਗਠਨਾਂ ਅਤੇ ਯੂਨਾਈਟਿਡ ਸਿੱਖਸ ਵਲੋਂ ਇਸ ਸਬੰਧ ਵਿਚ ਯਤਨ ਕੀਤੇ ਗਏ ਅਤੇ 2021 ਦੀ ਜਨਗਣਨਾ ਵਿਚ ਪੰਜਾਬੀ ਭਾਸ਼ਾ ਦਾ ਬਦਲ ਫਾਰਮ ‘ਚ ਦਿੱਤਾ ਗਿਆ। ਇੱਥੇ ਦੁਨੀਆ ਭਰ ਤੋਂ ਪਹੁੰਚੇ 8 ਲੱਖ 13 ਹਜ਼ਾਰ ਮੁਸਲਿਮ ਹਨ, ਜੋ ਅਰਬੀ, ਫਾਰਸੀ ਮੋਰਵਕਨ, ਉਰਦੂ ਬੋਲਦੇ ਹਨ, ਜਦਕਿ ਯਹੂਦੀ 99,950 ਅਤੇ ਬਹਾਈ ਧਰਮ ਦੇ 6952 ਵਿਅਕਤੀ ਹਨ, ਜੋ ਵੱਖਰੀ ਭਾਸ਼ਾ ਬੋਲਦੇ ਹਨ। ਸਿਰਫ ਸਿੱਖ ਹੀ ਹਨ, ਜੋ ਘਰ ‘ਚ ਪੰਜਾਬੀ ਜ਼ਿਆਦਾ ਬੋਲਦੇ ਹਨ। ਆਸਟਰੇਲੀਆ ਵਿਚ ਲੰਘੇ ਸਾਲ ਵਿਚ ਪੰਜਾਬ ਤੋਂ ਕਾਫੀ ਵਿਦਿਆਰਥੀ ਅਤੇ ਹੋਰ ਵਿਅਕਤੀ ਵੀ ਮਾਈਗਰੇਟ ਕਰਕੇ ਪਹੁੰਚੇ ਹਨ। ਇਹ ਸਾਰੇ ਆਪਣੀ ਭਾਸ਼ਾ ਪੰਜਾਬੀ ਦਰਜਕਰਵਾ ਰਹੇ ਹਨ।
1898 ‘ਚ ਸੌ ਸਿੱਖਾਂ ਨੇ ਹੱਕ ਲਈ ਦਿੱਤੀ ਸੀ ਅਰਜ਼ੀ : ਆਸਟਰੇਲੀਆ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਮੌਜੂਦਗੀ 150 ਸਾਲ ਤੋਂ ਹੈ। 1898 ਵਿਚ 100 ਸਿੱਖਾਂ ਵਲੋਂ ਬਰਾਬਰ ਅਧਿਕਾਰਾਂ ਲਈ ਇਕ ਅਰਜ਼ੀ ਵੀ ਦਾਇਰ ਕੀਤੀ ਗਈ ਸੀ, ਜਿਸ ‘ਤੇ ਪੰਜਾਬੀ ‘ਚ ਹਸਤਾਖਰ ਕੀਤੇ ਗਏ ਸਨ। ਸਿੱਖ ਇੰਟਰਫੇਥ ਕਾਊਂਸਿਲ ਆਫ ਵਿਕਟੋਰੀਆ ਦੇ ਚੇਅਰਮੈਨ ਜਸਬੀਰ ਸਿੰਘ ਨੇ ਦੱਸਿਆ ਕਿ ਈਸਾਈ ਧਰਮ ਤੋਂ ਇਲਾਵਾ ਪੰਜ ਹੋਰ ਪ੍ਰਮੁੱਖ ਧਰਮਾਂ ਵਿਚ ਸਿੱਖ ਧਰਮ ਵੀ ਸ਼ਾਮਲ ਹੋ ਗਿਆ ਹੈ।
ਪੰਜਾਬ ਵਿਚ ਹੁਣ ਸਾਰੇ ਮੀਲ ਪੱਥਰਾਂ ਤੇ ਨਾਂਅ ਪੱਟੀਆਂ ‘ਚ ਸਿਖ਼ਰ ‘ਤੇ ਹੋਵੇਗੀ ਪੰਜਾਬੀ : ਕੰਗ
ਚੰਡੀਗੜ੍ਹ : ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਭਗਵੰਤ ਮਾਨ ਸਰਕਾਰ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵਿਭਾਗਾਂ ਵਿਚ ਪੰਜਾਬੀ ਨੂੰ ਦਫਤਰੀ ਭਾਸ਼ਾ ਵਜੋਂ ਵਰਤਣ ਦੇ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ‘ਆਪ’ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਮੁੱਖ ਮੰਤਰੀ ਮਾਨ ਵਲੋਂ ਇਹ ਪਹਿਲਕਦਮੀ ਕੀਤੀ ਗਈ ਹੈ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨਾ ਸਰਕਾਰ ਦਾ ਅਤੇ ਉਨ੍ਹਾਂ ਦਾ ਮੁੱਢਲਾ ਅਤੇ ਨੈਤਿਕ ਫਰਜ਼ ਬਣਦਾ ਹੈ। ਸਿੱਖਿਆ ਅਤੇ ਭਾਸ਼ਾ ਵਿਭਾਗ ਨੇ ਪੰਜਾਬ ਰਾਜ ਭਾਸ਼ਾ ਐਕਟ-1967 ਦੀ ਧਾਰਾ 4 ਅਤੇ ਪੰਜਾਬ ਰਾਜ ਭਾਸ਼ਾ (ਸੋਧਿਆ) ਐਕਟ-2008 ਤਹਿਤ ਇਹ ਹੁਕਮ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ ਸਾਰੇ ਸਰਕਾਰੀ ਅਤੇ ਅਰਧ-ਸਰਕਾਰੀ ਅਦਾਰਿਆਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿੱਦਿਅਕ ਸੰਸਥਾਵਾਂ ਵਿਚ ਸਾਰੇ ਵਿਭਾਗਾਂ ਦੇ ਨਾਂਅ, ਸਾਈਨ ਬੋਰਡ, ਸੜਕਾਂ ਦੇ ਮੀਲ ਪੱਥਰ, ਨਾਮ ਪੱਟੀਆਂ ਅਤੇ ਸੜਕਾਂ ਦੇ ਨਾਂਅ ਪੰਜਾਬੀ ਦੀ ਗੁਰਮੁਖੀ ਲਿਪੀ ਵਿਚ ਲਿਖਣੇ ਲਾਜ਼ਮੀ ਕੀਤੇ ਗਏ ਹਨ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …