ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਗੁਰਦੁਆਰਿਆਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਲਾਈਟ ਜਾਂ ਪਲਾਸਟਿਕ ਦੇ ਪੱਖੇ ਨਾ ਲਗਾਉਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਰਮੀ ਅਤੇ ਸਰਦੀ ਤੋਂ ਰਹਿਤ ਹਨ, ਇਸ ਲਈ ਗ੍ਰੰਥੀ ਸਿੰਘ ਜਿੰਨਾ ਸਮਾਂ ਗੁਰਦੁਆਰਾ ਸਾਹਿਬ ‘ਚ ਹਾਜ਼ਰ ਰਹਿਣ ਸਿਰਫ਼ ਓਨੀ ਦੇਰ ਹੀ ਬਿਜਲੀ ਦੇ ਯੰਤਰਾਂ ਦਾ ਇਸਤੇਮਾਲ ਕਰਨ। ਉਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਬਿਜਲੀ ਉਪਕਰਣ ਨਾ ਚਲਾਉਣ, ਸਿਰਫ ਇਕ ਛੋਟੀ ਲਾਈਟ ਤੋਂ ਬਿਨਾ ਸਭ ਕੁਝ ਬੰਦ ਰੱਖਿਆ ਜਾਵੇ। ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਵੀ ਬਰਕਰਾਰ ਰਹੇਗਾ ਅਤੇ ਬੇਅਦਬੀ ਹੋਣ ਦਾ ਡਰ ਵੀ ਨਹੀਂ ਰਹੇਗਾ। ਜਥੇਦਾਰ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਸਿੱਖ ਸੰਗਤ ਨੂੰ ਸੁਚੇਤ ਕੀਤਾ ਜਾ ਚੁੱਕਿਆ ਹੈ ਕਿ ਪਲਾਸਟਿਕ ਦੇ ਪੱਖੇ ਜਾਂ ਹੋਰ ਕੋਈ ਸਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਨਾ ਲਗਾਉਣ।
Check Also
ਸੰਸਦੀ ਚੋਣਾਂ ਵਿਚ ਲਿਬਰਲਾਂ ਅਤੇ ਟੋਰੀਆਂ ਵਿਚਾਲੇ ਟੱਕਰ ਦੇ ਆਸਾਰ
ਤਾਜ਼ਾ ਸਰਵੇਖਣਾਂ ‘ਚ ਦੋਹਾਂ ਮੁੱਖ ਪਾਰਟੀਆਂ ਦੀ ਮਕਬੂਲੀਅਤ ਵਿਚਲਾ ਖੱਪਾ ਸੁੰਗੜਨ ਲੱਗਾ ਵੈਨਕੂਵਰ/ਬਿਊਰੋ ਨਿਊਜ਼ : …