Home / ਹਫ਼ਤਾਵਾਰੀ ਫੇਰੀ / ਪੰਜਾਬ ‘ਚ ਸਿੱਖਿਆ ‘ਤੇ ਚੁਣਾਵੀ ਜੰਗ

ਪੰਜਾਬ ‘ਚ ਸਿੱਖਿਆ ‘ਤੇ ਚੁਣਾਵੀ ਜੰਗ

ਸਕੂਲੀ ਸਿੱਖਿਆ ‘ਚ ਅਸੀਂ ਪਹਿਲੇ ਅਤੇ ਦਿੱਲੀ ਛੇਵੇਂ ਨੰਬਰ ‘ਤੇ : ਪਰਗਟ ਸਿੰਘ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਖਿਆ ‘ਤੇ ਵੀ ਸਿਆਸੀ ਜੰਗ ਛਿੜ ਗਈ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਦਿੱਲੀ ਦਾ ਸਿੱਖਿਆ ਮਾਡਲ ਲਾਗੂ ਕਰਨਾ ਚਾਹੁੰਦੇ ਹਨ। ਜਿਸ ਨੂੰ ਲੈ ਕੇ ਉਨ੍ਹਾਂ ਪਿਛਲੇ ਦਿਨੀਂ ਅੰਮ੍ਰਿਤਸਰ ‘ਚ ਅਧਿਆਪਕਾਂ ਲਈ 8 ਗਾਰੰਟੀਆਂ ਵੀ ਦਿੱਤੀਆਂ।
ਉਧਰ ਦੂਜੇ ਪਾਸੇ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਪਰਗਟ ਸਿੰਘ ਨੇ ਕਿਹਾ ਕਿ ਸਕੂਲੀ ਸਿੱਖਿਆ ਵਿਚ ਪੰਜਾਬ ਪਹਿਲੇ ਅਤੇ ਦਿੱਲੀ ਛੇਵੇਂ ਨੰਬਰ ‘ਤੇ ਹੈ। ਪਰਗਟ ਸਿੰਘ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦੀ ਚਿੰਤਾ ਨਾ ਕਰਨ ਅਤੇ ਇੱਥੇ ਪਹਿਲਾਂ ਹੀ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀ ਹੋ ਰਹੀ ਹੈ। ਪਰਗਟ ਸਿੰਘ ਨੇ ਕੇਜਰੀਵਾਲ ‘ਤੇ ਤਨਜ ਕਸਦਿਆਂ ਕਿਹਾ ਕਿ ਦਿੱਲੀ ਵਾਲਿਆਂ ਨੂੰ ਸਿਰਫ ਚੋਣਾਂ ਦੇ ਦੌਰਾਨ ਹੀ ਪੰਜਾਬ ‘ਚ ਆਉਣ ਦਾ ਵਕਤ ਮਿਲਦਾ ਹੈ।
ਪਰਗਟ ਸਿੰਘ ਨੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਦੇ ਟੀਚਰਾਂ ਦੀ ਟਰਾਂਸਫਰ ਪਾਲਿਸੀ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਹ ਭਾਰਤ ਦੀ ਸਭ ਤੋਂ ਬਿਹਤਰ ਅਤੇ ਪਾਰਦਰਸ਼ੀ ਪਾਲਿਸੀ ਹੈ, ਜੋ ਪੂਰੀ ਤਰ੍ਹਾਂ ਆਨਲਾਈਨ ਹੈ। ਟੀਚਰਾਂ ਨੂੰ ਘਰ ਦੇ ਨੇੜੇ ਸਟੇਸ਼ਨ ਚੁਣਨ ਦੀ ਆਜ਼ਾਦੀ ਹੈ ਅਤੇ ਸਾਲ ਵਿਚ ਇਹ ਸਿਰਫ ਇਕ ਹੀ ਵਾਰ ਕੀਤੀ ਜਾਂਦੀ ਹੈ।

Check Also

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ’ਚਰੇਤਮਾਈਨਿੰਗਨੂੰਲੈ ਕੇ ਈਡੀ ਦੇ ਛਾਪੇ

ਚੰਨੀ ਦੇ ਭਾਣਜੇ ਕੋਲੋਂ ਮਿਲੀ 10 ਕਰੋੜ ਤੋਂ ਵੱਧ ਦੀ ਨਗਦੀ ਨੋਟ ਗਿਣਨ ਲਈ ਈਡੀ …