16.8 C
Toronto
Sunday, September 28, 2025
spot_img
Homeਹਫ਼ਤਾਵਾਰੀ ਫੇਰੀਨਵੇਂ ਮੰਤਰੀਆਂ ਨੂੰ ਵਿਭਾਗ ਅਲਾਟ, ਪੁਰਾਣਿਆਂ 'ਚ ਵੀ ਫੇਰਬਦਲ

ਨਵੇਂ ਮੰਤਰੀਆਂ ਨੂੰ ਵਿਭਾਗ ਅਲਾਟ, ਪੁਰਾਣਿਆਂ ‘ਚ ਵੀ ਫੇਰਬਦਲ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 11 ਨਵੇਂ ਕੈਬਨਿਟ ਮੰਤਰੀਆਂ ਦੇ ਸਹੁੰ ਚੁੱਕਣ ਤੋਂ ਬਾਅਦ ਵਿਭਾਗ ਅਲਾਟ ਕਰ ਦਿੱਤੇ ਹਨ, ਮਨਪ੍ਰੀਤ ਬਾਦਲ, ਸਾਧੂ ਸਿੰਘ ਧਰਮਸੋਤ, ਚਰਨਜੀਤ ਚੰਨੀ ਕੋਲ ਪਹਿਲਾਂ ਵਾਲੇ ਹੀ ਵਿਭਾਗ ਰਹਿਣਗੇ, ਜਦਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਪਹਿਲੇ ਵਿਭਾਗਾਂ ਦੇ ਨਾਲ ਹੁਣ ਨਵਾਂ ਵਿਭਾਗ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਵੀ ਦਿੱਤਾ ਗਿਆ ਹੈ। ਦੋ ਰਾਜ ਮੰਤਰੀ ਰਜੀਆ ਸੁਲਤਾਨਾ ਤੇ ਅਰੁਣਾ ਚੌਧਰੀ ਨੂੰ ਤਰੱਕੀ ਦੇ ਕੇ ਕੈਬਨਿਟ ਮੰਤਰੀ ਬਣਾ ਦਿੱਤਾ ਗਿਆ ਤੇ ਉਨ੍ਹਾਂ ਦੇ ਵਿਭਾਗਾਂ ‘ਚ ਵੀ ਫੇਰਬਦਲ ਕੀਤਾ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ : ਪ੍ਰਸ਼ਾਸਕੀ ਸੁਧਾਰ, ਖੇਤੀਬਾੜੀ, ਬਾਗਬਾਨੀ, ਭੂਮੀ ਅਤੇ ਪਾਣੀ ਬਚਤ, ਸ਼ਹਿਰੀ ਹਵਾਬਾਜ਼ੀ, ਡਿਫੈਂਸ ਵੈਲਫੇਅਰ, ਐਕਸਾਈਜ਼ ਐਂਡ ਟੈਕਸ਼ੇਸ਼ਨ, ਆਮ ਪ੍ਰਸ਼ਾਸਨ, ਗ੍ਰਹਿ ਅਤੇ ਨਿਆਂ, ਮਹਿਮਾਨ ਨਿਵਾਜ਼ੀ, ਨਿਵੇਸ਼ ਪ੍ਰਮੋਸ਼ਨ, ਸੂਚਨਾ ਅਤੇ ਜਨ ਸੰਪਰਕ, ਕਾਨੂੰਨੀ ਮਾਮਲੇ, ਪ੍ਰਸੋਨਲ, ਵਾਤਾਵਰਣ, ਵਿਜੀਲੈਂਸ, ਵਾਈਲਡ ਲਾਈਫ, ਐਨ ਆਰ ਆਈ ਮਾਮਲੇ
ਬ੍ਰਹਮ ਮਹਿੰਦਰਾ : ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ, ਸੰਸਦੀ ਮਾਮਲੇ, ਚੋਣ ਤੇ ਸ਼ਿਕਾਇਤ ਨਿਵਾਰਨ
ਨਵਜੋਤ ਸਿੰਘ ਸਿੱਧੂ : ਸਥਾਨਕ ਸਰਕਾਰਾਂ, ਸੈਰ ਤੇ ਸਭਿਆਚਾਰਕ ਮਾਮਲੇ
ਮਨਪ੍ਰੀਤ ਸਿੰਘ ਬਾਦਲ : ਵਿੱਤ, ਯੋਜਨਾ, ਗਵਰਨੈਂਸ ਸੁਧਾਰ ਤੇ ਪ੍ਰੋਗਰਾਮ ਇੰਪਲੀਮੈਂਟੇਸ਼ਨ
ਓ.ਪੀ. ਸੋਨੀ : ਸਕੂਲ ਸਿੱਖਿਆ, ਸੁਤੰਤਰਤਾ ਸੈਨਾਨੀ
ਸਾਧੂ ਸਿੰਘ ਧਰਮਸੋਤ : ਵਣ, ਐਸ.ਸੀ./ਬੀ.ਸੀ. ਕਲਿਆਣ, ਪ੍ਰਿੰਟਿੰਗ ਅਤੇ ਸਟੇਸ਼ਨਰੀ
ਤ੍ਰਿਪਤ ਰਾਜਿੰਦਰ ਬਾਜਵਾ : ਪੇਂਡੂ ਵਿਕਾਸ ਅਤੇ ਪੰਚਾਇਤ, ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ
ਰਾਣਾ ਗੁਰਮੀਤ ਸੋਢੀ : ਖੇਡ ਤੇ ਯੁਵਕ ਮਾਮਲੇ
ਚਰਨਜੀਤ ਸਿੰਘ ਚੰਨੀ : ਤਕਨੀਕੀ ਸਿੱਖਿਆ, ਉਦਯੋਗਿਕ, ਅਧਿਆਪਨ ਤੇ ਰੋਜ਼ਗਾਰ ਜਨਰੇਸ਼ਨ
ਅਰੁਣਾ ਚੌਧਰੀ : ਸਮਾਜਿਕ ਸੁਰੱਖਿਆ, ਟਰਾਂਸਪੋਰਟ, ਮਹਿਲਾ ਤੇ ਬਾਲ ਭਲਾਈ
ਰਜ਼ੀਆ ਸੁਲਤਾਨਾ : ਉਚ ਸਿੱਖਿਆ, ਪਾਣੀ ਸਪਲਾਈ ਤੇ ਸੀਵਰੇਜ਼
ਸੁਖਜਿੰਦਰ ਸਿੰਘ ਰੰਧਾਵਾ : ਸਹਿਕਾਰਤਾ ਅਤੇ ਜੇਲ੍ਹਾਂ
ਸੁਖਬਿੰਦਰ ਸਿੰਘ ਸੁੱਖ ਸਰਕਾਰੀਆ : ਮਾਲੀਆ, ਪੁਨਰਵਾਸ, ਕੁਦਰਤੀ ਆਫਤ ਪ੍ਰਬੰਧਨ ਅਤੇ ਜਲ ਸਰੋਤ
ਗੁਰਪ੍ਰੀਤ ਸਿੰਘ ਕਾਂਗੜ : ਪਾਵਰ, ਨਿਊ ਤੇ ਰੀਨਿਊਏਬਲ ਐਨਰਜੀ ਸਰੋਤ
ਬਲਬੀਰ ਸਿੰਘ ਸਿੱਧੂ : ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਵਿਭਾਗ
ਵਿਜੇਇੰਦਰ ਸਿੰਗਲਾ : ਪੀ.ਡਬਲਿਊ.ਡੀ. ਤੇ ਸੂਚਨਾ ਟੈਕਨਾਲੋਜੀ
ਸੁੰਦਰ ਸ਼ਾਮ ਅਰੋੜਾ : ਉਦਯੋਗ ਅਤੇ ਵਪਾਰ
ਭਾਰਤ ਭੂਸ਼ਣ ਆਸ਼ੂ : ਫੂਡ ਐਂਡ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ
ਰੁੱਸਿਆਂ ਨੂੰ ਮਨਾਉਣ ਦੀ ਕਵਾਇਦ : ਬੀਬੀ ਸਿੱਧੂ ਚੇਅਰਪਰਸਨ ਥਾਪੀ
ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਤਹਿਤ ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ.ਨਵਜੋਤ ਕੌਰ ਸਿੱਧੂ ਨੂੰ ਪੰਜਾਬ ਰਾਜ ਵੇਅਰ ਹਾਊਸ ਕਾਰਪੋਰੇਸ਼ਨ ਦੀ ਡਾਇਰੈਕਟਰ ਅਤੇ ਚੇਅਰਪਰਸਨ ਲਾ ਕੇ ਚੋਣਾਂ ਵੇਲੇ ਕੀਤੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ।

RELATED ARTICLES
POPULAR POSTS