16.2 C
Toronto
Saturday, September 13, 2025
spot_img
Homeਹਫ਼ਤਾਵਾਰੀ ਫੇਰੀਅਮਰੀਕੀ ਰਾਸ਼ਟਰਪਤੀ ਚੋਣਾਂ : ਬਾਇਡਨ ਦਾ ਸਮਰਥਨ ਕਰਨ ਵਾਲੇ ਭਾਰਤੀ-ਅਮਰੀਕੀਆਂ ਦੀ ਗਿਣਤੀ...

ਅਮਰੀਕੀ ਰਾਸ਼ਟਰਪਤੀ ਚੋਣਾਂ : ਬਾਇਡਨ ਦਾ ਸਮਰਥਨ ਕਰਨ ਵਾਲੇ ਭਾਰਤੀ-ਅਮਰੀਕੀਆਂ ਦੀ ਗਿਣਤੀ 19 ਫੀਸਦੀ ਘਟੀ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਚੋਣਾਂ ਦਰਮਿਆਨ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਦਾ ਸਮਰਥਨ ਕਰਨ ਵਾਲੇ ਭਾਰਤੀ-ਅਮਰੀਕੀਆਂ ਦੀ ਗਿਣਤੀ ਵਿੱਚ 19 ਫੀਸਦੀ ਦੀ ਗਿਰਾਵਟ ਆਈ ਹੈ। ਇਹ ਜਾਣਕਾਰੀ ਏਸ਼ੀਅਨ ਅਮਰੀਕਨ ਵੋਟਰ ਸਰਵੇ ਰਾਹੀਂ ਸਾਹਮਣੇ ਆਈ ਹੈ। ਏਸ਼ੀਅਨ ਅਮਰੀਕਨ ਵੋਟਰ ਸਰਵੇਖਣ ਹਰ ਦੋ ਸਾਲਾਂ ਵਿੱਚ ਇੱਕ ਵਾਰ ਕਰਵਾਇਆ ਜਾਂਦਾ ਹੈ ਅਤੇ ਇਹ ਏਸ਼ੀਅਨ-ਅਮਰੀਕਨ ਭਾਈਚਾਰੇ ਦਾ ਸਭ ਤੋਂ ਪੁਰਾਣੇ ਸਮੇਂ ਤੋਂ ਚਲ ਰਿਹਾ ਸਰਵੇਖਣ ਹੈ। ਇਹ ਸਰਵੇਖਣ ਏਸ਼ੀਅਨ ਐਂਡ ਪੈਸੇਫਿਕ ਆਈਲੈਂਡਰ ਅਮਰੀਕਨ ਵੋਟ (ਏਪੀਆਈਵੀਓਟ), ਏਏਪੀਆਈ ਡੇਟਾ, ਏਸ਼ੀਅਨ ਅਮਰੀਕਨ ਐਡਵਾਂਸਿੰਗ ਜਸਟਿਸ (ਏਏਜੇਸੀ) ਅਤੇ ਏਏਆਰਪੀ ਵਲੋਂ ਕਰਵਾਇਆ ਗਿਆ ਹੈ। ਇਸ ਸਾਲ ਨਵੰਬਰ ਵਿੱਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ 46 ਫੀਸਦੀ ਭਾਰਤੀ ਮੂਲ ਦੇ ਨਾਗਰਿਕ ਬਾਇਡਨ ਨੂੰ ਵੋਟ ਪਾ ਸਕਦੇ ਹਨ ਜੋ 2020 ਵਿੱਚ 65 ਫੀਸਦੀ ਸਨ।

 

RELATED ARTICLES
POPULAR POSTS