ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਸੁਰੱਖ਼ਿਆ ਨੂੰ ਹੋਰ ਤਾਕਤਵਰ ਬਨਾਉਣ ਅਤੇ ਫ਼ੌਜ ਦੇ ਆਧੁਨਿਕੀਕਰਨ ਲਈ ਲੋੜੀਂਦਾ ਹਥਿਆਰਾਂ ਦੀ ਖ਼ਰੀਦ ਤੇਜ਼ ਕਰਨ ਲਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਨਵੀਂ ‘ਡਿਫ਼ੈਸ ਇਨਵੈੱਸਟਮੈਂਟ ਏਜੰਸੀ’ ਬਨਾਉਣ ਦਾ ਐਲਾਨ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਇਹ ਮਹੱਤਵਪੂਰਨ ਐਲਾਨ ਕੈਨੇਡੀਅਨ ਆਰਮਡ ਫ਼ੋਰਸਿਜ਼ ਦੇ ਨਵੀਨੀਕਰਨ ਲਈ ਨਵੇਂ ਹਥਿਆਰਾਂ ਤੇ ਹੋਰ ਲੋੜੀਂਦੇ ਸਾਜ਼ੋ-ਸਮਾਨ ਨੂੰ ਖ਼੍ਰੀਦਣ ਅਤੇ ਇਸ ਵਿੱਚ ਪੂੰਜੀ ਨਿਵੇਸ਼ ਕਰਨ ਦੀ ਸਰਕਾਰ ਦੀ ਵਚਨਬੱਧਤਾ ਦਾ ਇੱਕ ਹਿੱਸਾ ਹੈ।
ਇਸਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਅਜੋਕੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਕੈਨੇਡੀਅਨ ਫ਼ੌਜਾਂ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕਰਨਾ ਪ੍ਰਧਾਨ ਮੰਤਰੀ ਵੱਲੋਂ ਨਵੀਂ ਡਿਫ਼ੈਂਸ ਏਜੰਸੀ ਬਨਾਉਣ ਲਈ ਲਿਆ ਗਿਆ ਦਲੇਰਾਨਾ ਕਦਮ ਹੈ। ਇਹ ਕੈਨੇਡੀਅਨ ਕਾਮਿਆਂ ਤੇ ਬਿਜ਼ਨੈੱਸਾਂ, ਖ਼ਾਸ ਤੌਰ ‘ਤੇ ਪੀਲ ਰੀਜਨ ਵਿੱਚ ਕੌਮੀ ਸੁਰੱਖ਼ਿਆ ਤੇ ਅਰਥਚਾਰੇ ਦੇ ਵਿਕਾਸ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ।”
ਇਸ ਸਮੇਂ ਫ਼ੌਜੀ ਸਾਜ਼ੋ-ਸਮਾਨ ਦੀ ਪ੍ਰਾਪਤੀ ਦੀ ਪ੍ਰਕਿਰਿਆ ਕਈ ਭਾਗਾਂ ਵਿੱਚ ਵੰਡੀ ਹੋਈ ਹੈ ਅਤੇ ਇਹ ਲੋੜੀਂਦੇ ਸਾਮਾਨ ਦੀ ਖ਼ਰੀਦ ਲਈ ਕਾਫ਼ੀ ਸਮਾਂ ਲੈਂਦੀ ਹੈ। ਕਈ ਨਾਜ਼ੁਕ ਫ਼ੌਜੀ ਯੰਤਰ ਪ੍ਰਾਪਤ ਕਰਨ ਵਿੱਚ ਤਾਂ ਕਈ ਸਾਲ ਲੱਗ ਜਾਂਦੇ ਹਨ। ਇਹ ਨਵੀਂ ਏਜੰਸੀ ਇਸ ਖ਼੍ਰੀਦਣ-ਪ੍ਰਕਿਰਿਆ ਦੇ ਢੰਗ-ਤਰੀਕੇ ਨੂੰ ਤੇਜ਼ ਕਰੇਗੀ, ‘ਲਾਲ ਫ਼ੀਤਾ-ਸ਼ਾਹੀ’ ਨੂੰ ਘਟਾਏਗੀ ਅਤੇ ਇਹ ਯਕੀਨੀ ਬਣਾਏਗੀ ਕਿ ਫ਼ੌਜ ਨੂੰ ਲੋੜੀਂਦਾ ਸਮਾਨ ਸਮੇਂ ਸਿਰ ਮਿਲ ਸਕੇ।
ਇਸ ਡਿਫ਼ੈਂਸ ਇਨਵੈੱਸਟਮੈਂਟ ਏਜੰਸੀ ਦੇ ਮੁੱਖ-ਉਦੇਸ਼ ਇਹ ਹਨ :
* ਤੇਜ਼ੀ ਨਾਲ ਪ੍ਰਾਪਤੀ : ਲੋੜੀਦੀਆਂ ਮਨਜ਼ੂਰੀਆਂ, ਆਦਿ ਲੈਣ ਦੇ ਕੰਮ ਦਾ ਕੇਂਦਰੀਕਰਨ ਹੋਵੇਗਾ ਅਤੇ ਵਿਸ਼ੇਸ਼ ਸਿੱਖਿਅਤ ਅਮਲਾ ਲੋੜੀਂਦੇ ਸਮਾਨ ਦੀ ਖ਼ਰੀਦ ਤੇਜ਼ੀ ਨਾਲ ਕਰੇਗਾ।
* ਘਰੇਲੂ ਉਤਪਾਦ ਵਿੱਚ ਵਾਧਾ : ਡਿਫ਼ੈਂਸ ਇਨਵੈੱਸਟਮੈਂਟ ਏਜੰਸੀ ਕੈਨੇਡੀਅਨ ਉਦਯੋਗਾਂ, ਜਿਵੇਂ, ਏਅਰੋਸਪੇਸ, ਸ਼ਿਪਬਿਲਡਿੰਗ ਅਤੇ ਐਡਵਾਂਸਡ ਮੈਨੂਫ਼ੈਕਚਰਰਿੰਗ, ਨੂੰ ਉਤਸ਼ਾਹਿਤ ਕਰੇਗੀ। ਇਸ ਨਾਲ ਉੱਚ-ਪੱਧਰੀ ਨੌਕਰੀਆਂ ਪੈਦਾ ਹੋਣਗੀਆਂ ਅਤੇ ਨਵੀਂ ਖੋਜ ਵਿੱਚ ਵਾਧਾ ਹੋਵੇਗਾ।
* ਸਟਰੈਟੇਜਿਕ ਐੱਨਗੇਜਮੈਂਟ : ਮਿਲਟਰੀ ਅਤੇ ਇੰਡਸਟਰੀ ਵਿੱਚ ਇਸ ਸਮੇਂ ਚੱਲ ਰਹੇ ਸਹਿਯੋਗ ਵਿੱਚ ਚੱਲ ਰਹੀ ਪਲੈਨਿੰਗ ਅਤੇ ਤਿਆਰੀ ਦੇ ਸਮੇਂ ਵਿੱਚ ਸੁਧਾਰ ਹੋਵੇਗਾ।
* ਗਲੋਬਲ ਪਾਰਟਨਰਸ਼ਿਪ : ਇਹ ਏਜੰਸੀ ਅੰਤਰਰਾਸ਼ਟਰੀ ਭਾਈਵਾਲਾਂ, ਜਿਵੇਂ ਯੂ.ਕੇ., ਆਸਟ੍ਰੇਲੀਆ ਤੇ ਫ਼ਰਾਂਸ ਨਾਲ ਭਾਈਵਾਲੀ ਕਰੇਗੀ ਅਤੇ ਡਿਫ਼ੈਂਸ ਲਈ ‘ਨਾਟੋ’ ਤੇ ‘ਯੌਰਪੀਅਨ ਯੂਨੀਅਨ’ (ਈ. ਯੂ.) ਨਾਲ ਸਹਿਯੋਗ ਕਰੇਗੀ।
ਇਸ ਉਪਰਾਲੇ ਦੀ ਅਗਵਾਈ ਲਈ ਡੌਗ਼ ਗਜ਼ਮੈਨ ਨੂੰ ਇਸ ਏਜੰਸੀ ਦਾ ਸੀਈਓ ਨਿਯੁਕਤ ਕੀਤਾ ਗਿਆ ਹੈ। ਫ਼ਾਈਨਾਂਸ ਤੇ ਇਨਵੈੱਸਟਮੈਂਟ ਵਿੱਚ ਕਈ ਦਹਾਕਿਆਂ ਦਾ ਤਜਰਬਾ (ਜਿਸ ਵਿੱਚ ਰਿਜ਼ਰਵ ਬੈਂਕ ਆਫ਼ ਕੈਨੇਡਾ ਅਤੇ ਗੋਲਡਮੈਨ ਸੈਚਸ ਵਿੱਚ ਕੀਤਾ ਗਿਆ ਕੰਮ ਸ਼ਾਮਲ ਹੈ), ਰੱਖਣ ਵਾਲੇ ਮਿਸਟਰ ਗਜ਼ਮੈਨ ਇਸ ਏਜੰਸੀ ਦੇ ਉਦੇਸ਼ ਨੂੰ ਕੈਨੇਡਾ ਦੀਆਂ ਡਿਫ਼ੈਂਸ ਸਮਰੱਥਾ ਦੀ ਮਜ਼ਬੂਤੀ ਅਤੇ ਇਸ ਦੇ ਉਦਯੋਗਿਕ ਆਧਾਰ ਦੇ ਵਿਕਾਸ ਲਈ ਤਨਦੇਹੀ ਨਾਲ ਕੰਮ ਕਰਨਗੇ।
ਇਸ ਮੌਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ, ”ਕੈਨੇਡਾ ਦੀ ਲੀਡਰਸ਼ਿਪ ਕੇਵਲ ਸਾਡੀਆਂ ਕਦਰਾਂ-ਕੀਮਤਾਂ ਦੀ ਮਜ਼ਬੂਤੀ ਨਾਲ ਹੀ ਨਹੀਂ, ਸਗੋਂ ਸਾਡੀ ਤਾਕਤ ਦੀ ਕੀਮਤ ਦੀ ਮਜ਼ਬੂਤੀ ਨਾਲ ਪ੍ਰੀਭਾਸ਼ਿਤ ਹੋਣੀ ਚਾਹੀਦੀ ਹੈ।” ਡਿਫ਼ੈਂਸ ਇਨਵੈੱਸਟਮੈਂ ਏਜੰਸੀ ਦੇ ਸੀਈਓ ਡੌਗ਼ ਗਜ਼ਮੈਨਦਾ ਇਸ ਬਾਰੇ ਕਹਿਣਾ ਸੀ, ”ਕੈਨੇਡਾ ਦੀ ਉਦਯੋਗਿਕ ਸਮਰੱਥਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਸੀਂ ਆਪਣੀ ਫ਼ੌਜ ਨੂੰ ਹਥਿਆਰਬੰਦ ਕਰਨ ਦੀ ਪ੍ਰਕਿਰਿਆ ਦੇ ਮੱਦੇ ਨਜ਼ਰ ਸਪੀਡ ਅਤੇ ਸਰਲਤਾ ਦੋਹਾਂ ਨੂੰ ਸਾਹਮਣੇ ਰੱਖਾਂਗੇ।”
ਕੈਨੇਡਾ ਦੀ ਫੌਜੀ ਤਾਕਤ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਕਾਰਨੀ ਨੇ ਨਵੀਂ ‘ਡਿਫ਼ੈਂਸ ਇਨਵੈੱਸਟਮੈਂਟ ਏਜੰਸੀ’ ਦਾ ਐਲਾਨ ਕੀਤਾ : ਸੋਨੀਆ ਸਿੱਧੂ
RELATED ARTICLES

