5 ਲੱਖ ਰੁਪਏ ਦੀ ਸਾਲਾਨਾ ਆਮਦਨ ‘ਤੇ ਨਹੀਂ ਲੱਗੇਗਾ ਕੋਈ ਟੈਕਸ
ਨਵੀਂ ਦਿੱਲੀ/ਬਿਊਰੋ ਨਿਊਜ਼
ਨਰਿੰਦਰ ਮੋਦੀ ਸਰਕਾਰ ਨੇ ਬਜਟ ਵਿਚ ਟੈਕਸ ਭਰਨ ਵਾਲਿਆਂ ਲਈ ਬਹੁਤ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਟੈਕਸ ਭਰਨ ਵਾਲਿਆਂ ਨੂੰ ਰਾਹਤ ਦਿੰਦਿਆਂ ਟੈਕਸ ਸਲੈਬ ਵਿਚ ਬਦਲਾਅ ਕਰਦਿਆਂ ਐਲਾਨ ਕਰ ਦਿੱਤਾ ਹੈ ਕਿ ਪੰਜ ਲੱਖ ਰੁਪਏ ਦੀ ਸਾਲਾਨਾ ਆਮਦਨੀ ‘ਤੇ ਕੋਈ ਟੈਕਸ ਨਹੀਂ ਲੱਗੇਗਾ। 5 ਤੋਂ 10 ਲੱਖ ਰੁਪਏ ਤੱਕ ਦੀ ਆਮਦਨੀ ‘ਤੇ 20 ਫ਼ੀਸਦੀ ਟੈਕਸ ਲੱਗੇਗਾ। ਉੱਥੇ ਹੀ 10 ਲੱਖ ਰੁਪਏ ਤੋਂ ਉੱਪਰ ਦੀ ਆਮਦਨੀ ‘ਤੇ 30 ਫ਼ੀਸਦੀ ਟੈਕਸ ਲੱਗੇਗਾ। ਨਿਵੇਸ਼ ਦੇ ਨਾਲ ਹੀ ਹੁਣ ਸਾਢੇ 6 ਲੱਖ ਤੱਕ ਟੈਕਸ ਛੋਟ ਮਿਲੇਗੀ। 40 ਹਜ਼ਾਰ ਤੱਕ ਦੇ ਬੈਂਕ ਵਿਆਜ ‘ਤੇ ਹੁਣ ਟੈਕਸ ਨਹੀਂ ਲੱਗੇਗਾ। ਇਸ ਦੇ ਨਾਲ ਹੀ ਮਿਆਰੀ ਕਟੌਤੀ ਵੀ 40 ਹਜ਼ਾਰ ਤੋਂ ਵੱਧ ਕੇ 50 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਵਾਸੀਆਂ ਨੂੰ ਦਿੱਤੀ ਵਧਾਈ ਰਾਮੇਸ਼ਵਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ …