Breaking News
Home / ਭਾਰਤ / ਅਰਵਿੰਦ ਕੇਜਰੀਵਾਲ ਨੇ ਬੱਚਿਆਂ ਨੂੰ ਦਿੱਤੀ ਸਲਾਹ

ਅਰਵਿੰਦ ਕੇਜਰੀਵਾਲ ਨੇ ਬੱਚਿਆਂ ਨੂੰ ਦਿੱਤੀ ਸਲਾਹ

ਹਵਾ ਪ੍ਰਦੂਸ਼ਣ ਘਟਾਉਣ ਲਈ ‘ਕੈਪਟਨ ਅੰਕਲ ਅਤੇ ਖੱਟਰ ਅੰਕਲ’ ਨੂੰ ਲਿਖੋ ਚਿੱਠੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਅਤੇ ਹਰਿਆਣਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੇਜਰੀਵਾਲ ਨੇ ਅੱਜ ਸ਼ਹਿਰ ਦੇ ਸਕੂਲੀ ਬੱਚਿਆਂ ਨੂੰ ਕਿਹਾ ਕਿ ਪੰਜਾਬ ਅਤੇ ਹਰਿਆਣਾ ‘ਚ ਸੜ ਰਹੀ ਪਰਾਲੀ ਕਾਰਨ ਇੱਥੇ ਹਵਾ ਪ੍ਰਦੂਸ਼ਣ ਫੈਲ ਰਿਹਾ ਹੈ ਅਤੇ ਇਸ ਦੇ ਲਈ ਉਹ ਦੋਹਾਂ ਸੂਬਿਆਂ ਦੇ ਮੁੱਖ ਮੰਤਰੀ ਨੂੰ ਚਿੱਠੀਆਂ ਲਿਖ ਕੇ ਇਸ ਨੂੰ ਕਾਬੂ ‘ਚ ਕਰਨ ਦੀ ਅਪੀਲ ਕਰਨ। ਕੇਜਰੀਵਾਲ ਨੇ ਪ੍ਰਦੂਸ਼ਣ ਤੋਂ ਸਕੂਲੀ ਬੱਚਿਆਂ ਨੂੰ ਬਚਾਉਣ ਦੀ ਸਰਕਾਰ ਦੀ ਪਹਿਲ ਦੇ ਤਹਿਤ ਵਿਦਿਆਰਥੀਆਂ ਨੂੰ ਮਾਸਕ ਵੰਡੇ ਅਤੇ ਉਨ੍ਹਾਂ ਨੂੰ ਪਰਾਲੀ ਸਾੜਨ ਬਾਰੇ ਦੱਸਿਆ। ਦਿੱਲੀ ਸਰਕਾਰ ਨੇ ਨਿੱਜੀ ਅਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵੰਡਣ ਲਈ 50 ਲੱਖ ਮਾਸਕ ਖ਼ਰੀਦੇ ਹਨ। ਕੇਜਰੀਵਾਲ ਨੇ ਬੱਚਿਆਂ ਨੂੰ ਕਿਹਾ ਕਿ ਕ੍ਰਿਪਾ ਕਰਕੇ ਕੈਪਟਨ ਅੰਕਲ ਅਤੇ ਖੱਟਰ ਅੰਕਲ ਨੂੰ ਚਿੱਠੀਆਂ ਲਿਖੋ ਅਤੇ ਕਹੋ, ”ਕ੍ਰਿਪਾ ਕਰਕੇ ਸਾਡੀ ਸਿਹਤ ਦਾ ਧਿਆਨ ਰੱਖੋ।”

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …