Breaking News
Home / ਭਾਰਤ / ਜੰਮੂ ਕਸ਼ਮੀਰ ‘ਚ ਪਾਬੰਦੀ ਦੇ ਬਾਵਜੂਦ ਚੱਲ ਰਿਹਾ ਹੈ ਇੰਟਰਨੈਟ

ਜੰਮੂ ਕਸ਼ਮੀਰ ‘ਚ ਪਾਬੰਦੀ ਦੇ ਬਾਵਜੂਦ ਚੱਲ ਰਿਹਾ ਹੈ ਇੰਟਰਨੈਟ

ਵੀਪੀਐਨ ਨੈਟਵਰਕ ਦੀ ਵਰਤੋਂ ਲਗਾਤਾਰ ਜਾਰੀ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਵਿਚ ਇੰਟਰਨੈਟ ‘ਤੇ ਪਾਬੰਦੀ ਹੈ। ਪਰ ਇਸ ਦੇ ਬਾਵਜੂਦ ਵਰਚੂਅਲ ਪ੍ਰਾਈਵੇਟ ਨੈਟਵਰਕ ਯਾਨੀ ਵੀਪੀਐਨ ਜ਼ਰੀਏ ਲੋਕ ਇਸਦੀ ਵਰਤੋਂ ਕਰ ਰਹੇ ਹਨ। ਸੂਬਾ ਸਰਕਾਰ ਨੇ 26 ਅਪ੍ਰੈਲ ਨੂੰ ਪੱਥਰਬਾਜ਼ੀ ਅਤੇ ਹਿੰਸਾ ਨਾਲ ਨਿਪਟਣ ਲਈ 22 ਵੈਬਸਾਈਟਾਂ ‘ਤੇ ਪਾਬੰਦੀ ਲਗਾਈ ਸੀ। ਹੁਣ ਪੁਲਿਸ ਕਹਿ ਰਹੀ ਹੈ ਕਿ ਉਸ ਨੂੰ ਵੀਪੀਐਨ ਦੀ ਵਰਤੋਂ ਦੀ ਜਾਣਕਾਰੀ ਮਿਲੀ ਹੈ ਅਤੇ ਇਸ ‘ਤੇ ਸਖਤੀ ਨਾਲ ਰੋਕ ਲਗਾਈ ਜਾਵੇਗੀ। ਜਿਨ੍ਹਾਂ ਸ਼ੋਸ਼ਲ ਸਾਈਟਾਂ ‘ਤੇ ਪਾਬੰਦੀ ਲਗਾਈ ਗਈ ਹੈ, ਉਹਨਾਂ ਵਿਚ ਫੇਸਬੁੱਕ, ਵਟਸਐਪ ਅਤੇ ਟਵਿੱਟਰ ਵੀ ਸ਼ਾਮਲ ਹਨ। ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਸਾਈਟਾਂ ਦੇ ਜ਼ਰੀਏ ਹਿੰਸਾ ਫੈਲਦੀ ਹੈ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …