10 ਸਾਲਾਂ ਤੋਂ ਬਿਜਲੀ ਦਾ ਬਿੱਲ ਨਾ ਭਰਨ ਵਾਲਿਆਂ ਨੂੰ ਇਕਦਮ ਨੋਟਿਸ ਕਿਉਂ ਭੇਜੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਮਹਿਕਮੇ ਨੇ ਬਿਜਲੀ ਬੋਰਡ ਦੇ ਅਫਸਰਾਂ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਉਨ੍ਹਾਂ ਨੇ ਲੰਘੇ 10 ਸਾਲਾਂ ਤੋਂ ਬਿਜਲੀ ਦਾ ਬਿੱਲ ਨਾ ਭਰਨ ਵਾਲਿਆਂ ਨੂੰ ਮਾਰਚ ਵਿੱਚ ਆ ਕੇ ਹੀ ਇੱਕਦਮ ਬਿੱਲ ਕਿਉਂ ਭੇਜੇ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਦੱਸਿਆ ਕਿ ਕਈ ਸਾਲਾਂ ਤੋਂ ਬਿੱਲ ਨਾ ਭਰਨ ਵਾਲਿਆਂ ਨੂੰ ਇੱਕੋ ਵਾਰ ਬਿੱਲ ਭੇਜਣ ਵਾਲੇ ਅਫਸਰਾਂ ਨੂੰ ਪੁੱਛਿਆ ਗਿਆ ਹੈ ਕਿ ਉਹ ਹੁਣ ਤੱਕ ਸੁੱਤੇ ਕਿਉਂ ਪਏ ਸਨ।
ਜ਼ਿਕਰਯੋਗ ਹੈ ਕਿ ਬਿਜਲੀ ਮਹਿਕਮੇ ਨੇ 30,000 ਤੋਂ 60,000 ਤੱਕ ਲਟਕੇ ਬਿੱਲਾਂ ਵਾਲਿਆਂ ਨੂੰ ਲੰਘੇ ਮਾਰਚ ਮਹੀਨੇ ਵਿੱਚ ਨੋਟਿਸ ਭੇਜ ਕੇ ਸੂਚਿਤ ਕੀਤਾ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਬਿਜਲੀ ਦੇ ਬਿੱਲ ਕਈ ਸਾਲਾਂ ਤੋਂ ਨਹੀਂ ਭਰੇ ਗਏ। ਇਸ ਮਾਮਲੇ ‘ਤੇ ਸਿੱਧੂ ਨੇ ਅਕਾਲੀ-ਭਾਜਪਾ ਸਰਕਾਰ ‘ਤੇ ਨਿਸ਼ਾਨੇ ਵੀ ਕੱਸੇ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …