ਪੋਲੈਂਡ ਅਤੇ ਆਸਪਾਸ ਦੇ ਪੰਜਾਬੀ ਭਾਈਚਾਰੇ ਨੂੰ ਮਦਦ ਲਈ ਕੀਤੀ ਅਪੀਲ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੇ ਅੰਮਿ੍ਰਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਕੇਂਦਰ ਸਰਕਾਰ ਦੇ ਰਵੱਈਏ ਅਤੇ ਮਦਦ ਨਾ ਕਰ ਸਕਣ ਤੋਂ ਪ੍ਰੇਸ਼ਾਨ ਹੋ ਉਹ ਖੁਦ ਪੋਲੈਂਡ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਨੇ ਪੋਲੈਂਡ ਅਤੇ ਆਸ-ਆਸ ਰਹਿੰਦੇ ਪੰਜਾਬੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟਰਾਂਸਪੋਰਟ ਰਾਹੀਂ ਉਨ੍ਹਾਂ ਦੀ ਮਦਦ ਕਰਨ ਤਾਂ ਯੂਕਰੇਨ ਤੋਂ ਪੰਜਾਬੀ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਕੱਢਿਆ ਜਾ ਸਕੇ। ਗੁਰਜੀਤ ਔਜਲਾ ਨੇ ਪੋਲੈਂਡ ਰਵਾਨਾ ਹੋਣ ਤੋਂ ਪਹਿਲਾਂ ਦੱਸਿਆ ਕਿ ਯੂਕਰੇਨ ਦੇ ਖਾਰਕੀਵ ’ਚ ਹਾਲੇ ਵੀ ਵਿਦਿਆਰਥੀ ਫਸੇ ਹੋਏ ਹਨ ਅਤੇ ਉਨ੍ਹਾਂ ਵਿਦਿਆਰਥੀਆਂ ਤੱਕ ਕੋਈ ਮਦਦ ਨਹੀਂ ਪਹੁੰਚ ਰਹੀ। ਇਸ ਸਬੰਧ ’ਚ ਯੂਨੀਅਨ ਮਨਿਸਟਰ ਹਰਦੀਪ ਪੁਰੀ ਨਾਲ ਵੀ ਉਨ੍ਹਾਂ ਨੇ ਮੁਲਾਕਾਤ ਕੀਤੀ ਅਤੇ ਉਹ ਲਗਾਤਾਰ ਵਿਦੇਸ਼ ਮੰਤਰਾਲੇ ਦੇ ਸੰਪਰਕ ਵਿਚ ਹਨ ਪ੍ਰੰਤੂ ਫਿਰ ਵੀ ਉਨ੍ਹਾਂ ਨੂੰ ਕੋਈ ਤਸੱਲੀਬਖਸ਼ ਰਿਜਲਟ ਨਹੀਂ ਮਿਲਿਆ। ਉਨ੍ਹਾਂ ਖਾਰਕੀਵ ਅਤੇ ਨੇੜਲੇ ਦੇਸ਼ਾਂ ’ਚ ਮੌਜੂਦ ਆਪਣੇ ਦੋਸਤਾਂ ਨਾਲ ਵੀ ਸੰਪਰਕ ਕੀਤਾ ਹੈ ਤਾਂ ਕਿ ਭਾਰਤੀ ਵਿਦਿਆਰਥੀਆਂ ਨੂੰ ਉਥੋਂ ਸੁਰੱਖਿਆ ਵਾਪਸ ਲਿਆਂਦਾ ਜਾਵੇ, ਇਸ ਲਈ ਉਨ੍ਹਾਂ ਨੇ ਖੁਦ ਪੋਲੈਂਡ ਜਾਣ ਦਾ ਮਨ ਬਣਾਇਆ ਹੈ।