20.3 C
Toronto
Sunday, September 13, 2026
spot_img
Homeਪੰਜਾਬਪੰਜਾਬੀਆਂ ਨੇ ਦਿਲ ਖੋਲ੍ਹ ਕੇ ਟਰੂਡੋ ਦਾ ਕੀਤਾ ਸਵਾਗਤ

ਪੰਜਾਬੀਆਂ ਨੇ ਦਿਲ ਖੋਲ੍ਹ ਕੇ ਟਰੂਡੋ ਦਾ ਕੀਤਾ ਸਵਾਗਤ

ਭਾਰਤ-ਪਾਕਿ ਵੰਡ ਨਾਲ ਸਬੰਧਤ ਮਿਊਜ਼ੀਅਮ ਦੇਖ ਕੇ ਭਾਵੁਕ ਹੋਏ ਟਰੂਡੋ
ਚੰਡੀਗੜ੍ਹ/ਬਿਊਰੋ ਨਿਊਜ਼
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਟਰੂਡੋ ਪੰਜਾਬੀਆਂ ਵੱਲੋਂ ਕੀਤੇ ਸਵਾਗਤ ਤੋਂ ਕਾਫੀ ਪ੍ਰਭਾਵਿਤ ਨਜ਼ਰ ਆਏ। ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਆਮ ਲੋਕ ਵੀ ਟਰੂਡੋ ਦੇ ਸਵਾਗਤ ਲਈ ਪਹੁੰਚੇ ਹੋਏ ਸਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ-ਪਾਕਿ ਵੰਡ ਨਾਲ ਸਬੰਧਿਤ ਮਿਊਜ਼ੀਅਮ ‘ਚ ਅਧਿਕਾਰਤ ਸਮੇਂ ਮੁਤਾਬਕ ਸਿਰਫ਼ 12 ਮਿੰਟ ਰੁਕਣਾ ਸੀ ਪਰ ਉਹ ਉਥੇ 22 ਮਿੰਟ ਰੁਕੇ। ਟਰੂਡੋ ਮਿਊਜ਼ੀਅਮ ਦੇਖ ਕੇ ਭਾਵੁਕ ਵੀ ਹੋਏ। ਇਹ ਮਿਊਜ਼ੀਅਮ 1947 ਦੇ ਉਜਾੜੇ ਦੀ ਦਾਸਤਾਨ ਬਿਆਨ ਕਰਦਾ ਹੈ।

RELATED ARTICLES
POPULAR POSTS