ਢੋਲ ਦੀ ਤਾਲ ’ਤੇ ਮਨਾਈ ਗਈ ਖੁਸ਼ੀ
ਫਰੀਦਕੋਟ/ਬਿੳੂਰੋ ਨਿੳੂਜ਼
ਪਿਛਲੇ ਦਿਨੀਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜ ਬਹਾਦਰ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵਿਚਾਲੇ ਹੋਏ ਵਿਵਾਦ ਤੋ ਬਾਅਦ ਡਾ. ਰਾਜ ਬਹਾਦਰ ਨੇ ਆਪਣੇ ਅਹੁਦੇ ਤੋ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾ. ਰਾਜ ਬਹਾਦਰ ਦਾ ਅਸਤੀਫਾ ਸਵੀਕਾਰ ਵੀ ਕਰ ਲਿਆ ਗਿਆ। ਇਸ ਦੇ ਚੱਲਦਿਆਂ ਅੱਜ ਵੀਸੀ ਰਾਜ ਬਹਾਦਰ ਦੇ ਅਸਤੀਫੇ ਦੀ ਖੁਸ਼ੀ ਵਿੱਚ ਫਰੀਦਕੋਟ ਦੇ ਮੈਡੀਕਲ ਸਟਾਫ ਵੱਲੋਂ ਢੋਲ ਦੀ ਤਾਲ ’ਤੇ ਖੁਸ਼ੀ ਮਨਾਈ ਗਈ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਡਾ. ਰਾਜ ਬਹਾਦਰ ਤੇ ਅਸਤੀਫੇ ਤੋਂ ਫਰੀਦਕੋਟ ਦੇ ਹਸਪਤਾਲਾਂ ਦੇ ਮਰੀਜ਼ ਅਤੇ ਸਥਾਨਕ ਲੋਕ ਵੀ ਖੁਸ਼ ਹਨ। ਜ਼ਿਕਰਯੋਗ ਹੈ ਕਿ ਲੰਘੀ 29 ਜੁਲਾਈ ਨੂੰ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਫਰੀਦਕੋਟ ਦੇ ਮੈਡੀਕਲ ਕਾਲਜ ਤੇ ਹਸਪਤਾਲ ਦੀ ਚੈਕਿੰਗ ਕੀਤੀ ਸੀ। ਸਿਹਤ ਮੰਤਰੀ ਨੇ ਜਦੋਂ ਚਮੜੀ ਵਿਭਾਗ ਦਾ ਦੌਰਾ ਕੀਤਾ ਤੇ ਉੱਥੇ ਗੰਦੇ ਗੱਦੇ ਦੇਖ ਕੇ ਉਹ ਭੜਕ ਗਏ। ਇਸ ਦੇ ਚੱਲਦਿਆਂ ਸਿਹਤ ਮੰਤਰੀ ਨੇ ਵੀਸੀ ਰਾਜ ਬਹਾਦਰ ਨੂੰ ਗੰਦੇ ਬੈੱਡ ਉੱਤੇ ਲੇਟਣ ਲਈ ਕਹਿ ਦਿੱਤਾ ਤੇ ਉਹ ਲੇਟ ਵੀ ਗਏ। ਇਸ ਤੋਂ ਬਾਅਦ ਡਾ. ਰਾਜ ਬਹਾਦਰ ਨੇ ਆਪਣੀ ਬੇਇੱਜ਼ਤੀ ਮਹਿਸੂਸ ਕਰਦਿਆਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।