18.2 C
Toronto
Thursday, September 10, 2026
spot_img
Homeਪੰਜਾਬਅਕਾਲੀ ਸਮਰਥਕਾਂ ਨੇ ਸੜਕਾਂ 'ਤੇ ਹੀ ਖੋਲ੍ਹੇ ਬੋਤਲਾਂ ਦੇ ਡਟ

ਅਕਾਲੀ ਸਮਰਥਕਾਂ ਨੇ ਸੜਕਾਂ ‘ਤੇ ਹੀ ਖੋਲ੍ਹੇ ਬੋਤਲਾਂ ਦੇ ਡਟ

ਅਕਾਲੀ ਸਮਰਥਕਾਂ ਨੇ ਸੜਕਾਂ ‘ਤੇ ਹੀ ਖੋਲ੍ਹੇ ਬੋਤਲਾਂ ਦੇ ਡਟਸ਼ਰਾਬ ਦੀ ਜ਼ਿਆਦਾ ਵਿਕਰੀ ਦੇਖ ਕੇ ਠੇਕੇਦਾਰਾਂ ਨੇ ਸ਼ਰਾਬ ਕੀਤੀ ਸਸਤੀ
ਚੰਡੀਗੜ੍ਹ/ਬਿਊਰੋ ਨਿਊਜ਼
ਅੱਜ ਚੰਡੀਗੜ੍ਹ ਵਿਚ ਜਿੱਥੇ ਅਕਾਲੀਆਂ ਦੀ ਰੈਲੀ ਚੱਲ ਰਹੀ ਸੀ, ਉਥੇ ਹੀ ਦੂਜੇ ਪਾਸੇ ਇਸ ਰੈਲੀ ਵਿਚ ਪੰਜਾਬ ਤੋਂ ਆਏ ਅਕਾਲੀ ਸਮਰਥਕ ਖੂਬ ਸ਼ਰਾਬ ਪੀਂਦੇ ਵੀ ਨਜ਼ਰ ਆਏ। ਸਿਰਫ ਇੰਨਾ ਹੀ ਨਹੀਂ, ਅਕਾਲੀ ਸਮਰਥਕਾਂ ਨੇ ਸੜਕਾਂ ‘ਤੇ ਹੀ ਬੋਤਲਾਂ ਦੇ ਡਟ ਖੋਲ੍ਹਣੇ ਸ਼ੁਰੂ ਕਰ ਦਿੱਤੇ। ਸਰਾਬ ਦੇ ਠੇਕਿਆਂ ‘ਤੇ ਕਾਫੀ ਭੀੜ ਲੱਗੀ ਦੇਖੀ ਗਈ। ਜਿਸ ਕਰਕੇ ਅੱਜ ਰੈਲੀ ਸਥਾਨ ਦੇ ਨੇੜੇ ਜਿਹੜੇ ਠੇਕੇ ਸਨ, ਉਨ੍ਹਾਂ ਨੂੰ ਖੂਬ ਫਾਇਦਾ ਹੋਇਆ। ਹਾਲ ਇਹ ਰਿਹਾ ਕਿ ਸ਼ਰਾਬ ਦੀ ਵਿਕਰੀ ਜ਼ਿਆਦਾ ਦੇਖਦਿਆਂ ਠੇਕੇਦਾਰਾਂ ਨੇ ਸ਼ਰਾਬ ਹੀ ਸਸਤੀ ਕਰ ਦਿੱਤੀ ਅਤੇ ਰੈਲੀ ਵਿਚ ਆਏ ਲੋਕ ਸ਼ਰਾਬ ਦੇ ਨਸ਼ੇ ਵਿਚ ਮਸਤ ਹੋਏ ਨਜ਼ਰ ਆਏ।

RELATED ARTICLES
POPULAR POSTS