14.4 C
Toronto
Sunday, September 20, 2026
spot_img
Homeਪੰਜਾਬਚੰਡੀਗੜ੍ਹ ਵਿਚ ਅਕਾਲੀਆਂ 'ਤੇ ਹੋਇਆ ਲਾਠੀਚਾਰਜ

ਚੰਡੀਗੜ੍ਹ ਵਿਚ ਅਕਾਲੀਆਂ ‘ਤੇ ਹੋਇਆ ਲਾਠੀਚਾਰਜ

ਅਕਾਲੀਆਂ ਨੇ ਵੀ ਪੁਲਿਸ ‘ਤੇ ਚਲਾਏ ਪੱਥਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਅਕਾਲੀਆਂ ‘ਤੇ ਚੰਡੀਗੜ੍ਹ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ ਅਤੇ ਪਾਣੀ ਦੀਆਂ ਬੁਛਾੜਾਂ ਵੀ ਛੱਡੀਆਂ। ਇਸ ਦੌਰਾਨ ਕਈਆਂ ਦੀਆਂ ਪੱਗਾਂ ਵੀ ਲਹਿ ਗਈਆਂ। ਦੂਜੇ ਪਾਸੇ ਅਕਾਲੀਆਂ ਨੇ ਵੀ ਪੁਲਿਸ ‘ਤੇ ਕਾਫੀ ਪੱਥਰਬਾਜ਼ੀ ਕੀਤੀ ਹੈ। ਅਕਾਲੀਆਂ ਦੀ ਅਗਵਾਈ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਕਰ ਰਹੇ ਸਨ। ਬਾਅਦ ਵਿੱਚ ਸੁਖਬੀਰ ਬਾਦਲ, ਬਿਕਰਮ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ ਸਣੇ ਸੀਨੀਅਰ ਆਗੂਆਂ ਨੇ ਗ੍ਰਿਫਤਾਰੀ ਵੀ ਦਿੱਤੀ। ਅਕਾਲੀਆਂ ਦੇ ਧਰਨੇ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਹੁੰਚੇ ਹੋਏ ਸਨ।
ਚੇਤੇ ਰਹੇ ਕਿ ਘਿਰਾਓ ਤੋਂ ਪਹਿਲਾਂ ਅਕਾਲੀਆਂ ਨੇ ਚੰਡੀਗੜ੍ਹ ਦੇ ਸੈਕਟਰ 25 ਦੇ ਗਰਾਉਂਡ ਵਿੱਚ ਵਿਸ਼ਾਲ ਰੈਲੀ ਕੀਤੀ। ਇਸ ਰੈਲੀ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਵੀ ਸੰਬੋਧਨ ਕੀਤਾ। ਇਸ ਮਗਰੋਂ ਜਦੋਂ ਅਕਾਲੀ ਵਿਧਾਨ ਸਭਾ ਵੱਲ ਵਧੇ ਤਾਂ ਪੁਲਿਸ ਨੇ ਬੈਰੀਕੇਡ ਲਾ ਕੇ ਰੋਕ ਲਿਆ। ਅਕਾਲੀਆਂ ਨੇ ਬੇਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ।

RELATED ARTICLES
POPULAR POSTS