28 C
Toronto
Tuesday, August 11, 2026
spot_img
Homeਪੰਜਾਬਪੰਜਾਬ ਦਾ ਬਜਟ ਸੈਸ਼ਨ ਹੋਇਆ ਸ਼ੁਰੂ

ਪੰਜਾਬ ਦਾ ਬਜਟ ਸੈਸ਼ਨ ਹੋਇਆ ਸ਼ੁਰੂ

ਪੰਜਾਬ ਦਾ ਬਜਟ ਸੈਸ਼ਨ ਹੋਇਆ ਸ਼ੁਰੂਪਹਿਲੇ ਦਿਨ ਹੀ ਆਮ ਆਦਮੀ ਪਾਰਟੀ ਨੇ ਕੀਤਾ ਵਾਕ ਆਊਟ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦਾ ਬਜਟ ਸੈਸ਼ਨ ਅੱਜ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਵਿਚੋਂ ਵਾਕ ਆਊਟ ਕਰ ਦਿੱਤਾ ਹਾਲਾਂਕਿ ਇਸ ਦੌਰਾਨ ਕੁਝ ‘ਆਪ’ ਵਿਧਾਇਕ ਸੈਸ਼ਨ ਵਿਚ ਮੌਜੂਦ ਰਹੇ। ਇਸ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ‘ਆਪ’ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ‘ਤੇ ਵਾਕ ਆਊਟ ਕਰਕੇ ਸਦਨ ਅਤੇ ਰਾਜਪਾਲ ਦਾ ਅਪਮਾਨ ਕੀਤਾ ਹੈ। ਇਸੇ ਦੌਰਾਨ ਇਰਾਕ ‘ਚ ਮਾਰੇ ਗਏ 39 ਭਾਰਤੀਆਂ ਸਮੇਤ ਹੋਰ ਵਿਛੜੀਆਂ ਰੂਹਾਂ ਨੂੰ ਸੈਸ਼ਨ ਵਿਚ ਸ਼ਰਧਾਂਜਲੀ ਦਿੱਤੀ ਗਈ।
ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਰਾਜਪਾਲ ਦੇ ਭਾਸ਼ਣ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਅੱਜ ਸੂਬੇ ਵਿਚ ਜਗ੍ਹਾ-ਜਗ੍ਹਾ ਧਰਨੇ ਲਗਾਏ ਜਾ ਰਹੇ ਹਨ। ਆਂਗਣਵਾੜੀ ਵਰਕਰਾਂ ਵਲੋਂ ਚੰਡੀਗੜ੍ਹ ਵਿਚ ਧਰਨਾ ਦਿੱਤਾ ਜਾ ਰਿਹਾ ਹੈ। ਅਧਿਆਪਕ ਧਰਨੇ ਦੇ ਰਹੇ ਹਨ। ਡਰੱਗ ਦੀ ਸੌਦਾਗਿਰੀ ਨਹੀਂ ਰੁਕ ਰਹੀ ਹੈ। ਰੇਤ ਖੱਡਾਂ ‘ਤੇ ਮਾਈਨਿੰਗ ਜਾਰੀ ਹੈ ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਚੁੱਪ ਧਾਰੀ ਬੈਠੀ ਹੈ।

RELATED ARTICLES
POPULAR POSTS