-1.8 C
Toronto
Wednesday, December 3, 2025
spot_img
Homeਭਾਰਤਕਨ੍ਹੱਈਆ ਕੁਮਾਰ ਕਾਂਗਰਸ ਪਾਰਟੀ 'ਚ ਹੋਏ ਸ਼ਾਮਲ

ਕਨ੍ਹੱਈਆ ਕੁਮਾਰ ਕਾਂਗਰਸ ਪਾਰਟੀ ‘ਚ ਹੋਏ ਸ਼ਾਮਲ

ਕਿਹਾ : ਦੇਸ਼ ਨੂੰ ਬਚਾਉਣ ਲਈ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਲੋੜ
ਨਵੀਂ ਦਿੱਲੀ/ਬਿਊਰੋ ਨਿਊਜ਼ : ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦਾ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ। ਕੁਮਾਰ ਨੇ ਕਿਹਾ ਕਿ ਦੇਸ਼ ਨੂੰ ‘ਬਚਾਉਣ’ ਲਈ ਸਭ ਤੋਂ ਪੁਰਾਣੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ।
ਨਵੀਂ ਦਿੱਲੀ ‘ਚ ਕਾਂਗਰਸ ਹੈੱਡਕੁਆਰਟਰ ‘ਤੇ ਮੀਡੀਆ ਦੇ ਰੂਬਰੂ ਹੋਣ ਮੌਕੇ ਕੁਮਾਰ ਦੇ ਨਾਲ ਗੁਜਰਾਤ ਤੋਂ ਆਜ਼ਾਦ ਵਿਧਾਇਕ ਤੇ ਦਲਿਤ ਆਗੂ ਜਿਗਨੇਸ਼ ਮੇਵਾਨੀ ਵੀ ਮੌਜੂਦ ਸਨ। ਮੇਵਾਨੀ ਨੇ ਕਾਂਗਰਸ ਦੀ ਵਿਚਾਰਧਾਰਾ ਦੀ ਹਮਾਇਤ ਕਰਦਿਆਂ ਅਗਾਮੀ ਗੁਜਰਾਤ ਚੋਣਾਂ ਪਾਰਟੀ ਦੀ ਟਿਕਟ ‘ਤੇ ਲੜਨ ਦਾ ਐਲਾਨ ਕੀਤਾ ਹੈ।
ਕੁਮਾਰ ਨੇ ਕਿਹਾ ਕਿ ਵਿਰੋਧੀ ਧਿਰ ਦਾ ਕਮਜ਼ੋਰ ਹੋਣਾ ਦੇਸ਼ ਦੇ ਹਿੱਤਾਂ ਲਈ ਨੁਕਸਾਨਦਾਇਕ ਹੈ। ਕਾਂਗਰਸ ਨੂੰ ‘ਵੱਡਾ ਜਹਾਜ਼’ ਦਸਦਿਆਂ ਕੁਮਾਰ ਨੇ ਕਿਹਾ ਕਿ ਛੋਟੇ ਜਹਾਜ਼ਾਂ ਨੂੰ ਤਾਂ ਹੀ ਬਚਾਇਆ ਜਾ ਸਕੇਗਾ ਜੇਕਰ ਕਾਂਗਰਸ ਬਚੇਗੀ। ਕੁਮਾਰ ਨੇ ਕਿਹਾ, ”ਮੈਂ ਦੇਸ਼ ਦੀ ਸਭ ਤੋਂ ਪੁਰਾਣੀ ਤੇ ਜਮਹੂਰੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ, ਕਿਉਂਕਿ ਦੇਸ਼ ਦੇ ਲੱਖਾਂ ਨੌਜਵਾਨਾਂ ਵਾਂਗ ਮੈਨੂੰ ਵੀ ਇਹ ਲੱਗਦਾ ਹੈ ਕਿ ਜੇਕਰ ਕਾਂਗਰਸ ਨੂੰ ਨਾ ਬਚਾਇਆ ਗਿਆ ਤਾਂ ਮੁਲਕ ਨੂੰ ਨਹੀਂ ਬਚਾਇਆ ਜਾ ਸਕੇਗਾ।” ਸੀਨੀਅਰ ਕਾਂਗਰਸ ਆਗੂਆਂ ਵਿੱਚ ਘਿਰੇ ਕੁਮਾਰ ਨੇ ਕਿਹਾ ਕਿ ਦੇਸ਼ ‘ਖ਼ਤਰੇ ਵਿੱਚ ਹੈ’ ਤੇ ‘ਸਾਨੂੰ ਭਗਤ ਸਿੰਘ ਦੀ ਦਲੇਰੀ, ਅੰਬੇਦਕਰ ਦੀ ਸਮਾਨਤਾ ਤੇ ਮਹਾਤਮਾ ਗਾਂਧੀ ਦੇ ਏਕੇ ਦੀ ਲੋੜ ਹੈ।’

RELATED ARTICLES
POPULAR POSTS