-9.4 C
Toronto
Saturday, December 27, 2025
spot_img
Homeਜੀ.ਟੀ.ਏ. ਨਿਊਜ਼12+ ਓਨਟਾਰੀਓ ਵਾਸੀ ਸੋਮਵਾਰ ਤੋਂ ਲਗਵਾ ਸਕਣਗੇ ਕੋਵਿਡ-19 ਸਬੰਧੀ ਬਾਇਵੇਲੈਂਟ ਬੂਸਟਰ ਸ਼ੌਟਸ

12+ ਓਨਟਾਰੀਓ ਵਾਸੀ ਸੋਮਵਾਰ ਤੋਂ ਲਗਵਾ ਸਕਣਗੇ ਕੋਵਿਡ-19 ਸਬੰਧੀ ਬਾਇਵੇਲੈਂਟ ਬੂਸਟਰ ਸ਼ੌਟਸ

ਓਨਟਾਰੀਓ/ਬਿਊਰੋ ਨਿਊਜ਼ : ਸੋਮਵਾਰ ਤੋਂ ਓਨਟਾਰੀਓ ਵਾਸੀ, ਜਿਨ੍ਹਾਂ ਦੀ ਉਮਰ 12 ਸਾਲ ਤੇ ਇਸ ਤੋਂ ਉੱਪਰ ਹੋਵੇਗੀ, ਫਾਈਜਰ-ਬਾਇਓਐਨਟੈਕ ਦੇ ਬਾਇਵੇਲੈਂਟ ਕੋਵਿਡ-19 ਬੂਸਟਰ ਸ਼ੌਟ ਲੈ ਸਕਣਗੇ।
ਇਸ ਸਬੰਧ ਵਿੱਚ ਅਪੁਆਇੰਟਮੈਂਟਸ ਪ੍ਰੋਵਿੰਸ ਦੇ ਕੋਵਿਡ-19 ਵੈਕਸੀਨ ਪੋਰਟਲ ਰਾਹੀਂ ਜਾਂ ਆਪਣੇ ਬੁਕਿੰਗ ਸਿਸਟਮਜ਼ ਦੀ ਵਰਤੋਂ ਕਰਨ ਵਾਲੀਆਂ ਪਬਲਿਕ ਹੈਲਥ ਯੂਨਿਟਸ ਰਾਹੀਂ ਕੀਤੀ ਜਾ ਸਕੇਗੀ। ਇਨ੍ਹਾਂ ਤੋਂ ਇਲਾਵਾ ਕੁੱਝ ਹੈਲਥ ਕੇਅਰ ਪ੍ਰੋਵਾਈਡਰਜ਼ ਤੇ ਫਾਰਮੇਸੀਜ਼ ਵੀ ਇਸ ਤਰ੍ਹਾਂ ਦੀਆਂ ਅਪੁਆਇੰਟਮੈਂਟਸ ਬੁੱਕ ਕਰ ਸਕਦੀਆਂ ਹਨ। ਪ੍ਰੋਵਿੰਸ ਨੇ ਦੱਸਿਆ ਕਿ ਇਸ ਹਫਤੇ ਫੈਡਰਲ ਸਰਕਾਰ ਕੋਲੋਂ ਉਸ ਨੂੰ ਫਾਈਜਰ ਬਾਇਵੇਲੈਂਟ ਓਮਾਈਕ੍ਰੌਨ ਵੈਕਸੀਨ ਦੀ ਪਹਿਲੀ ਖੇਪ ਹਾਸਲ ਹੋ ਜਾਵੇਗੀ। ਇਸ ਵੈਕਸੀਨ ਨੂੰ ਹੈਲਥ ਕੈਨੇਡਾ ਵੱਲੋਂ ਪਿਛਲੇ ਹਫਤੇ ਮਨਜ਼ੂਰੀ ਦਿੱਤੀ ਗਈ ਸੀ।
ਇਹ ਵੈਕਸੀਨ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਮਨਜੂਰ ਕੀਤੀ ਗਈ ਹੈ। ਇਸ ਨੂੰ ਮੁੱਢਲੀ ਵੈਕਸੀਨ ਸੀਰੀਜ਼ ਦੀ ਦੂਜੀ ਡੋਜ ਜਾਂ ਪਿੱਛੇ ਜਿਹੇ ਦਿੱਤੇ ਗਏ ਬੂਸਟਰ ਸੌਟ ਤੋਂ ਤਿੰਨ ਤੋਂ ਛੇ ਮਹੀਨੇ ਬਾਅਦ ਤੱਕ ਦਿੱਤਾ ਜਾ ਸਕਦਾ ਹੈ। ਪੰਜ ਹਫਤੇ ਪਹਿਲਾਂ ਮਨਜੂਰ ਕੀਤਾ ਗਿਆ ਮੌਡਰਨਾ ਦਾ ਕੌਂਬੀਨੇਸ਼ਨ ਸ਼ੌਟ ਅਸਲੀ ਵਾਇਰਸ ਤੇ ਪਹਿਲੇ ਓਮੀਕ੍ਰੌਨ ਵੇਰੀਐਂਟ ਨੂੰ ਨਿਸ਼ਾਨਾ ਬਣਾਉਂਦਾ ਹੈ ਜਦਕਿ ਫਾਈਜ਼ਰ ਦੇ ਸ਼ੌਟ ਬੀਏ.4 ਤੇ ਬੀਏ.5 ਸਟਰੇਨਜ਼ ਲਈ ਕਾਰਗਰ ਹਨ।
ਪ੍ਰੋਵਿੰਸ ਦਾ ਇਹ ਵੀ ਕਹਿਣਾ ਹੈ ਕਿ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਜੇ ਕੋਵਿਡ-19 ਦੇ ਲੱਛਣ ਨਜਰ ਆਉਂਦੇ ਹਨ ਤਾਂ ਉਹ ਪੈਕਸਲੋਵਿਡ ਵਰਗੇ ਐਂਟੀਵਾਇਰਲ ਟਰੀਟਮੈਂਟਸ ਲੈ ਸਕਦੇ ਹਨ। ਇਸ ਦੇ ਨਾਲ ਹੀ ਓਨਟਾਰੀਓ ਵਿੱਚ ਹੈਲਥ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਫਲੂ ਸੀਜ਼ਨ ਵਿੱਚ ਹੋਣ ਵਾਲੀਆਂ ਸਾਹ ਸਬੰਧੀ ਬਿਮਾਰੀਆਂ ਤੋਂ ਵੀ ਆਗਾਹ ਕਰਵਾਇਆ ਜਾ ਰਿਹਾ ਹੈ। ਸਿਹਤ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਹਿਲੀ ਨਵੰਬਰ ਤੋਂ ਹੈਲਥ ਕੇਅਰ ਪ੍ਰੋਵਾਈਡਰਜ਼, ਪਬਲਿਕ ਹੈਲਥ ਯੂਨਿਟਸ ਤੇ ਕੁੱਝ ਫਾਰਮੇਸੀਜ਼ ਵੱਲੋਂ ਫਲੂ ਸੌਟਸ ਵੀ ਮੁਹੱਈਆ ਕਰਵਾਏ ਜਾਣਗੇ।

 

RELATED ARTICLES
POPULAR POSTS