-0.9 C
Toronto
Wednesday, December 24, 2025
spot_img
Homeਪੰਜਾਬਭਗਵੰਤ ਮਾਨ ਬੋਲੇ, ਸਰਕਾਰ ਭਾਂਡੇ ਵੰਡ ਕੇ ਲੋਕਾਂ ਨੂੰ ਬਣਾ ਰਹੀ ਹੈ...

ਭਗਵੰਤ ਮਾਨ ਬੋਲੇ, ਸਰਕਾਰ ਭਾਂਡੇ ਵੰਡ ਕੇ ਲੋਕਾਂ ਨੂੰ ਬਣਾ ਰਹੀ ਹੈ ਭਿਖਾਰੀ

BHAGWANT-MANNਬਾਦਲ ਸਰਕਾਰ ਨੇ ਕਿਹਾ, ਭਗਵੰਤ ਨੇ ਲੋਕਾਂ ਨੂੰ ਭਿਖਾਰੀ ਦੱਸਿਆ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬਾਦਲ ਸਰਕਾਰ ਵਲੋਂ ਭਾਂਡੇ ਵੰਡਣ ਦੀ ਸਕੀਮ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਭਾਂਡੇ ਵੰਡ ਕੇ ਲੋਕਾਂ ਨੂੰ ਭਿਖਾਰੀ ਬਣਾ ਰਹੀ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਸਰਕਾਰ ਆਟਾ-ਦਾਲ ਤੇ ਭਾਂਡੇ ਵੰਡਣ ਵਰਗੀਆਂ ਸਕੀਮਾਂ ਦੀ ਥਾਂ ਲੋਕਾਂ ਨੂੰ ਰੁਜ਼ਗਾਰ ਉਪਲਬਧ ਕਰਵਾਏ। ਉਹਨਾਂ ਦਾ ਮੰਨਣਾ ਹੈ ਕਿ ਅਜਿਹੀਆਂ ਯੋਜਨਾਵਾਂ ਰਾਹੀਂ ਸਰਕਾਰ ਲੋਕਾਂ ਨੂੰ ਭਿਖਾਰੀ ਬਣਾਉਣ ਲੱਗੀ ਪਈ ਹੈ। ਦੂਜੇ ਪਾਸੇ ਭਿਖਾਰੀ ਸ਼ਬਦ ਨੂੰ ਲੈ ਕੇ ਮੀਡੀਆ ਸਮੇਤ ਸ਼ੋਸ਼ਲ ਮੀਡੀਆ ‘ਤੇ ਵੀ ਬਹਿਸ ਛਿੜ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਹਰਚਰਨ ਬੈਂਸ ਨੇ ਆਖਿਆ ਕਿ ਭਗਵੰਤ ਨੇ ਗਰੀਬ ਜਨਤਾ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਲਈ ਭਿਖਾਰੀ ਸ਼ਬਦ ਵਰਤ ਕੇ ਆਪਣੇ ਹੰਕਾਰ ਦਾ ਹੀ ਪ੍ਰਗਟਾਵਾ ਕੀਤਾ ਹੈ।

RELATED ARTICLES
POPULAR POSTS