Breaking News
Home / ਕੈਨੇਡਾ / Front / ਲੰਘੇ 24 ਘੰਟਿਆਂ ਦੌਰਾਨ ਭਾਰਤ ’ਚ ਕਰੋਨਾ ਵਾਇਰਸ 640 ਨਵੇਂ ਮਾਮਲੇ ਆਏ ਸਾਹਮਣੇ

ਲੰਘੇ 24 ਘੰਟਿਆਂ ਦੌਰਾਨ ਭਾਰਤ ’ਚ ਕਰੋਨਾ ਵਾਇਰਸ 640 ਨਵੇਂ ਮਾਮਲੇ ਆਏ ਸਾਹਮਣੇ

ਲੰਘੇ 24 ਘੰਟਿਆਂ ਦੌਰਾਨ ਭਾਰਤ ’ਚ ਕਰੋਨਾ ਵਾਇਰਸ 640 ਨਵੇਂ ਮਾਮਲੇ ਆਏ ਸਾਹਮਣੇ

ਰਾਜਸਥਾਨ ਦੇ ਜੈਪੁਰ ’ਚ 1 ਮਹੀਨੇ ਦਾ ਬੱਚਾ ਵੀ ਕਰੋਨਾ ਵਾਇਰਸ ਤੋਂ ਪੀੜਤ

ਨਵੀਂ ਦਿੱਲੀ/ਬਿਊਰੋ ਨਿਊਜ਼ :

ਕਰੋਨਾ ਵਾਇਰਸ ਦਾ ਜੇ ਐਨ 1 ਵੈਰੀਐਂਟ ਭਾਰਤ ’ਚ ਬੜੀ ਤੇਜੀ ਨਾਲ ਫੈਲ ਰਿਹਾ ਹੈ। ਲੰਘੇ 24 ਘੰਟਿਆਂ ਦੌਰਾਨ ਦੇਸ਼ ਭਰ ’ਚ ਕਰੋਨਾ ਵਾਇਰਸ ਦੇ 640 ਨਵੇਂ ਮਾਮਲੇ ਦਰਜ ਕੀਤੇ ਗਏ ਜਦਕਿ ਇਕ ਵਿਅਕਤੀ ਦੀ ਮੌਤ ਹੋ ਗਈ। ਸਿਹਤ ਮੰਤਰਾਲੇ ਅਨੁਸਾਰ ਦੇਸ਼ ’ਚ ਐਕਟਿਵ ਮਾਮਲਿਆਂ ਦੀ ਗਿਣਤੀ 2997 ਹੋ ਗਈ ਹੈ ਜਦਕਿ ਇਕ ਦਿਨ ਪਹਿਲਾਂ ਇਹ ਅੰਕੜਾ 2669 ’ਤੇ ਸੀ। ਸਿਹਤ ਮੰਤਰਾਲੇ ਅਨੁਸਾਰ ਇਕੱਲੇ ਕੇਰਲ ’ਚ ਹੀ ਕਰੋਨਾ ਵਾਇਰਸ ਦੇ 2606 ਐਕਟਿਵ ਮਾਮਲੇ ਹਨ ਜੋ ਦੇਸ਼ ਵਿਚ ਸਭ ਤੋਂ ਜ਼ਿਆਦਾ ਹਨ। ਇਥੇ ਲੰਘੀ 21 ਦਸੰਬਰ ਨੂੰ 265 ਨਵੇਂ ਮਾਮਲੇ ਸਾਹਮਣੇ ਆਏ ਸਨ ਜਦਕਿ ਇਕ ਮਰੀਜ਼ ਦੀ ਕਰੋਨਾ ਵਾਇਰਸ ਮੌਤ ਹੋਈ ਹੈ। ਉਧਰ ਰਾਜਸਥਾਨ ਦੇ ਜੈਪੁਰ ’ਚ ਇਕ ਮਹੀਨੇ ਦਾ ਬੱਚਾ ਵੀ ਕਰੋਨਾ ਵਾਇਰਸ ਤੋਂ ਪੀੜਤ ਮਿਲਿਆ ਜਿਸ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਕਰਨਾਟਕ ’ਚ 105, ਮਹਾਰਾਸ਼ਟਰ ’ਚ 53 ਅਤੇ ਗੁਜਰਾਤ ’ਚ 32 ਕਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਕਰੋਨਾ ਦਾ ਨਵਾਂ ਜੇ ਐਨ 1 ਵੈਰੀਐਂਟ ਹੁਣ ਤੱਕ 41 ਦੇਸ਼ਾਂ ’ਚ ਫੈਲ ਚੁੱਕਿਆ ਹੈ। ਫਰਾਂਸ, ਅਮਰੀਕਾ, ਬਿ੍ਰਟੇਨ, ਸਿੰਗਾਪੁਰ, ਕੈਨੇਡਾ ਅਤੇ ਸਵੀਡਨ ’ਚ ਜੇ ਐਨ 1 ਵੈਰੀਐਂਟ ਦੇ ਮਾਮਲੇ ਸਭ ਤੋਂ ਜ਼ਿਆਦਾ ਹਨ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …