Breaking News
Home / ਭਾਰਤ / ‘ਵਿਸ਼ਵ ਹਵਾ ਗੁਣਵੱਤਾ ਰਿਪੋਰਟ 2020’ ਵਿਚ ਹੋਇਆ ਖੁਲਾਸਾ

‘ਵਿਸ਼ਵ ਹਵਾ ਗੁਣਵੱਤਾ ਰਿਪੋਰਟ 2020’ ਵਿਚ ਹੋਇਆ ਖੁਲਾਸਾ

ਵਿਸ਼ਵ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਦਿੱਲੀ
ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ 30 ਸ਼ਹਿਰਾਂ ‘ਚ 22 ਭਾਰਤ ਦੇ
ਨਵੀਂ ਦਿੱਲੀ : ਸਵਿਸ ਸੰਗਠਨ ਆਈ.ਕਿਊ. ਏਅਰ ਵਲੋਂ ਜਾਰੀ ਕੀਤੀ ‘ਵਿਸ਼ਵ ਹਵਾ ਗੁਣਵੱਤਾ ਰਿਪੋਰਟ 2020’ ਵਿਚ ਖੁਲਾਸਾ ਹੋਇਆ ਹੈ ਕਿ ਦੁਨੀਆ ਦੇ ਸਭ ਤੋਂ 30 ਪ੍ਰਦੂਸ਼ਿਤ ਸ਼ਹਿਰਾਂ ‘ਚ 22 ਸ਼ਹਿਰ ਭਾਰਤ ਦੇ ਹਨ ਅਤੇ ਦਿੱਲੀ ਵਿਸ਼ਵ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਹੈ। ਹਾਲਾਂਕਿ ਰਿਪੋਰਟ ‘ਚ ਇਹ ਵੀ ਦੱਸਿਆ ਗਿਆ ਹੈ ਕਿ ਸਾਲ 2019 ਦੇ ਮੁਕਾਬਲੇ ਸਾਲ 2020 ‘ਚ ਦਿੱਲੀ ਦੀ ਹਵਾ ਗੁਣਵੱਤਾ ‘ਚ ਲਗਪਗ 15 ਫ਼ੀਸਦੀ ਸੁਧਾਰ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਦਿੱਲੀ ਵਿਸ਼ਵ ਦਾ 10ਵਾਂ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਤੇ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਹੈ। ਦਿੱਲੀ ਤੋਂ ਇਲਾਵਾ ਜਿਹੜੇ ਹੋਰ 21 ਭਾਰਤੀ ਸ਼ਹਿਰ ਇਸ ਸੂਚੀ ‘ਚ ਸ਼ਾਮਿਲ ਹਨ, ਉਨ੍ਹਾਂ ‘ਚ ਗਾਜ਼ੀਆਬਾਦ, ਬੁਲੰਦਸ਼ਹਿਰ, ਬਿਸਰਖ ਜਲਾਲਪੁਰ, ਨੋਇਡਾ, ਗ੍ਰੇਟਰ ਨੋਇਡਾ, ਕਾਨਪੁਰ, ਲਖਨਊ, ਮੇਰਠ, ਆਗਰਾ, ਮੁਜ਼ੱਫਰਨਗਰ, ਭਿਵਾੜੀ, ਫ਼ਰੀਦਾਬਾਦ, ਜੀਂਦ, ਹਿਸਾਰ, ਫ਼ਤਿਆਬਾਦ, ਬੰਧਵਾਰੀ, ਗੁਰੂਗ੍ਰਾਮ, ਯਮੁਨਾਨਗਰ, ਰੋਹਤਕ, ਧਾਰੁਹੇਰਾ ਤੇ ਮੁਜ਼ੱਫਰਪੁਰ ਦੇ ਨਾਮ ਸ਼ਾਮਿਲ ਹਨ।
ਰਿਪੋਰਟ ਮੁਤਾਬਿਕ ਚੀਨ ਦਾ ਸ਼ਿਨਜਿਆਂਗ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ, ਦੂਸਰੇ ‘ਤੇ ਗਾਜ਼ੀਆਬਾਦ, ਤੀਸਰੇ ‘ਤੇ ਬੁਲੰਦਸ਼ਹਿਰ, ਚੌਥੇ ‘ਤੇ ਬਿਸਰਖ ਜਲਾਲਪੁਰ, ਪੰਜਵੇਂ ‘ਤੇ ਨੋਇਡਾ, ਛੇਵੇਂ ‘ਤੇ ਗ੍ਰੇਟਰ ਨੋਇਡਾ, ਸੱਤਵੇਂ ‘ਤੇ ਕਾਨਪੁਰ, ਅੱਠਵੇਂ ‘ਤੇ ਲਖਨਊ ਤੇ ਨੌਵੇਂ ‘ਤੇ ਭਿਵਾੜੀ ਹੈ। ਵਿਸ਼ਵ ਦੇ ਸ਼ਹਿਰਾਂ ਦੀ ਰੈਂਕਿੰਗ ਰਿਪੋਰਟ 106 ਦੇਸ਼ਾਂ ਦੇ ਪੀ.ਐਮ. 2.5 ਡਾਟਾ ‘ਤੇ ਆਧਾਰਿਤ ਹੈ, ਜਿਸ ਨੂੰ ਜ਼ਮੀਨ-ਆਧਾਰਿਤ ਨਿਗਰਾਨੀ ਕੇਂਦਰਾਂ ਦੁਆਰਾ ਮਾਪਿਆ ਜਾਂਦਾ ਹੈ, ਇਨ੍ਹਾਂ ‘ਚੋਂ ਜ਼ਿਆਦਾਤਰ ਸਰਕਾਰੀ ਏਜੰਸੀਆਂ ਵਲੋਂ ਚਲਾਏ ਜਾਂਦੇ ਹਨ। ਰਿਪਰੋਟ ਮੁਤਾਬਿਕ ਭਾਰਤ ‘ਚ ਹਵਾ ਪ੍ਰਦੂਸ਼ਣ ਦੇ ਮੁੱਖ ਸ੍ਰੋਤ ਆਵਾਜਾਈ, ਖਾਣਾ ਪਕਾਉਣ ਲਈ ਜੈਵ ਈਾਧਣ ਨੂੰ ਜਲਾਉਣਾ, ਬਿਜਲੀ ਉਤਪਾਦਨ, ਉਦਯੋਗ, ਨਿਰਮਾਣ, ਕੂੜਾ ਤੇ ਖੇਤੀਬਾੜੀ ਰਹਿੰਦ ਖੂੰਹਦ ਨੂੰ ਜਲਾਉਣਾ ਹੈ। ਭਾਰਤ ਦੇ ਸ਼ਹਿਰਾਂ ‘ਚ ਪ੍ਰਦੂਸ਼ਣ ਦਾ ਇਕ ਵੱਡਾ ਕਾਰਨ ਆਵਾਜਾਈ ਖੇਤਰ ਹੈ।

Check Also

ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ

ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …