6.4 C
Toronto
Friday, December 19, 2025
spot_img
Homeਭਾਰਤਅਸਾਮ ਵਿੱਚ ਤੇਲ ਦੇ ਖੂਹ ਨੂੰ ਲੱਗੀ ਭਿਆਨਕ ਅੱਗ

ਅਸਾਮ ਵਿੱਚ ਤੇਲ ਦੇ ਖੂਹ ਨੂੰ ਲੱਗੀ ਭਿਆਨਕ ਅੱਗ

14 ਦਿਨਾਂ ਤੋਂ ਖੂਹ ਵਿਚੋਂ ਲੀਕ ਹੋ ਰਹੀ ਹੈ ਗੈਸ

ਗੁਹਾਟੀ/ਬਿਊਰੋ ਨਿਊਜ਼
ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਵਿੱਚ ਸਥਿਤ ਬਾਗਜਾਨ ਦੇ ਤੇਲ ਖੂਹ ਵਿੱਚ ਅੱਜ ਨੂੰ ਭਿਆਨਕ ਅੱਗ ਲੱਗੀ। ਪਿਛਲੇ 14 ਦਿਨਾਂ ਤੋਂ ਖੂਹ ਤੋਂ ਬੇਕਾਬੂ ਗੈਸ ਲੀਕ ਹੋ ਰਹੀ ਸੀ।ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਤੇਲ ਇੰਡੀਆ ਲਿਮਟਿਡ ਦੇ ਤੇਲ ਖੂਹ ਵਿਚ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਾਟਾਂ ਦੋ ਕਿਲੋਮੀਟਰ ਤੋਂ ਵੀ ਦੂਰ ਤੋਂ ਵੇਖੀਆਂ ਜਾ ਸਕਦੀਆਂ ਸਨ। ਅੱਜ ਦੁਪਹਿਰ ਜਦੋਂ ਖੂਹ ਨੂੰ ਅੱਗ ਲੱਗੀ ਸਿੰਗਾਪੁਰ ਦੀ ਫਰਮ ”ਅਲਰਟ ਡਿਜ਼ਾਸਟਰ ਕੰਟਰੋਲ” ਦੇ ਤਿੰਨ ਮਾਹਰ ਉਥੇ ਮੌਜੂਦ ਸਨ ਤੇ ਕੁਝ ਉਪਕਰਣ ਉਥੋਂ ਹਟਾਏ ਜਾ ਰਹੇ ਸਨ। ਤਿੰਨੇ ਮਾਹਰ ਗੈਸ ਦੀ ਲੀਕੇਜ਼ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਵਾਲੇ ਮੌਕੇ ‘ਤੇ ਮੌਜੂਦ ਹਨ ਅਤੇ ਅੱਗ ‘ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

RELATED ARTICLES
POPULAR POSTS